10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਰਕਾਰੀ ਹਸਪਤਾਲ ਵਿਚ ਰਹਿੰਦੇ ਡਾਕਟਰ ਨੰੂ ਜ਼ਖ਼ਮੀ ਕਰਦਿਆਂ 3 ਲੱਖ ਤੋਂ ਵੱਧ ਦੀ ਨਕਦੀ ਅਤੇ ਗਹਿਣੇ ਲੁੱਟ ਕੇ ਹੋਏ ਫ਼ਰਾਰ

Ad Position 21
No active advertisement
ਅਜੀਤ ਡੈਸਕ 02-09-2025
ਭਵਾਨੀਗੜ੍ਹ, 1 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਬੀਤੀ ਅੱਧੀ ਰਾਤ ਨੂੰ 3 ਲੁਟੇਰਿਆਂ ਵਲੋਂ ਸਰਕਾਰੀ ਹਸਪਤਾਲ ਦੇ ਸੀਨੀਅਰ ਡਾਕਟਰ ਵਿਕਰਮਪਾਲ ਸਿੰਘ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਡਰਾ ਕੇ ਡਾਕਟਰ ਨੂੰ ਜ਼ਖ਼ਮੀ ਕਰਦਿਆਂ ਉਸ ਦੀ ਸਰਕਾਰੀ ਰਿਹਾਇਸ਼ ਤੋਂ 3 ਲੱਖ ਰੁਪਏ, ਸੋਨੇ, ਚਾਂਦੀ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰੀ ਹਸਪਤਾਲ ਵਿਚ ਤਾਇਨਾਤ ਮੈਡੀਕਲ ਅਫ਼ਸਰ ਡਾਕਟਰ ਵਿਕਰਮਪਾਲ ਸਿੰਘ ਨੇ ਦੱਸਿਆ ਕਿ ਉਹ ਹਸਪਤਾਲ ਵਿਚ ਮੈਡੀਕਲ ਅਫ਼ਸਰ ਹੈ, ਉਸ ਦੀ ਰਿਹਾਇਸ਼ ਵੀ ਹਸਪਤਾਲ ਦੇ ਅੰਦਰ ਹੀ ਬਣੇ ਸਰਕਾਰੀ ਕੁਆਟਰਾਂ 'ਚ ਹੀ ਹੈ | ਉਨ੍ਹਾਂ ਦੱਸਿਆ ਕਿ ਲੰਘੀ ਅੱਧੀ ਰਾਤ ਨੂੰ ਉਹ ਆਪਣੇ ਪਰਿਵਾਰ ਸਮੇਤ ਕਮਰੇ ਵਿਚ ਸੁੱਤਾ ਪਿਆ ਸੀ, ਤਾਂ 3 ਲੁਟੇਰਿਆਂ ਨੇ ਉਸ ਦੇ ਬੈਡਰੂਮ ਵਿਚ ਆ ਕੇ ਉਸ ਦੀ ਡਾਕਟਰ ਪਤਨੀ ਦੇ ਗਲੇ 'ਤੇ ਤੇਜ਼ਧਾਰ ਹਥਿਆਰ ਰੱਖ ਕੇ ਘਰ ਵਿਚ ਪਈ ਨਕਦੀ ਅਤੇ ਗਹਿਣੇ ਦੇਣ ਲਈ ਕਿਹਾ, ਉਨ੍ਹਾਂ ਦੱਸਿਆ ਕਿ ਇਸ ਦੌਰਾਨ ਉਹ ਵੀ ਉਠ ਗਏ, ਉਨ੍ਹਾਂ ਜਦੋਂ ਲੁਟੇਰਿਆਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ, ਤਾਂ ਉਨ੍ਹਾਂ ਉਸ ਦੇ ਸਿਰ ਵਿਚ ਕੁਝ ਮਾਰ ਕੇ ਉਸ ਨੂੰ ਜ਼ਖ਼ਮੀ ਕਰਦਿਆਂ ਉਨ੍ਹਾਂ ਨੂੰ ਬੱਚਿਆਂ ਸਮੇਤ ਮਾਰਨ ਦੀ ਧਮਕੀ ਦਿੰਦਿਆਂ ਘਰ ਅੰਦਰ ਪਈਆਂ ਅਲਮਾਰੀਆਂ ਅਤੇ ਹੋਰ ਸਮਾਨ ਦੀ ਫੋਲਾ-ਫਰਾਲੀ ਸ਼ੁਰੂ ਕਰ ਕੇ ਘਰ 'ਚ ਪਏ ਕਰੀਬ 3 ਲੱਖ ਰੁਪਏ ਤੋਂ ਵੱਧ ਨਕਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਲੈ ਕੇ ,ਘਰ ਵਿਚ ਲਗਾਏ ਕੈਮਰਿਆਂ ਦੀ ਡੀ ਵੀ ਆਰ ਉਤਾਰ ਕੇ ਮੌਕੇ 'ਤੋਂ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਸਰਕਾਰੀ ਕੁਆਟਰਾਂ ਦੀ ਹਾਲਤ ਖਸਤਾ ਹੋਣ ਕਾਰਨ ਮਜਬੂਰੀਵਸ ਰਹਿਣਾ ਪੈ ਰਿਹਾ ਹੈ | ਉਨ੍ਹਾਂ ਵਿਭਾਗ ਪ੍ਰਤੀ ਰੋਸ ਜਾਹਿਰ ਕਰਦਿਆਂ ਕਿਹਾ ਕਿ ਮੈਨੂੰ ਐਮਰਜੈਂਸੀ ਡਿਊਟੀ ਤਾਂ ਦਿੱਤੀ ਗਈ ਹੈ ਪਰ ਰਹਿਣ ਦੇ ਪ੍ਰਬੰਧ ਠੀਕ ਨਾ ਹੋਣ ਕਰ ਕੇ ਇਹ ਘਟਨਾ ਵਾਪਰੀ ਹੈ | ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸ਼ਹਿਰ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ | ਇਸ ਸਬੰਧੀ ਡੀ.ਐਸ.ਪੀ ਰਾਹੁਲ ਕੌਂਸਲ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਡਾਕਟਰ ਸਮੇਤ ਪਰਿਵਾਰ ਦੇ ਬਿਆਨ ਦਰਜ਼ ਕੀਤੇ ਜਾ ਰਹੇ ਹਨ, ਜਿਸ ਉਪਰੰਤ ਬਾਰੀਕੀ ਨਾਲ ਜਾਂਚ ਕਰ ਕੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ | ਇਹ ਵੀ ਪਤਾ ਲੱਗਿਆ ਹੈ, ਕਿ ਸੀ.ਆਈ.ਏ ਦੀ ਟੀਮ ਵਲੋਂ ਵੀ ਇਸ ਵਾਰਦਾਤ ਸਬੰਧੀ ਕਾਰਵਾਈ ਕਰਨ ਲਈ ਬੁਲਾਇਆ ਗਿਆ ਹੈ | ਇੱਥੇ ਇਹ ਵਰਨਣਯੋਗ ਹੈ, ਕਿ ਸਰਕਾਰੀ ਹਸਪਤਾਲ ਦੀ ਡਾਕਟਰਾਂ ਦੀ ਰਿਹਾਇਸ਼, ਜਿੱਥੋਂ ਪੁਲਿਸ ਥਾਣਾ ਮਹਿਜ਼ 200 ਮੀਟਰ 'ਤੇ ਸਥਿਤ 'ਤੇ ਇਸ ਤਰ੍ਹਾਂ ਦੀ ਘਟਨਾ ਦਾ ਵਾਪਰਨਾ ਕਈ ਸਵਾਲ ਖੜੇ ਕਰਦਾ ਹੈ | ਇਹ ਵੀ ਦੱਸਣਯੋਗ ਹੈ ਕਿ ਸ਼ਹਿਰ ਵਿਚ ਲੁਟੇਰਿਆਂ ਵਲੋਂ ਲੁੱਟ ਖੋਹ ਕਰਨ ਦੀਆਂ ਵਾਰਦਾਤਾਂ ਆਏ ਦਿਨ ਖ਼ਬਰਾਂ ਬਣਦੀਆਂ ਹਨ, ਪਰ ਪੁਲਿਸ ਵਲੋਂ ਕਾਗ਼ਜ਼ੀ ਕਾਰਵਾਈ ਕਰਨ ਉਪਰੰਤ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ |
Ad Position 22
No active advertisement
ਪਿਛਲੀ ਖ਼ਬਰ ਮਾਤਾ ਰਾਣੀ ਦੇ ਨਵੇਂ ਮੰਦਰ ਦਾ ਨੀਹ ਪੱਥਰ ਰੱਖਿਆ ਅਗਲੀ ਖ਼ਬਰ ਡਾਕਟਰਾਂ ਨੇ ਜ਼ਿਲ੍ਹੇ ਭਰ 'ਚ ਐਮਰਜੈਂਸੀ ਸਮੇਤ ਸਾਰੀਆਂ ਸਿਹਤ ਸੁਵਿਧਾਵਾਂ ਠੱਪ ਕਰਨ ਦੀ ਦਿੱਤੀ ਚਿਤਾਵਨੀ <br/>
Ad Position 24