ਹਰੀਕੇ ਪੱਤਣ, 3 ਜੂਨ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਦੇ ਪ੍ਰਸਿੱਧ ਆੜ੍ਹਤੀ ਕਿ੍ਸ਼ਨ ਸ਼ਾਹ ਦੇ ਵੱਡੇ ਭਰਾ ਭਾਰਤ ਭੂਸ਼ਨ (ਤੋਤੀ ਸ਼ਾਹ) ਜਿੰਨਾਂ ਦਾ ਕਿ 24 ਮਈ ਨੂੰ ਅਚਾਨਕ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਸ਼ਾਹ ਨਿਵਾਸ ਹਰੀਕੇ ਪੱਤਣ ਵਿਖੇ ਪਾਏ ਗਏ | ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸ਼ਾਮਾਂ ਪੈਲੇਸ ਹਰੀਕੇ ਵਿਖੇ ਹੋਇਆ | ਇਸ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵੱਖ-ਵੱਖ ਆਗੂਆਂ ਨੇ ਭਾਰਤ ਭੂਸ਼ਨ ਤੋਤੀ ਸ਼ਾਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਚੇਅਰਮੈਨ ਦਿਲਬਾਗ ਸਿੰਘ ਸੰਧੂ ਅਤੇ ਮਲਕੀਤ ਸਿੰਘ ਜਟਾਨਾ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਭਾਰਤ ਭੂਸ਼ਨ ਤੋਤੀ ਸ਼ਾਹ ਇਕ ਸਾਊ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ, ਜਿੰਨ੍ਹਾਂ ਦੇ ਬੇਵਕਤੀ ਤੁਰ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਪਿ੍ੰਸੀਪਲ ਹਰਦੀਪ ਸਿੰਘ ਪੱਟੀ, ਸਾਬਕਾ ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ, ਸਰਪੰਚ ਇਕਬਾਲ ਸਿੰਘ ਸਿੱਧੂ, ਸਾਬਕਾ ਸਰਪੰਚ ਰੋਸ਼ਨ ਲਾਲ ਚੌਧਰੀ, ਗੁਰਿੰਦਰ ਸਿੰਘ ਟੋਨੀ, ਪ੍ਰਧਾਨ ਸੁਰਿੰਦਰ ਪੁਰੀ, ਜੋਗਿੰਦਰ ਪਾਲ ਵੇਦੀ, ਪ੍ਰਧਾਨ ਨਿਸ਼ਾਨ ਸਿੰਘ ਬੁੱਟਰ, ਸੋਨੂੰ ਸੇਖੋਂ, ਕਰਮਜੀਤ ਸਿੰਘ ਕਿਰਤੋਵਾਲ, ਨਰਿੰਦਰ ਚੌਧਰੀ, ਪੰਡਿਤ ਪਾਲਾ ਰਾਮ, ਸੁਰਿੰਦਰ ਚੌਧਰੀ, ਪ੍ਰਧਾਨ ਰੋਹਿਤ ਵੇਦੀ, ਸੁਰਿੰਦਰ ਮਲਹੋਤਰਾ, ਬੱਬੂ ਵਿਰਕ, ਸ਼ਾਲੂ ਹਰੀਕੇ, ਡਾ. ਜੋਗਾ ਸਿੰਘ, ਬਲਵੰਤ ਸਿੰਘ ਪੰਨੂ, ਵਿਜੇ ਕੁਮਾਰ, ਬਾਗੀਚਾ ਸਿੰਘ ਮਾਡਲੀਆ, ਰਾਜਪਾਲ ਪੁਰੀ, ਨੰਬਰਦਾਰ ਬਲਵਿੰਦਰ ਸਿੰਘ, ਮੱਖਣ ਸਿੰਘ ਹਰੀਕੇ, ਠੇਕੇਦਾਰ ਬਲਬੀਰ ਸਿੰਘ, ਬੱਗਾ ਸੋਨੀ, ਲਖਬੀਰ ਸਿੰਘ ਲਾਈਨਮੈਨ, ਦਲਜੀਤ ਸਿੰਘ ਹਰੀਕੇ, ਗੁਰਜੀਤ ਸਿੰਘ ਭੈਲ, ਲਖਵਿੰਦਰ ਅਰੋੜਾ, ਅਰੁਣ ਕੁਮਾਰ, ਜਗਤਾਰ ਸਿੰਘ ਹਰੀਕੇ, ਸਤਨਾਮ ਸਿੰਘ ਮਾਡਲੀਆ ਤੇ ਗੁਰਦੇਵ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਅੰਤਿਮ ਅਰਦਾਸ ਵਿਚ ਸ਼ਾਮਿਲ ਸਨ |