ਅਜਨਾਲਾ, 24 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਅਜਨਾਲਾ ਦੀ ਅਹਿਮ ਮੀਟਿੰਗ ਪ੍ਰਧਾਨ ਡਾ: ਬਲਵਿੰਦਰ ਸਿੰਘ ਲੰਗੋਮਾਹਲ ਦੀ ਅਗਵਾਈ ਹੇਠ ਹੋਈ, ਜਿਸ 'ਚ ਇਲਾਕੇ ਭਰ ਦੇ ਆਰ.ਐਮ.ਪੀ ਡਾਕਟਰਾਂ ਨੇ ਸ਼ਿਰਕਤ ਕਰਦਿਆਂ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ 'ਚ ਸੁਰਜੀਤ ਹਸਪਤਾਲ ਅੰਮਿ੍ਤਸਰ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਡਾ: ਨਵਦੀਪ ਸਿੰਘ ਐਮ.ਡੀ. ਮੈਡੀਸਨ, ਡਾ: ਕਾਲਰਾ ਐੱਮ.ਐੱਸ ਆਰਥੋ, ਡਾ: ਭੁਪਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਈ, ਪ੍ਰਗਟ ਸਿੰਘ ਚਾਹੜਪੁਰ ਅਤੇ ਨਿਰਮਲ ਸਿੰਘ ਧੰਗਈ ਨੇ ਆਰ.ਐੱਮ.ਪੀ. ਡਾਕਟਰਾਂ ਵਲੋਂ ਪਿੰਡਾਂ ਵਿਚ ਨਿਭਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ | ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਡਾ: ਬਲਵਿੰਦਰ ਸਿੰਘ ਲੰਗੋਮਾਹਲ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ 1963 ਤੋਂ ਬੰਦ ਪਈ ਰਜਿਸਟਰੇਸ਼ਨ ਹਾਲੇ ਤੱਕ ਵੀ ਚਾਲੂ ਨਹੀਂ ਕੀਤੀ, ਜਿਸ ਕਾਰਨ ਆਰ.ਐਮ.ਪੀ ਡਾਕਟਰਾਂ ਵਿਚ ਭਾਰੀ ਰੋਸ ਹੈ | ਉਨ੍ਹਾਂ ਸਰਕਾਰ ਨੂੰ ਸਖਤ ਸ਼ਬਦਾਂ ਵਿਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਕਿਰਪਾਲ ਸਿੰਘ ਜਨਰਲ ਸਕੱਤਰ, ਅੰਮਿ੍ਤਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਜਸਬੀਰ ਸਿੰਘ ਖ਼ਜ਼ਾਨਚੀ, ਚੇਅਰਮੈਨ ਬਿਕਰਮਜੀਤ ਸਿੰਘ ਡਿਆਲ ਭੜੰਗ, ਅਵਤਾਰ ਸਿੰਘ ਪ੍ਰੈਸ ਸਕੱਤਰ, ਸਵਰਨਜੀਤ ਸਿੰਘ ਸੌੜੀਆਂ, ਕੁਲਵੰਤ ਸਿੰਘ ਗ੍ਰੰਥਗੜ, ਗੁਰਦੇਵ ਸਿੰਘ ਸੈਂਸਰਾ, ਹਰਪ੍ਰਤਾਪ ਸਿੰਘ ਡੱਲਾ, ਗੁਰਵਿੰਦਰ ਸਿੰਘ ਤੇੜੀ (ਸਾਰੇ ਮੀਤ ਪ੍ਰਧਾਨ), ਕਿਰਪਾਲ ਸਿੰਘ, ਬਲਜੀਤ ਸਿੰਘ, ਸਾਹਿਬ ਸਿੰਘ, ਉਂਕਾਰ ਸਿੰਘ, ਮਨਜੀਤ ਸਿੰਘ ਲੋਪੋਕੇ, ਬਿਕਰਮਜੀਤ ਸਿੰਘ ਮਟੀਆ, ਸਰਬਜੀਤ ਸਿੰਘ ਨੰਗਲ, ਹਰਪ੍ਰੀਤ ਸਿੰਘ, ਸੋਨਾ ਸਿੰਘ, ਤਲਵਿੰਦਰ ਸਿੰਘ, ਸੁਖਦੀਪ ਸਿੰਘ, ਸਤਨਾਮ ਸਿੰਘ, ਸਵਿੰਦਰ ਸਿੰਘ, ਜੱਗਾ ਸਿੰਘ, ਸੁਰਜੀਤ ਸਿੰਘ, ਹਰਦੀਪ ਸਿੰਘ ਅਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ |