ਅੰਮਿ੍ਤਸਰ, 22 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਅਮਰ ਸ਼ਹੀਦ ਸਵਾਮੀ ਸ਼ਰਧਾਨੰਦ ਦਾ ਸ਼ਹੀਦੀ ਦਿਨ ਆਰੀਆ ਸਮਾਜ ਬਾਜ਼ਾਰ ਸ਼ਰਧਾਨੰਦ ਵਿਖੇ ਪ੍ਰਧਾਨ ਸ਼ਸ਼ੀ ਕੋਮਲ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਇਕ ਪਵਿੱਤਰ ਹਵਨ ਯੱਗ ਨਾਲ ਹੋਈ, ਜਿਸ 'ਚ ਸਾਰੇ ਆਰੀਆ ਪੇ੍ਰਮੀਆਂ ਨੇ ਆਹੂਤੀਆਂ ਭੇਟ ਕੀਤੀਆਂ | ਇਸ ਮੌਕੇ ਪੰਡਿਤ ਹੇਮਰਾਜ ਸ਼ਾਸਤਰੀ ਨੇ ਆਪਣੇ ਸੁਰੀਲੇ ਭਜਨਾਂ ਨਾਲ ਆਰੀਆ ਭਗਤਾਂ ਨੂੰ ਮੰਤਰਮੁਗਧ ਕੀਤਾ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲ ਕਿ੍ਸ਼ਨ ਸ਼ਰਮਾ, ਸ੍ਰੀ ਦੁਰਗਿਆਣਾ ਮੰਦਰ ਦੇ ਜਨਰਲ ਸਕੱਤਰ ਅਰੁਣ ਖੰਨਾ ਅਤੇ ਸਮਾਜ ਸੇਵਕ ਸੁਸ਼ੀਲ ਭਾਟੀਆ (ਚੰਡੀਗੜ੍ਹ) ਨੂੰ ਸਨਮਾਨਿਤ ਕੀਤਾ ਗਿਆ | ਆਪਣੇ ਇਸ ਮੌਕੇ ਆਪਣੇ ਸੰਬੋਧਨ 'ਚ ਆਰੀਆ ਸਮਾਜ ਦੇ ਕਾਰਜਕਾਰੀ ਪ੍ਰਧਾਨ ਡਾ. ਪਵਨ ਕੁਮਾਰ ਤਿ੍ਪਾਠੀ ਨੇ ਰਾਸ਼ਟਰ ਅਤੇ ਧਰਮ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੀਆਂ ਮਹਾਨ ਸ਼ਖਸੀਅਤਾਂ ਨੂੰ ਯਾਦ ਕੀਤਾ ਅਤੇ ਅਮਰ ਸ਼ਹੀਦ ਸਵਾਮੀ ਸ਼ਰਧਾਨੰਦ ਸਰਸਵਤੀ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਦੌਰਾਨ ਸਵਰਗੀ ਰਾਮ ਪ੍ਰਕਾਸ਼ ਵਿਨਾਇਕ ਦੀ ਯਾਦ 'ਚ ਨਵੇਂ ਸਾਲ ਦਾ ਕੈਲੰਡਰ ਵੀ ਜਾਰੀ ਕੀਤਾ ਗਿਆ | ਇਸ ਮੌਕੇ ਜਨਰਲ ਸਕੱਤਰ ਪਵਨ ਟੰਡਨ, ਬਲਰਾਜ ਜੂਲੀ, ਅਨਿਲ ਵਿਨਾਇਕ, ਅਰੁਣ ਵਿਨਾਇਕ, ਵਿਦਿਆ ਸਾਗਰ, ਹਰੀਸ਼ ਓਬਰਾਏ, ਰਵੀ ਵਰਮਾ, ਮਨੋਜ ਜੈਨ, ਰਸ਼ਮੀ ਜੈਨ, ਰੇਵੰਤ ਸ਼ਰਮਾ, ਰਾਕੇਸ਼ ਮਹਿਰਾ, ਓਮ ਪ੍ਰਕਾਸ਼ ਸ਼ਾਸਤਰੀ, ਰਾਜੇਸ਼ ਸ਼ਰਮਾ, ਅਨੂ ਰਾਜਨ ਮਹਿਰਾ, ਪੂਨਮ, ਸ਼ਾਰਦਾ, ਪੰ. ਤੇਜ ਨਰਾਇਣ, ਪੰ. ਨਿਰੰਜਨ ਦੇਵ ਆਦਿ ਮੌਜੂਦ ਸਨ |