ਰੇਲਵਨ ਐਪ ਰਾਹੀਂ ਅਣਰਿਜ਼ਰਵਡ ਟਿਕਟ ਬੁਕਿੰਗ 'ਤੇ 3 ਪ੍ਰਤੀਸ਼ਤ ਛੂਟ ਦੀ ਸੁਵਿਧਾ <br/>
ਅਜੀਤ ਡੈਸਕ
31-12-2025
ਇਹ ਸੁਵਿਧਾ 14 ਜਨਵਰੀ 2026 ਤੋਂ 14 ਜੁਲਾਈ 2026 ਤੱਕ ਲਾਗੂ ਰਹੇਗੀ ਅਤੇ ਇਸ ਸਮੇਂ ਅੰਤਰਾਲ ਦੌਰਾਨ ਯਾਤਰੀਆਂ ਤੋਂ ਪ੍ਰਾਪਤ ਫੀਡਬੈਕ ਦੇ ਆਧਾਰ 'ਤੇ ਅੱਗੇ ਸਮੀਖਿਆ ਕੀਤੀ ਜਾਵੇਗੀ | ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀ. ਸੀ. ਐੱਮ. ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਰੇਲਵਨ ਐਪ ਰਾਹੀਂ ਅਣਰਿਜ਼ਰਵਡ ਟਿਕਟ ਬੁਕਿੰਗ ਕਰਨ ਨਾਲ ਸਮਾਂ ਅਤੇ ਪੈਸਿਆਂ ਦੀ ਬਚਤ ਦੇ ਨਾਲ-ਨਾਲ ਸੁਵਿਧਾਜਨਕ ਅਤੇ ਪਾਰਦਰਸ਼ੀ ਟਿਕਟ ਬੁਕਿੰਗ ਦੀ ਸੁਵਿਧਾ ਮਿਲੇਗੀ |