ਪੱਟੀ, 1 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੱਟੀ ਹਲਕੇ ਤੋਂ ਸਿਆਸਤ ਦੇ ਦਿਗਜ ਆਗੂ ਤੇ ਸਫ਼ਲ ਕਿਸਾਨ ਵਜੋਂ ਜਾਣੇ ਜਾਦੇ ਲਖਵਿੰਦਰ ਸਿੰਘ ਖਹਿਰਾ ਦੇ ਨੌਜਵਾਨ ਪੁੱਤਰ ਪਰਮਵੀਰ ਸਿੰਘ ਜੋ ਇਕ ਮਾਸੂਮ ਪੁੱਤਰੀ ਦਾ ਪਿਤਾ ਸੀ ਦੀ ਬੇਵਕਤੀ ਮੌਤ ਹੋ ਗਈ, ਜਿਸ ਦਾ ਸੰਸਕਾਰ ਪੱਟੀ ਦੇ ਸਮਸਾਨ ਘਾਟ ਵਿਖੇ ਕਰ ਦਿੱਤਾ | ਇਸ ਮੌਕੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ, ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਨਗਰ ਕੌਸਿਲ ਦੇ ਸਾਬਕਾ ਪ੍ਰਧਾਨ ਦਲਬੀਰ ਸਿੰਘ ਸੇਖੋਂ ਸਾਬਕਾ ਪ੍ਰਧਾਨ ਨਗਰ ਕੌਸਲ ਪੱਟੀ, ਬਲਬੀਰ ਸਿੰਘ ਲੁਹਾਰੀਆ, ਭੁਪਿੰਦਰ ਸਿੰਘ ਸੇਖੋਂ, ਕਾਗਰਸ ਪਾਰਟੀ ਦੇ ਸਹਿਰੀ ਪ੍ਰਧਾਨ ਵਿਜੈ ਸ਼ਰਮਾ, ਐਡਵੋਕੇਟ ਜਗਦੀਪ ਮਹਿਤਾ, ਦਰਸ਼ਨ ਸਿੰਘ ਪੈਲਿਸ ਵਾਲੇ, ਬਲਜੀਤ ਸਿੰਘ ਖਹਿਰਾ, ਅਮਰੀਕ ਸਿੰਘ ਭੁੱਲਰ, ਬਾਜ ਸਿੰਘ ਭੁੱਲਰ, ਨਿਰਮਲਜੀਤ ਸਿੰਘ, ਸਤਨਾਮ ਸਿੰਘ ਭੁੱਲਰ, ਰਸ਼ਪਾਲ ਸਿੰਘ, ਕਰਨੈਲ ਸਿੰਘ ਭੁੱਲਰ, ਭੋਲਾ ਸਿੰਘ ਰਾੜੀਆ, ਗੁਰਦੇਵ ਸਿੰਘ ਚੀਮਾਂ, ਜੰਗ ਸਿੰਘ, ਗੁਰਦੀਪ ਸਿੰਘ ਜੇ.ਈ., ਰਣਜੀਤ ਸਿੰਘ ਰਾਣਾ ਸੱਗੂ, ਤੇਜ ਭੁੱਲਰ, ਵਿਜੈ ਕੁਮਾਰ, ਵਜੀਰ ਸਿੰਘ ਪਾਰਸ, ਰਣਜੀਤ ਸਿੰਘ ਉਪਲ, ਹੀਰਾ ਸਿੰਘ ਪਨਗੋਟਾ, ਸੁਖਪਾਲ ਸਿੰਘ ਲੱਧੂ, ਬੇਅੰਤ ਸਿੰਘ ਸੇਖੋਂ, ਸਰੂਪ ਸਿੰਘ, ਪਵਨ ਧਵਨ, ਰਜਿੰਦਰ ਸਿੰਘ ਸਰਾਫ, ਬਿਕਰਮ ਕੁਮਾਰ, ਰਵਿੰਦਰ ਸਿੰਘ, ਸੁਰਿੰਦਰ ਸਿੰਘ ਸ਼ਿੰਦੂ, ਇੰਦੇ ਸ਼ਾਹ, ਕੁਲਦੀਪ ਸਿੰਘ, ਸੋਹਨ ਸ਼ਾਹ, ਜਿੰਦਰ ਸ਼ਾਹ ਆਦਿ ਤੋਂ ਇਲਾਵਾ, ਧਾਰਮਿਕ, ਰਾਜਨੀਤਕ, ਸਮਾਜ ਸੇਵੀ, ਰਿਸਤੇਦਾਰ ਤੇ ਸਨੇਹੀ ਮੌਜੂਦ ਸਨ |