10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮਾਤਾ ਰਾਣੀ ਦੇ ਨਵੇਂ ਮੰਦਰ ਦਾ ਨੀਹ ਪੱਥਰ ਰੱਖਿਆ

Ad Position 21
No active advertisement
ਅਜੀਤ ਡੈਸਕ 02-09-2025
ਫਤਿਆਬਾਦ, 1 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਇਥੋਂ ਥੋੜੀ ਦੂਰ ਪਿੰਡ ਜਾਮਾਰਾਏ ਵਿਖੇ ਪਿੰਡ ਦੇ ਸਾਬਕਾ ਸਰਪੰਚ ਰਾਜਿੰਦਰਪਾਲ ਅਤੇ ਸਾਥੀਆਂ ਵਲੋਂ ਸਰਕਾਰੀ ਸਕੂਲ ਦੇ ਲਾਗੇ ਮਾਤਾ ਰਾਣੀ ਦੇ ਨਵੇਂ ਮੰਦਰ ਦੀ ਉਸਾਰੀ ਦੀ ਨੀਂਹ ਰੱਖੀ ਗਈ | ਇਸ ਮੌਕੇ ਪੁਜਾਰੀ ਵਲੋਂ ਮੰਦਰ ਦੇ ਸ਼ਿਲਾਨਿਆਸ ਮੌਕੇ ਪੂਜਾ ਅਰਚਨਾ ਕੀਤੀ, ਉਪਰੰਤ ਰਾਜਿੰਦਰ ਕੁਮਾਰ ਨਾਲ ਦੇ ਬਹੁਤ ਹੀ ਨਜ਼ਦੀਕੀ ਸਾਥੀ ਰਣਜੀਤ ਸਿੰਘ ਛੱਜਲਵੱਡੀ ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚ, ਜਿਨਾਂ ਦਾ ਪਿੰਡ ਜਾਮਾਰਾਏ ਦੇ ਹਾਜ਼ਰੀਨ ਅਤੇ ਰਾਜਿੰਦਰਪਾਲ ਨੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਪੂਜਾ ਅਰਚਨਾ ਤੋਂ ਬਾਅਦ ਰਣਜੀਤ ਸਿੰਘ ਛੱਜਲਵੱਡੀ ਵਲੋਂ ਨਵ ਨਿਰਮਾਣ ਅਧੀਨ ਮਾਤਾ ਰਾਣੀ ਮੰਦਰ ਦਾ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਰੱਖਿਆ | ਇਸ ਮੌਕੇ ਰਣਜੀਤ ਸਿੰਘ ਛੱਜਲਵੱਡੀ ਨੇ ਦੱਸਿਆ ਕਿ ਮੰਦਰ ਦੀ ਉਸਾਰੀ ਦੀ ਸ਼ੁਰੂਆਤ ਤੋਂ ਲੈ ਕੇ ਸੰਪੂਰਨਤਾ ਤੱਕ ਦਾ ਖਰਚਾ ਜਾਮਾਰਾਏ ਪਿੰਡ ਦੀਆਂ ਸੰਗਤਾਂ ਤੋਂ ਇਲਾਵਾ ਐ?ਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਯੂ.ਐ?ਸ.ਏ. ਤੋਂ ਰਜਿੰਦਰਪਾਲ ਦੇ ਬੇਟੇ ਪਿੰਕਾ ਬਾਮਣ ਨੇ ਜਿੰਮੇਵਾਰੀ ਚੁੱਕੀ ਹੈ, ਜਿਸ ਦਾ ਛੱਜਲਵੱਡੀ ਅਤੇ ਪਿੰਡ ਵਾਸੀਆਂ ਨੇ ਸਵਾਗਤ ਕੀਤਾ | ਇਸ ਮੌਕੇ ਮੰਦਰ ਦੇ ਨਿਰਮਾਣ ਕਾਰਜਾਂ ਵਿਚ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਵਾਲਿਆਂ ਵਿਚ ਲਖਬੀਰ ਸਿੰਘ ਮੈਂਬਰ, ਹਰਦੀਪ ਸਿੰਘ ਮੈਂਬਰ, ਜਗਦੇਵ ਸਿੰਘ ਜੇ.ਈ., ਇੰਸਪੈਕਟਰ ਅਜੀਤ ਸਿੰਘ, ਸਰਬਜੀਤ ਸਿੰਘ ਸਾਭਾ, ਤੇਜਿੰਦਰ ਸਿੰਘ ਬੌਬੀ, ਸੂਬੇਦਾਰ ਨਰਿੰਦਰ ਸਿੰਘ, ਪ੍ਰਮਜੀਤ ਸਿੰਘ, ਗੁਰਭੇਜ ਸਿੰਘ, ਸੰਦੀਪ ਕੁਮਾਰ, ਸੁਰਿੰਦਰ ਪਾਲ, ਲਵ ਕੁਮਾਰ, ਬਿੱਲੂ ਜਾਮਾਰਾਏ, ਮੈਡਮ ਗੁਲਸ਼ਨ, ਗੁਰਪ੍ਰੀਤ ਸਿੰਘ, ਸ਼ੈਟੀ ਅਰੋੜਾ, ਅਮਰੀਕਾ ਤੋਂ ਪਿੰਕਾ ਬਾਮਣ, ਲਖਵਿੰਦਰ ਸਿੰਘ, ਸੁਰਿੰਦਰ ਕੁਮਾਰ ਰੱਤੀ, ਲਵਦੀਪ ਰੱਤੀ, ਸੰਜੀਵ ਕੁਮਾਰ ਬਿੱਟੂ, ਸੁਖਦੇਵ ਰਾਜੂ ਅਤੇ ਹੋਰਨਾਂ ਵਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਢਾਬਸਰ ਸਾਹਿਬ ਦੀ ਮੁੱਖ ਸੇਵਾਦਾਰ ਸੁਰਜੀਤ ਕੌਰ ਨੇ ਕੈਬਨਿਟ ਮੰਤਰੀ ਈ.ਟੀ.ਓ. ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸਰਕਾਰੀ ਹਸਪਤਾਲ ਵਿਚ ਰਹਿੰਦੇ ਡਾਕਟਰ ਨੰੂ ਜ਼ਖ਼ਮੀ ਕਰਦਿਆਂ 3 ਲੱਖ ਤੋਂ ਵੱਧ ਦੀ ਨਕਦੀ ਅਤੇ ਗਹਿਣੇ ਲੁੱਟ ਕੇ ਹੋਏ ਫ਼ਰਾਰ
Ad Position 24