22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਆਰਟ ਗੈਲਰੀ ਵਿਖੇ ਤਿੰਨ ਦਿਨਾ ਕੌਮੀ ਕਲਾ ਪ੍ਰਦਰਸ਼ਨੀ ਆਰੰਭ

Ad Position 21
No active advertisement
ਅਜੀਤ ਡੈਸਕ 28-12-2025
ਅੰਮਿ੍ਤਸਰ, 27 ਦਸੰਬਰ (ਜਸਵੰਤ ਸਿੰਘ ਜੱਸ)-ਜੰਮੂ ਅਤੇ ਕਸ਼ਮੀਰ ਸੈਂਟਰ ਫਾਰ ਕ੍ਰਿਏਟਿਵ ਆਰਟਸ ਜੰਮੂ ਦੁਆਰਾ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ ਅੰਮਿ੍ਤਸਰ ਦੇ ਸਹਿਯੋਗ ਨਾਲ ਆਰਟ ਗੈਲਰੀ ਵਿਖੇ ਲਗਾਈ ਗਈ ਤਿੰਨ ਦਿਨਾਂ ਕੌਮੀ ਕਲਾ ਪ੍ਰਦਰਸ਼ਨੀ ਦਾ ਰਸਮੀ ਉਦਘਾਟਨ ਅੱਜ ਅਕੈਡਮੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਕੀਤਾ ਗਿਆ | ਇਸ ਕਲਾ ਪ੍ਰਦਰਸ਼ਨੀ 'ਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਚੋਣਵੇਂ 28 ਤਜਰਬੇਕਾਰ ਅਤੇ ਜਾਣੇ-ਪਛਾਣੇ ਨੌਜਵਾਨ ਚਿੱਤਰਕਾਰਾਂ ਦੀਆਂ ਕਲਾ ਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ, ਜੋ ਵੱਖ-ਵੱਖ ਰੁਝਾਨਾਂ ਅਤੇ ਸ਼ੈਲੀਆਂ, ਤਕਨੀਕਾਂ ਅਤੇ ਮਾਧਿਅਮਾਂ ਨੂੰ ਦਰਸਾਉਂਦੀਆਂ ਹਨ | ਇਸ ਮੌਕੇ ਜੰਮੂ ਅਤੇ ਕਸ਼ਮੀਰ ਸੈਂਟਰ ਫਾਰ ਕਿ੍ਏਟਿਵ ਆਰਟਸ ਦੇ ਡਾਇਰੈਕਟਰ ਓ.ਪੀ. ਸ਼ਰਮਾ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਵੀ ਐਸ ਰਾਹੀ, ਡਾ: ਏ ਕੇ ਦੀਕਸ਼ਤ, ਅਤੇ ਸਾਕਸ਼ੀ ਬਜਾਜ (ਨਵੀਂ ਦਿੱਲੀ), ਜੰਗ ਐਸ ਵਰਮਨ, ਓ ਪੀ ਸ਼ਰਮਾ ਅਤੇ ਸੁਨੀਤਾ ਗਾਂਧੀ (ਜੰਮੂ), ਕੰਵਲਨੈਣ ਕੌਰ ਅਤੇ ਵਿਸ਼ਾਲ ਸਿੰਘ ਕਠੂਆ, ਅਸਲਮ ਨਕਸ਼ਬੰਦੀ ਸ੍ਰੀ ਨਗਰ, ਡਾ: ਪ੍ਰੋ: ਸਰੋਜ ਰਾਣੀ ਵਾਰਾਨਸੀ, ਵਿਭਾ ਸਿੰਘ ਨੋਇਡਾ, ਸ਼ਗੂਫ਼ਤਾ ਖਾਨੁਮ ਅਤੇ ਪ੍ਰਤਿਮਾ ਸਿੰਘ (ਲਖਨਊ), ਕੁਲਜੀਤ ਹੀਰ ਜਲੰਧਰ ਤੇ ਗਾਇਤਰੀ, ਰਮੇਸ਼ ਕੁਮਾਰੀ, ਅੰਮਿ੍ਤ ਪਾਲ ਸਿੰਘ ਅਤੇ ਮਾਨਸੀ (ਹੁਸ਼ਿਆਰਪੁਰ), ਮਮਤਾ ਪਟੇਲ, ਯਸ਼ਵੰਤ ਪਟੇਲ, ਸੈਲੇਸ਼ ਪਟੇਲ, ਨੇਹਾ ਬੇਡੇਕਰ ਪਟੇਲ, ਅਤੇ ਕਰੁਤੀ ਪਟੇਲ (ਗੁਜਰਾਤ), ਬੀ ਆਰ ਬੋਕਾਡੇ ਇੰਦੌਰ, ਰੋਮਿਕਾ ਭਸੀਨ (ਭੋਪਾਲ) ਅਤੇ ਡਾ: ਮਮਤਾ ਸਿੰਘ ਅਤੇ ਮੁਹੰਮਦ ਮੋਇਨ (ਦੇਹਰਾਦੂਨ), ਅਤੇ ਡਾ ਨੇਹਾ ਮਾਰਤੋਲੀਆ ਸ੍ਰੀ ਨਗਰ (ਉਤਰਾਖੰਡ) ਦੀਆਂ ਕਲਾ ਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ | ਇਸ ਦੌਰਾਨ ਤਿੰਨ ਵਿਜ਼ੂਅਲ ਆਰਟਿਸਟਾਂ ਜੰਗ ਐਸ ਵਰਮਨ, ਡਾ: ਮਮਤਾ ਸਿੰਘ ਅਤੇ ਯਸ਼ਵੰਤ ਪਟੇਲ ਨੂੰ ਉਨ੍ਹਾਂ ਦੁਆਰਾ ਚਿੱਤਰ ਕਲਾ ਦੇ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਜੰਮੂ ਐਂਡ ਕਸ਼ਮੀਰ ਸੈਂਟਰ ਫਾਰ ਕ੍ਰਿਏਟਵ ਆਰਟਸ ਵਲੋਂ ਲਾਈਫ਼ ਟਾਈਮ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ: ਛੀਨਾ ਨੇ ਦੇਸ਼ ਭਰ ਤੋਂ ਆਏ ਚਿੱਤਰਕਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਕਲਾ ਕ੍ਰਿਤਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਜੰਮੂ ਅਕੈਡਮੀ ਦੇ ਪ੍ਰਧਾਨ ਕੇਵਲ ਕੇ ਸ਼ਰਮਾ, ਤੇਜਿੰਦਰ ਕੌਰ ਛੀਨਾ, ਆਰਟ ਗੈਲਰੀ ਤੋਂ ਚਿੱਤਰਕਾਰ ਸੁਖਪਾਲ ਸਿੰਘ ਆਰਟਿਸਟ ਤੇ ਕੁਲਵੰਤ ਸਿੰਘ ਗਿੱਲ ਸਮੇਤ ਹੋਰ ਕਲਾਕਾਰ ਤੇ ਕਲਾ ਪ੍ਰੇਮੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦਾ ਮੁਲਾਜ਼ਮ ਭੇਦਭਰੀ ਹਾਲਤ 'ਚ ਲਾਪਤਾ ਅਗਲੀ ਖ਼ਬਰ ਰਾਮਗੜ੍ਹੀਆ ਕਾਲਜ ਵਿਖੇ 'ਨਸ਼ਿਆਂ ਦੀ ਰੋਕਥਾਮ' ਵਿਸ਼ੇ 'ਤੇ ਸੈਮੀਨਾਰ
Ad Position 24