ਅੰਮਿ੍ਤਸਰ, 24 ਦਸੰਬਰ (ਗਗਨਦੀਪ ਸ਼ਰਮਾ)-ਕੁੱਲ ਹਿੰਦ ਕਿਸਾਨ ਸਭਾ ਵਲੋਂ ਦਿੱਲੀ 'ਚ ਕਿਸਾਨੀ ਸੰਘਰਸ਼ 'ਚ ਅਹਿਮ ਯੋਗਦਾਨ ਪਾਉਣ ਵਾਲੇ ਡਾ. ਸਵੈਮਾਨ ਦੇ ਮਾਤਾ-ਪਿਤਾ (ਸੁਰਿੰਦਰ ਕੌਰ ਖਹਿਰਾ-ਜਸਵਿੰਦਰਪਾਲ ਸਿੰਘ ਪੱਖੋਕੇ) ਅਤੇ ਪਰਮਜੀਤ ਸਿੰਘ ਗਾਂਧਰੀ ਨੂੰ ਸਨਮਾਨਿਤ ਕੀਤਾ ਗਿਆ | ਪ੍ਰਧਾਨ ਕਾਮਰੇਡ ਰਣਜੀਤ ਸਿੰਘ ਬੱਲ, ਜਨਰਲ ਸਕੱਤਰ ਸਵਿੰਦਰ ਸਿੰਘ ਮੀਰਾਂਕੋਟ, ਸੀਨੀਅਰ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ ਅਤੇ ਵਿੱਤ ਸਕੱਤਰ ਕਵਲਜੀਤ ਕੌਰ ਨੇ ਜੀ.ਟੀ.ਯੂ (ਗੌਰਮਿੰਟ ਟੀਚਰਜ਼ ਯੂਨੀਅਨ) ਦੇ ਸਾਬਕਾ ਸੂਬਾ ਪ੍ਰਧਾਨ ਪਰਮਜੀਤ ਸਿੰਘ ਗਾਂਧਰੀ ਅਤੇ ਐੱਸ.ਐੱਫ.ਆਈ ਦੇ ਸਾਬਕਾ ਸੂਬਾ ਪ੍ਰਧਾਨ ਜਸਵਿੰਦਰਪਾਲ ਸਿੰਘ ਵਲੋਂ ਕਿਸਾਨੀ ਸੰਘਰਸ਼ 'ਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਜਿੱਤ ਪਿੱਛੇ ਇਨ੍ਹਾਂ ਦੀ ਅਹਿਮ ਭੂਮਿਕਾ ਰਹੀ | ਚਰਨਜੀਤ ਮਜੀਠਾ, ਰਤਨ ਰੰਧਾਵਾ, ਹਰਜੀਤ ਸਿੰਘ, ਕਰਨੈਲ ਸਿੰਘ, ਜਸਬੀਰ ਸਿੰਘ ਝਬਾਲ, ਮੰਗਲ ਸਿੰਘ ਟਾਂਡਾ ਅਤੇ ਬਲਬੀਰ ਝਾਮਕਾ ਨੇ ਦੱਸਿਆ ਕਿ ਇਹ ਸਾਥੀ ਅਜੇ ਵੀ ਹਰੇਕ ਸੰਘਰਸ਼ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ |