ਸ਼ਾਹਬਾਜ਼ਪੁਰ, 1 ਜੂਨ (ਪ੍ਰਦੀਪ ਬੇਗੇਪੁਰ)-ਔਲਖਾਂ ਦੇ ਵਡੇਰੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਸੁਰਜਨ ਸਹਿਬ ਜੀ ਦੀ ਯਾਦ ਵਿਚ ਕਸਬਾ ਸ਼ਾਹਬਾਜ਼ਪੁਰ ਵਿਖੇ ਬਣੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਜੀ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਪੰਜ ਹਾੜ ਨੂੰ ਸੰਤ ਬਾਬਾ ਤਾਰਾ ਸਿੰਘ, ਸੰਤ ਬਾਬਾ ਚਰਨ ਸਿੰਘ ਸਰਹਾਲੀ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਸਦਕਾ ਤੇ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਮੁੱਖ ਜਥੇਦਾਰ ਬਾਬਾ ਗੁਰਮੇਜ ਸਿੰਘ ਢੋਟੀ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਭਾਵਨਾ ਤੇ ਧੂੰਮਧਾਮ ਨਾਲ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਗੁਰਮੇਜ ਸਿੰਘ ਢੋਟੀ ਨੇ ਦੱਸਿਆ ਕਿ 19 ਜੂਨ ਨੂੰ ਮਨਾਏ ਜਾ ਰਹੇ ਜੋੜ ਮੇਲੇ ਦੀਆਂ ਤਿਆਰੀਆਂ ਬੜੇ ਉਤਸ਼ਾਹ ਤੇ ਜੋਰ ਨਾਲ ਚੱਲ ਰਹੀਆਂ ਹਨ | ਇਸ ਮੌੌਕੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ, ਜਿਨ੍ਹਾਂ ਦੇ ਕ੍ਰਮਵਾਰ ਭੋਗ ਪਾਏ ਜਾਣਗੇ | 18 ਜੂਨ ਰਾਤ ਨੂੰ ਕੀਰਤਨ ਦਰਬਾਰ ਹੋਵੇਗਾ | 19 ਜੂਨ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਛਤਰ ਛਾਇਆ ਹੇਠ ਦੀਵਾਨ ਸਜਾਏ ਜਾਣਗੇ, ਜਿਸ ਵਿਚ ਪੰਥ ਦੇ ਸਿਰਮੌਰ ਜਥੇ ਭਾਈ ਭਗਵੰਤ ਸਿੰਘ ਸੂਰਵਿੰਡ ਸਮੇਤ ਕਈ ਹੋਰ ਜਥੇ ਹਾਜ਼ਰੀ ਭਰਨਗੇ | ਸ਼ਾਮ ਨੂੰ ਦੇਸ਼ ਦੀਆਂ ਨਾਮਵਰ ਕਬੱਡੀ ਟੀਮਾਂ ਵਿਚਕਾਰ ਕਬੱਡੀ ਦੇ ਫਸਵੇਂ ਮੈਚ ਹੋ ਣਗੇ | ਇਨ੍ਹਾਂ ਟੀਮਾਂ ਨੂੰ ਬਾਬਾ ਗੁਰਮੇਜ ਸਿੰਘ ਢੋਟੀ ਉਚਿਤ ਇਨਾਮ ਤੇ ਸਨਮਾਨਾਂ ਨਾਲ ਸਨਮਾਨਿਤ ਕਰਨਗੇ |