ਅੰਮਿ੍ਤਸਰ, 27 ਦਸੰਬਰ (ਗਗਨਦੀਪ ਸ਼ਰਮਾ)-ਖਰਾਬ ਮੌਸਮ ਕਾਰਨ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਰੇਲਵੇ ਵਲੋਂ ਧੁੰਦ ਦੇ ਸੀਜ਼ਨ ਨੂੰ ਧਿਆਨ 'ਚ ਰਖਦਿਆਂ ਵੱਖ-ਵੱਖ ਰੂਟਾਂ ਦੀਆਂ ਦਰਜਨਾਂ ਰੇਲ ਗੱਡੀਆਂ ਰੱਦ ਕੀਤੀਆਂ ਹੋਈਆਂ ਹਨ ਜਦੋਂਕਿ ਸੰਚਾਲਿਤ ਬਹੁਤ ਸਾਰੀ ਗੱਡੀਆਂ ਨਿਰਧਾਰਿਤ ਸਮੇਂ ਤੋਂ ਪਿਛੜ ਕੇ ਚੱਲ ਰਹੀਆਂ ਹਨ | ਅਜਿਹੇ 'ਚ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕ ਰੇਲਵੇ ਸਟੇਸ਼ਨ ਦੇ ਪੱੁਛਗਿੱਛ ਕੇਂਦਰਾਂ ਦੀ ਖਿੜਕੀਆਂ ਦੇ ਚੱਕਰ ਲਗਾ ਕੇ ਅੱਕ ਰਹੇ ਹਨ ਅਤੇ ਉਡੀਕ ਘਰਾਂ 'ਚ ਬੈਠ ਕੇ ਘੰਟਿਆਂਬੱਧੀ ਆਪਣੀ ਗੱਡੀ ਦੀ ਉਡੀਕ ਕਰਨ 'ਚ ਉਨ੍ਹਾਂ ਦੀ ਬਸ ਹੋਈ ਜਾ ਰਹੀ ਹੈ | ਅਜਿਹੀ ਸਥਿਤੀ 'ਚ ਅੰਮਿ੍ਤਸਰ ਰੇਲਵੇ ਸਟੇਸ਼ਨ ਵਿਖੇ ਜਨਰਲ ਟਿਕਟਾਂ ਦੇ ਸਹਾਰੇ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ 'ਚ ਭਾਰੀ ਗਿਰਾਵਟ ਹੋਈ ਹੈ | ਰੂਟੀਨ ਦਿਨਾਂ 'ਚ ਬੁਕਿੰਗ ਦਫਤਰ ਦੀ ਜਿਨ੍ਹਾਂ ਖਿੜਕੀਆਂ ਦੇ ਮੂਹਰੇ ਲੰਬੀ ਕਤਾਰਾਂ ਨਜ਼ਰ ਆਉਂਦੀਆਂ ਹਨ, ਪਿਛਲੇ ਕੁਝ ਦਿਨਾਂ ਤੋਂ ਸੰਨਾਟੇ ਵਰਗਾ ਮਾਹੌਲ ਬਣਿਆ ਪਿਆ ਹੈ | ਮਤਲਬ ਕਿ ਜ਼ਿਆਦਾਤਰ ਟਿਕਟਾਂ ਰਿਜ਼ਰਵੇਸ਼ਨ ਕਰਵਾਉਣ ਵਾਲੇ ਲੋਕ ਹੀ ਰੇਲਵੇ ਸਟੇਸ਼ਨ ਵਿਖੇ ਦਿਖਾਈ ਦੇ ਰਹੇ ਹਨ, ਜਾਂ ਫੇਰ ਉਹ ਜੋ ਕਿ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਬਾਰੇ ਜਾਗਰੂਕ ਨਹੀਂ | ਜੇਕਰ ਕੇਵਲ ਅੰਮਿ੍ਤਸਰ ਰੇਲਵੇ ਸਟੇਸ਼ਨ ਦਾ ਜ਼ਿਕਰ ਕੀਤਾ ਜਾਵੇ ਤਾਂ ਮਿਲੀ ਜਾਣਕਾਰੀ ਦੇ ਅਨੁਸਾਰ ਰੂਟੀਨ 'ਚ ਬੁਕਿੰਗ ਕਾਉਂਟਰ ਦੀ ਆਮਦਨੀ 10 ਲੱਖ (ਪ੍ਰਤੀਦਿਨ) ਹੁੰਦੀ ਹੈ ਜੋ ਕਿ 6-7 ਲੱਖ ਤੱਕ ਰਹਿ ਗਈ ਹੈ | ਇਸੇ ਪ੍ਰਕਾਰ ਯਾਤਰੀਆਂ ਦੀ ਗਿਣਤੀ ਵੀ 40-45 ਫੀਸਦੀ ਘੱਟ ਦਰਜ ਕੀਤੀ ਜਾ ਰਹੀ ਹੈ | ਉਦਾਹਰਣ ਵਜੋਂ ਜੇਕਰ ਰੋਜ਼ਾਨਾ 10 ਹਜ਼ਾਰ ਯਾਤਰੀ ਆਉਂਦੇ ਹਨ, ਤਾਂ ਹੁਣ ਕੇਵਲ 55-60 ਫੀਸਦੀ ਹੀ ਆ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ 25 ਦਸੰਬਰ ਤੋਂ ਪਹਿਲਾਂ ਤਾਂ ਇਸ ਤੋਂ ਵੀ ਬੁਰਾ ਹਾਲ ਸੀ, ਪਰ ਹੁਣ ਸਰਦੀ ਦੀਆਂ ਛੁੱਟੀਆਂ ਪੈਣ 'ਤੇ ਬੁਕਿੰਗ ਕਾਉਂਟਰ ਦੀ ਸੇਲ ਪਿਛਲੇ ਦਿਨਾਂ ਦੀ ਤੁਲਣਾ 'ਚ ਥੋੜ੍ਹੀ ਵਧੀ ਹੈ | ਇਸੇ ਪ੍ਰਕਾਰ ਫਿਰੋਜ਼ਪੁਰ ਡਿਵੀਜ਼ਨ ਅਧੀਨ ਆਉਂਦੇ ਬਾਕੀ ਰੇਲਵੇ ਸਟੇਸ਼ਨਾਂ ਦੀ ਆਮਦਨੀ ਵੀ ਵੱਡੇ ਪੱਧਰ 'ਤੇ ਪ੍ਰਭਾਵਿਤ