ਅੰਮਿ੍ਤਸਰ, 29 ਦਸੰਬਰ (ਰੇਸ਼ਮ ਸਿੰਘ)-ਇੱਥੇ ਇਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਇਕ ਨੌਜਵਾਨ ਦੀ ਮੌਤ ਹੋਣ 'ਤੇ ਮਿ੍ਤਕ ਦੇ ਵਾਰਸਾਂ ਵਲੋਂ ਡਾਕਟਰਾਂ ਖਿਲਾਫ ਲਾਪਰਵਾਹੀ ਦੇ ਦੋਸ਼ ਲਾਏ ਹਨ, ਜਿਨ੍ਹਾਂ ਨੇ ਮੰਗ ਕੀਤੀ ਕਿ ਸੰਬੰਧਤ ਡਾਕਟਰ ਖਿਲਾਫ ਪਰਚਾ ਦਰਜ ਕੀਤਾ ਜਾਵੇ | ਮਿ੍ਤਕ ਨੌਜਵਾਨ ਦੇ ਭਰਾ ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਇੱਥੇ ਇਨਫੈਕਸ਼ਨ ਹੋਣ ਕਾਰਨ ਪਿਛਲੇ 15 ਦਿਨ ਤੋਂ ਜ਼ੇਰੇ ਇਲਾਜ ਸੀ ਜੋ ਬਿਲਕੁਲ ਠੀਕ ਠਾਕ ਸੀ, ਕੋਈ ਮੁਸ਼ਕਿਲ ਨਹੀਂ ਸੀ ਜਿਸ ਨੂੰ ਅਪਰੇਸ਼ਨ ਕਰਨ ਲਈ ਪਾਈਪ ਪਾਈ ਗਈ ਤੇ ਜਿਸ ਦੀ ਮੌਤ ਹੋ ਗਈ | ਇਸ ਮੌਕੇ ਏ.ਸੀ.ਪੀ. ਉੱਤਰੀ ਰਿਸ਼ਭ ਭੋਲਾ ਨੇ ਕਿਹਾ ਕਿ ਪਰਿਵਾਰਿਕ ਮੈਂਬਰਾਂ ਵਲੋਂ ਜੋ ਵੀ ਬਿਆਨ ਦਿੱਤਾ ਜਾਵੇਗਾ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ |