04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਾਬਕਾ ਵਿਧਾਇਕ ਮੰਨਾ ਦੀ ਅਗਵਾਈ ਹੇਠ ਪਿੰਡ ਕੱਲ੍ਹਾ ਤੋਂ ਚਾਰ ਪਰਿਵਾਰ ਭਾਜਪਾ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 02-06-2025
ਮੀਆਂਵਿੰਡ, 1 ਜੂਨ (ਸੰਧੂ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਕੱਲ੍ਹਾ ਤੋਂ ਡਾ. ਸਤਨਾਮ ਸਿੰਘ ਦੀ ਪ੍ਰੇਰਨਾ ਸਦਕਾ ਚਾਰ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਭਾਜਪਾ ਵਿਚ ਸ਼ਾਮਿਲ ਹੋ ਗਏ, ਜਿਨ੍ਹਾਂ ਨੂੰ ਮੰਨਾ ਮੀਆਂਵਿੰਡ ਵਲੋਂ ਪਾਰਟੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੱਲਬਾਤ ਮੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਫ਼ਲ ਹੋ ਗਈ ਹੈ, ਜਿਸ ਕਰਕੇ ਮਾਨ ਸਰਕਾਰ ਕੋਲੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਆਪ ਮੁਹਾਰੇ ਭਾਜਪਾ ਨੂੰ ਸਮਰਥਨ ਦੇ ਰਹੇ ਹਨ | ਇਸ ਮੌਕੇ ਭਾਜਪਾ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਅਮਰਜੀਤ ਸਿੰਘ, ਹਰਵੰਤ ਸਿੰਘ, ਪਰਮਜੀਤ ਕੌਰ, ਬਲਬੀਰ ਕੌਰ ਅਤੇ ਮੰਨਾ ਨਾਲ ਮੌਜ਼ੂਦ ਨਿੱਜੀ ਸਕੱਤਰ ਜਸਵੰਤ ਸਿੰਘ ਡਿੰਪੀ ਮੀਆਂਵਿੰਡ, ਡਾ. ਸਤਨਾਮ ਸਿੰਘ ਕੱਲ੍ਹਾ, ਨਿਰਮਲ ਸਿੰਘ ਮੈਂਬਰ, ਸੁੱਚਾ ਸਿੰਘ ਮੈਂਬਰ, ਸਾਬਕਾ ਮਾਂਹ ਮੰਤਰੀ ਮੁਖਤਾਰ ਸਿੰਘ, ਸਵਿੰਦਰ ਸਿੰਘ ਹੰਸ, ਰਾਜਬੀਰ ਸਿੰਘ ਕੰਗ, ਸਾਬਕਾ ਥਾਣੇਦਾਰ ਹੀਰਾ ਸਿੰਘ ਜਵੰਦਪੁਰ ਤੇ ਜਗੀਰ ਸਿੰਘ ਜਵੰਦਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਅਗਲੀ ਖ਼ਬਰ ਬਾਬਾ ਸੁਰਜਨ ਸਾਹਿਬ ਦੇ ਜੋੜ ਮੇਲੇ ਦੀਆਂ ਤਿਆਰੀਆਂ ਜ਼ੋਰਾਂ 'ਤੇ- ਬਾਬਾ ਢੋਟੀ <br/>
Ad Position 24