ਅੰਮਿ੍ਤਸਰ, 24 ਦਸੰਬਰ (ਹਰਮਿੰਦਰ ਸਿੰਘ)- ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਵਲੋਂ ਅੱਜ ਆਪਣੇ ਦਫ਼ਤਰ ਵਿਖੇ ਫਾਇਰ ਬਿ੍ਗੇਡ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ | ਇਸ ਦੌਰਾਨ ਉਨ੍ਹਾਂ ਨੇ ਪੁਰਾਣੇ ਸ਼ਹਿਰ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਵਿਚਾਰ ਵਿਟਾਦਾਰਾਂ ਕੀਤਾ ਅਤੇ ਭੀੜੇ ਬਾਜ਼ਾਰਾਂ ਲਈ ਲੋੜੀਂਦੇ ਸਾਮਾਨ 'ਤੇ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ 'ਤੇ ਮੇਅਰ ਨੇ ਗੋਆ ਵਿਖੇ ਵਾਪਰੀ ਅੱਗ ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਫਾਇਰ ਬਿ੍ਗੇਡ ਨੂੰ ਹਮੇਸ਼ਾਂ ਚੌਕਸ ਰਹਿਣਾ ਚਾਹੀਦਾ ਹੈ | ਕਿਸੇ ਵੀ ਘਟਨਾ ਦੀ ਇਤਲਾਹ ਮਿਲਣ 'ਤੇ ਤੁਰੰਤ ਮੌਕੇ 'ਤੇ ਪਹੁੰਚ ਕੇ ਬਚਾਅ ਪ੍ਰਬੰਧ ਕਰਨੇ ਚਾਹੀਦੇ ਹਨ | ਇਸ ਮੌਕੇ 'ਤੇ ਦਿਲਬਾਗ ਸਿੰਘ, ਯਸ਼ਪਾਲ ਪੁਰੀ, ਰਵਿੰਦਰ ਕੁਮਾਰ , ਰੋਹਿਨ ਕਲਿਆਨ ਆਦਿ ਮੌਜੂਦ ਸਨ |