ਅੰਮਿ੍ਤਸਰ, 30 ਦਸੰਬਰ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਵਲੋਂ ਧਾਰਮਿਕ ਕੈਲੰਡਰ 2026 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸਾਕੇ ਨੂੰ ਸਮਰਪਿਤ ਰਿਲੀਜ਼ ਕੀਤਾ ਗਿਆ | ਸਾਲਾਨਾ ਧਾਰਮਿਕ ਕੈਲੰਡਰ ਨਗਰ ਨਿਗਮ ਸਹਾਇਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਰਿਲੀਜ਼ ਕੀਤਾ ਗਿਆ | ਕੈਲੰਡਰ ਰਿਲੀਜ਼ ਕਰਦਿਆਂ ਉਨ੍ਹਾਂ ਯੂਨੀਅਨ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸਫਾਈ ਲਈ ਨਗਰ ਨਿਗਮ ਦਾ ਸਹਿਯੋਗ ਕਰਨ | ਇਸ ਉਪਰੰਤ ਯੂਨੀਅਨ ਵਲੋਂ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੂੰ ਧਾਰਮਿਕ ਕੈਲੰਡਰ ਦੇ ਕੇ ਸਨਮਾਨਿਤ ਕੀਤਾ ਗਿਆ | ਯੂਨੀਅਨ ਪ੍ਰਧਾਨ ਕਰਮਜੀਤ ਸਿੰਘ ਕੇ. ਪੀ. ਨੇ ਕਿਹਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਲਈ ਸੰਘਰਸ਼ ਕਰਨ ਯੂਨੀਅਨ ਹਰ ਸਮੇਂ ਤਿਆਰ ਹੈ ਸੰਘਰਸ਼ ਚਾਹੇ ਪੰਜਾਬ ਸਰਕਾਰ ਨਾਲ ਹੋਵੇ ਜਾਂ ਨਗਰ ਨਿਗਮ ਪ੍ਰਸ਼ਾਸਨ ਨਾਲ | ਇਸ ਮੌਕੇ ਤੇ ਬਲਜੀਤ ਸਿੰਘ ਬਾਜਵਾ, ਤਰਸੇਮ ਸਿੰਘ, ਸਤਵੰਤ ਸਿੰਘ, ਮੁਲਖ ਰਾਜ ਸਫਰੀ, ਸੁਖਦੇਵ ਸਿੰਘ ਅਜਨਾਲਾ, ਜਸਪਾਲ ਸਿੰਘ ਸੋਹਲ, ਬਲਕਾਰ ਸਿੰਘ, ਵਿਨੋਦ ਹਾਂਡਾ, ਕੁਲਵੰਤ ਸਿੰਘ, ਅਮਰਪਾਲ ਸਿੰਘ, ਦਵਿੰਦਰ ਸਿੰਘ, ਤਿਲਕ ਰਾਜ, ਮਨਜੀਤ ਸਿੰਘ ਆਦਿ ਹਾਜ਼ਰ ਸਨ |