ਅੰਮਿ੍ਤਸਰ, 22 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਵਪਾਰ ਮੰਡਲ ਦੀ ਮੀਟਿੰਗ ਟਾਹਲੀ ਸਾਹਿਬ ਬਾਜ਼ਾਰ ਵਿਖੇ ਹੋਈ | ਇਸ ਮੀਟਿੰਗ 'ਚ ਭਾਰਤੀਯ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਰਾਜੀਵ ਅਨੇਜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਰਾਜੀਵ ਅਨੇਜਾ ਨੇ ਵਪਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ | ਉਨ੍ਹਾਂ ਨੇ ਸਾਰੇ ਵਪਾਰੀਆਂ ਨੂੰ ਭਾਰਤੀਯ ਵਪਾਰ ਮੰਡਲ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਤਾਂ ਜੋ ਉਨ੍ਹਾਂ ਦੀ ਆਵਾਜ਼ ਨਾ ਸਿਰਫ਼ ਸੂਬੇ 'ਚ ਸਗੋਂ ਦੇਸ਼ ਭਰ 'ਚ ਸੁਣੀ ਜਾ ਸਕੇ | ਇਸ ਮੌਕੇ ਕੱਪੜਾ ਬਾਜ਼ਾਰ ਦੇ ਸਾਰੇ ਵਪਾਰੀਆਂ ਨੇ ਰਾਜੀਵ ਅਨੇਜਾ ਨੂੰ ਆਪਣੇ ਸਮਰਥਨ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਬਾਜ਼ਾਰ ਦਾ ਹਰ ਵਪਾਰੀ ਉਨ੍ਹਾਂ ਨਾਲ ਖੜ੍ਹਾ ਹੈ | ਇਸ ਮੌਕੇ ਰਾਜੂ ਨਾਰੰਗ, ਰਣਜੀਤ ਸਿੰਘ ਅਰੋੜਾ, ਰਾਜ ਕੁਮਾਰ ਮਹਾਜਨ, ਰਾਜੀਵ ਗੁਲਾਟੀ, ਆਰ.ਐਸ. ਚਾਵਲਾ, ਰਾਜੀਵ ਅਰੋੜਾ, ਨਿਤਿਨ, ਹਰਿੰਦਰ ਸਿੰਘ ਚੌਹਾਨ, ਦੀਪਕ ਸ਼ਰਮਾ, ਅਸ਼ੋਕ ਭਾਟੀਆ, ਗਿਫਟੀ ਭਾਟੀਆ, ਅਜੈ ਭਾਟੀਆ, ਰਾਕੇਸ਼ ਮਹਾਜਨ, ਸੁਸ਼ੀਲ ਭਾਟੀਆ, ਲਤੀਸ਼ ਮਹਾਜਨ, ਅਮਿਤ ਮਹਾਜਨ, ਨਿਖਿਲ ਮਹਾਜਨ, ਪੰਕਜ ਭਾਟੀਆ, ਮਿੰਟੂ ਅਰੋੜਾ ਸਮੇਤ ਵੱਡੀ ਗਿਣਤੀ ਵਿਚ ਵਪਾਰੀ ਮੌਜੂਦ ਸਨ |