ਅੰਮਿ੍ਤਸਰ, 28 ਦਸੰਬਰ (ਗਗਨਦੀਪ ਸ਼ਰਮਾ)-ਦੁੱਧ ਦੇ ਟੈਂਕਰ ਵਲੋਂ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ, ਜਦੋਂਕਿ ਉਸ ਦਾ ਸਾਥੀ ਜ਼ਖ਼ਮੀ ਹੋ ਗਿਆ | ਦੂਜੇ ਪਾਸੇ ਇਸ ਹਾਦਸੇ ਨੂੰ ਅੰਜਾਮ ਦੇਣ ਉਪਰੰਤ ਚਾਲਕ, ਟੈਂਕਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ | ਮਿ੍ਤਕ ਦੀ ਪਹਿਚਾਣ ਹਰਭਜਨ ਸਿੰਘ ਵਾਸੀ ਨਹਿਰੂ ਕਾਲੋਨੀ, ਅੰਮਿ੍ਤਸਰ ਵਜੋਂ ਦੱਸੀ ਜਾ ਰਹੀ ਹੈ | ਮਨਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪਿਤਾ ਹਰਭਜਨ ਸਿੰਘ ਆਪਣੇ ਸਾਥੀ ਗੌਰਵ ਦੇ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਫੈਕਟਰੀ ਜਾ ਰਹੇ ਸਨ, ਕਿ ਰਸਤੇ 'ਚ ਦੁੱਧ ਦੇ ਟੈਂਕਰ ਨੇ ਉਨ੍ਹਾਂ ਦੀ ਐਕਟਿਵਾ 'ਚ ਜ਼ੋਰਦਾਰ ਟੱਕਰ ਮਾਰ ਦਿੱਤੀ | ਇਸ ਹਾਦਸੇ 'ਚ ਉਸ ਦੇ ਪਿਤਾ ਦੀ ਜਾਨ ਚਲੀ ਗਈ, ਜਦੋਂਕਿ ਗੌਰਵ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਪੁਲਿਸ ਵਲੋਂ ਉਕਤ ਟੈਂਕਰ ਨੰੂ ਕਬਜ਼ੇ ਵਿਚ ਲੈ ਕੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |
ਦੁੱਧ ਦੇ ਟੈਂਕਰ ਵਲੋਂ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ ਦੀ ਮੌਤ, ਸਾਥੀ ਜ਼ਖ਼ਮੀ
ਅਜੀਤ ਡੈਸਕ
29-12-2025