ਅੰਮਿ੍ਤਸਰ, 28 ਦਸੰਬਰ (ਗਗਨਦੀਪ ਸ਼ਰਮਾ)-ਛੇਹਰਟਾ ਇਲਾਕੇ 'ਚ ਗੋਲੀਆਂ ਚਲਾਉਣ ਦੇ ਮਾਮਲੇ 'ਚ ਲੋੜੀਂਦੇ ਹਰਪ੍ਰੀਤ ਸਿੰਘ ਉਰਫ ਹੈਪੀ ਨਿਆਣਾ ਵਾਸੀ ਨਾਰਾਇਣਗੜ੍ਹ, ਛੇਹਰਟਾ ਨੂੰ ਵੀ ਕਾਬੂ ਕਰ ਲਿਆ ਗਿਆ ਹੈ | ਏ. ਡੀ. ਸੀ. ਪੀ. ਸਿਟੀ-2 ਸ੍ਰੀ ਸੀਰੀਵਨੀਲਾ ਨੇ ਵਿਸਥਾਰਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮਾਮਲੇ 'ਚ ਅੰਮਿ੍ਤਪਾਲ ਸਿੰਘ ਉਰਫ ਰੋਨੀ ਵਾਸੀ ਕ੍ਰਿਸ਼ਨਾ ਮੰਦਰ ਵਾਲੀ ਗਲੀ, ਨਾਰਾਇਣਗੜ੍ਹ ਨੂੰ ਪਹਿਲਾਂ ਹੀ ਕੋਟ ਖਾਲਸਾ ਇਲਾਕੇ 'ਚੋਂ ਗਿ੍ਫਤਾਰ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਅਮਿ੍ਤਪਾਲ ਸਿੰਘ ਦੇ ਇੰਕਸਾਫ ਮੁਤਾਬਿਕ ਉਕਤ ਪਿਸਤੌਲ ਬਰਾਮਦਗੀ ਲਈ ਉਸਨੂੰ ਮੜੀਆ ਰੋਡ ਲਿਜਾਇਆ ਗਿਆ ਤਾਂ ਉਸਨੇ ਉੱਥੇ ਕੂੜੇ ਦੇ ਡੰਪ ਨੇੜੇ ਝਾੜੀ ਕੋਲ ਚਿੱਟੇ ਰੁਮਾਲ ਵਿਚ ਲਪੇਟ ਕੇ ਰੱਖੀ ਪਿਸਤੌਲ ਕੱਢ ਕੇ ਜਾਨੋ ਮਾਰਨ ਦੀ ਨੀਯਤ ਨਾਲ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ | ਪੁਲਿਸ ਪਾਰਟੀ ਵਿਚ ਸ਼ਾਮਿਲ ਏ. ਐੱਸ. ਆਈ. ਤਲਵਿੰਦਰ ਸਿੰਘ ਨੇ ਜਵਾਬੀ ਕਾਰਵਾਈ ਕਰਦਿਆਂ ਆਪਣੀ ਸਰਕਾਰੀ ਕਾਰਬਨ ਨਾਲ ਉਸਦੇ ਪੈਰਾਂ 'ਚ ਫਾਇਰ ਕੀਤਾ | ਸੱਜੀ ਪੰਨੀ ਵਿਚ ਗੋਲੀ ਲੱਗਣ ਨਾਲ ਅਮਿ੍ਤਪਾਲ ਸਿੰਘ ਜ਼ਖ਼ਮੀ ਹੋ ਗਿਆ ਅਤੇ ਉਸਨੂੰ .30 ਬੋਰ ਦੀ ਪਿਸਤੌਲ ਅਤੇ 4 ਜ਼ਿੰਦਾ ਰੌਂਦ ਸਮੇਤ ਗਿ੍ਫਤਾਰ ਕਰ ਲਿਆ ਗਿਆ | ਬਾਅਦ 'ਚ 26 ਦਸੰਬਰ ਨੂੰ ਉਸਦੀ ਨਿਸ਼ਾਨਦੇਹੀ 'ਤੇ ਵਾਰਦਾਤ ਸਮੇਂ ਵਰਤੀ ਐੱਕਸ. ਯੂ. ਵੀ. ਕਾਰ ਵੀ ਬਰਾਮਦ ਕਰ ਲਈ ਗਈ | ਬੀਤੇ ਦਿਨ ਉਸਦੇ ਦੋਸਤ ਹਰਪ੍ਰੀਤ ਸਿੰਘ ਉਰਫ ਹੈਪੀ ਨਿਆਣਾ ਨੂੰ ਵੀ ਗਿ੍ਫਤਾਰ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਉਕਤ ਅਮਿ੍ਤਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਦੇ ਵਿਰੱੁਧ ਪਹਿਲਾਂ ਵੀ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਹੈ | ਇਸ ਮੌਕੇ ਏ. ਸੀ. ਪੀ. ਪੱਛਮੀ ਸ਼ਿਵਦਰਸ਼ਨ ਸਿੰਘ ਵੀ ਹਾਜ਼ਰ ਸਨ |
ਛੇਹਰਟਾ ਇਲਾਕੇ 'ਚ ਗੋਲੀਆਂ ਚਲਾਉਣ ਦੇ ਮਾਮਲੇ 'ਚ ਲੋੜੀਂਦਾ ਹੈਪੀ ਨਿਆਣਾ ਵੀ ਕਾਬੂ
ਅਜੀਤ ਡੈਸਕ
29-12-2025