ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਮੁਲਾਗੋਮਾਂ ਵਲੋਂ ਮੁੱਖ ਮੰਤਰੀ ਖਿਲ਼ਾਫ਼ ਅਰਥੀ ਫੂਕ ਮੁਜ਼ਾਹਰਾ
ਅੰਮ੍ਰਿਤਸਰ, 28 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ਬਣਾਈ ਗਈ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਐਲਾਨ ਅਨੁਸਾਰ ਅੱਜ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਵਲੋਂ ਡੀ. ਸੀ.
ਅੰਮ੍ਰਿਤਸਰ, 28 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ਬਣਾਈ ਗਈ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਐਲਾਨ ਅਨੁਸਾਰ ਅੱਜ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਵਲੋਂ ਡੀ. ਸੀ. ਦਫਤਰ ਦੇ ਬਾਹਰ ਪੰਜਾਬ ਸਰਕਾਰ ਖਿਲਾਫ਼ ਡੱਟ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਜ਼ੋਰਦਾਰ ਨਾਅਰੇ ਲਗਾਉਂਦਿਆਂ ਮੁੱਖ ਮੰਤਰੀ ਦਾ ਪੁਤਲਾ ਸਾੜਿਆ, ਜਿਸ ਦੀ ਸਾਂਝੀ ਅਗਵਾਈ ਅਸ਼ਵਨੀ ਅਵਸਥੀ, ਗੁਰਦੀਪ ਸਿੰਘ ਬਾਜਵਾ, ਬਾਬਾ ਮਲਕੀਅਤ ਸਿੰਘ ਭੱਟੀ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਜਗਦੀਸ਼ ਠਾਕੁਰ, ਜੋਗਿੰਦਰ ਸਿੰਘ, ਮਨਜਿੰਦਰ ਸਿੰਘ, ਪ੍ਰਭਜਿੰਦਰ ਸਿੰਘ ਉੱਪਲ, ਅਮਰੀਕ ਸਿੰਘ, ਜਸਵਿੰਦਰ ਸਿੰਘ, ਕਰਤਾਰ ਸਿੰਘ ਐੱਮ. ਏ., ਜਸਵੰਤ ਰਾਏ ਛੇਹਰਟਾ, ਮਨਜੀਤ ਸਿੰਘ ਬਾਸਰਕੇ, ਪ੍ਰਭਜਿੰਦਰ ਸਿੰਘ, ਅਤੇ ਮੰਗਲ ਦਾਸ ਵਲੋਂ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਉਪਰੋਕਤ ਆਗੂਆਂ ਤੋਂ ਇਲਾਵਾ ਗੁਰਦੇਵ ਸਿੰਘ ਢਿੱਲੋਂ, ਪਲਵਿੰਦਰ ਸਿੰਘ ਧੰਮੂ ਬਲਦੇਵ ਸਿੰਘ ਝੰਡੇਰ, ਅਵਤਾਰ ਸਿੰਘ ਮਜੀਠਾ, ਰਾਜੇਸ਼ ਕੁਮਾਰ ਪਰਾਸ਼ਰ, ਸੁੱਚਾ ਸਿੰਘ ਟਰਪਈ, ਬਲਜਿੰਦਰ ਸਿੰਘ, ਕਮਲ ਕਨੌਜੀਆ, ਸੁਖਰਾਜ ਸਿੰਘ ਸਰਕਾਰੀਆ, ਨਰਿੰਦਰ ਪ੍ਰਧਾਨ ਤ੍ਰਿਪਤਾ ਸ਼ਰਮਾ, ਗਿਰੀਸ਼ ਭਾਰਤੀ, ਨਿਰਮਲ ਸਿੰਘ, ਹਰਵਿੰਦਰ ਸਿੰਘ ਸੁਲਤਾਨਵਿੰਡ, ਜਗੀਰ ਕੌਰ, ਹਰਭਜਨ ਗਿੱਲ, ਕਰਮਜੀਤ ਸਿੰਘ ਕੇ.ਪੀ, ਅਮਰੀਕ ਸਿੰਘ, ਬਲਦੇਵ ਸਿੰਘ ਝੰਡੇਰ, ਰਣਬੀਰ ਸਿੰਘ, ਅਜੇ ਚੌਹਾਨ, ਰੇਸ਼ਮ ਸਿੰਘ ਭੋਮਾ ਨੇ ਕਿਹਾ ਕਿ ਮੁਲਾਜਮਾਂ ਦੀ ਸਫਲ ਹੜਤਾਲ ਕਾਰਨ ਮੁੱਖ ਮੰਤਰੀ ਪੰਜਾਬ ਨੇ ਬੌਖਲਾਹਟ ’ਚ ਆ ਕੇ ਪਹਿਲਾਂ ਤੋਂ ਹੀ ਤੈਅ ਕੀਤੀ ਗਈ ਮੀਟਿੰਗ ਤੋਂ ਕਿਨਾਰਾ ਕਰ ਲਿਆ। ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਭੁੱਲਾ ਕੇ ਮੁਲਾਜ਼ਮ-ਪੈਨਸ਼ਨਰ ਵਿਰੋਧੀ ਨੀਤੀਆਂ ਪਹਿਲੀਆਂ ਸਰਕਾਰਾਂ ਨਾਲੋਂ ਵੀ ਤੇਜ਼ੀ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ, ਸਰਕਾਰ ਵਲੋਂ ਕਰਜ਼ਾ ਚੁੱਕ ਕੇ ਰੋਜ਼ਗਾਰ ਦੇਣ ਦੀ ਥਾਂ ਸਿਰਫ ਸੱਤਾ ਹਾਸਿਲ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਮੁਫਤਖੋਰੇ ਬਣਾਇਆ ਜਾ ਰਿਹਾ ਹੈ।ਆਗੂਆਂ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੁਲਾਜ਼ਮਾਂ, ਪੈਨਸ਼ਨਰਾਂ, ਕਿਸਾਨਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਹਰਕਮਲ ਸਿੰਘ ਸੈਣੀ, ਵਰਿੰਦਰ ਸਿੰਘ, ਰਵਿੰਦਰ ਸ਼ਰਮਾ, ਤ੍ਰਿਪਤਾ ਸ਼ਰਮਾ, ਜਗੀਰ ਕੌਰ, ਵਰਿੰਦਰ ਕੌਰ, ਦਲਬੀਰ ਸਿੰਘ ਅਜਨਾਲਾ, ਜਸਪਾਲ ਸਿੰਘ,ਰਾਜਬੀਰ ਸਿੰਘ ਵੇਰਕਾ, ਗੁਰਦੇਵ ਸਿੰਘ ਬੱਲ, ਜਸਮੇਲ ਸਿੰਘ ਵੱਲਾ, ਬਲਵਿੰਦਰ ਸਿੰਘ ਕੋਟਲਾ, ਗੁਰਪ੍ਰੀਤ ਸਿੰਘ, ਬਿਕਰਮ ਸਿੰਘ ਰੰਧਾਵਾ, ਰਣਜੋਧ ਸਿੰਘ ਸੰਘਾ, ਮਨਦੀਪ ਸ਼ਰਮਾ, ਗੁਰਵਿੰਦਰ ਸਿੰਘ ਮਾਨਾਂਵਾਲਾ, ਤੇਜਿੰਦਰ ਸਿੰਘ ਢਿੱਲੋਂ, ਅਮਨ ਥਰੀਏਵਾਲ, ਸੁਖਜਿੰਦਰ ਸਿੰਘ, ਮਨਦੀਪ ਸਿੰਘ, ਲਖਵਿੰਦਰ ਸਿੰਘ, ਗਗਨਦੀਪ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ ਮਾਹਲ, ਬਲਵਿੰਦਰ ਸਿੰਘ, ਰਜਿੰਦਰ ਸਿੰਘ, ਹਰਵਿੰਦਰ ਸਿੰਘ ਜਲਾਲਾਬਾਦ, ਕੰਵਲਜੀਤ ਕੌਰ ਭੱਟੀ, ਹਰਮਨ ਸਿੰਘ ਭੰਗਾਲੀ, ਅਵਤਾਰ ਸਿੰਘ ਮਜੀਠਾ ਸੁਖਚੈਨ ਸਿੰਘ, ਸੰਜੀਵ ਕੁਮਾਰ ਰਣੀਕੇ ਆਦਿ ਹਾਜ਼ਰ ਸਨ।