10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਡਾਕਟਰਾਂ ਨੇ ਜ਼ਿਲ੍ਹੇ ਭਰ 'ਚ ਐਮਰਜੈਂਸੀ ਸਮੇਤ ਸਾਰੀਆਂ ਸਿਹਤ ਸੁਵਿਧਾਵਾਂ ਠੱਪ ਕਰਨ ਦੀ ਦਿੱਤੀ ਚਿਤਾਵਨੀ <br/>

Ad Position 21
No active advertisement
ਅਜੀਤ ਡੈਸਕ 02-09-2025
ਸੰਗਰੂਰ, (ਦਮਨਜੀਤ ਸਿੰਘ) - ਸਿਵਲ ਹਸਪਤਾਲ ਭਵਾਨੀਗੜ੍ਹ 'ਚ ਤਾਇਨਾਤ ਡਾ. ਵਿਕਰਮਪਾਲ ਸਿੰਘ ਦੀ ਹਸਪਤਾਲ ਵਿਚਲੀ ਰਿਹਾਇਸ਼ ਅੰਦਰ ਬੀਤੀ ਰਾਤ ਕੁਝ ਲੁਟੇਰਿਆਂ ਵਲੋਂ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਡਾਕਟਰ ਉੱਤੇ ਹਮਲੇ ਕਰਨ ਦੇ ਨਾਲ-ਨਾਲ ਕੀਤੀ ਗਈ ਲੁੱਟ ਦੀ ਘਟਨਾ ਉਪਰੰਤ ਰੋਸ ਵਿਚ ਆਏ ਪੀ.ਸੀ.ਐਮ.ਐਸ. ਏ ਅਤੇ ਆਈ.ਐਮ.ਏ ਦੇ ਆਗੂਆਂ ਵਲੋਂ ਸਿਹਤ ਸੇਵਾਵਾਂ ਨੂੰ ਠੱਪ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ | ਅੱਜ ਸਿਵਲ ਹਸਪਤਾਲ ਸੰਗਰੂਰ ਵਿਖੇ ਡਾਕਟਰਾਂ ਦੀ ਹੋਈ ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਜੇਕਰ ਪੁਲਿਸ ਵਲੋਂ ਇਸ ਘਟਨਾ ਦੇ ਦੋਸ਼ੀਆਂ ਨੰੂ ਜਲਦ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਕੱਲ੍ਹ 2 ਸਤੰਬਰ ਤੋਂ ਜ਼ਿਲ੍ਹੇ ਭਰ ਦੇ ਸਰਕਾਰੀ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਸਮੇਤ ਸਾਰੀਆਂ ਸਿਹਤ ਸੇਵਾਵਾਂ ਮੁਕੰਮਲ ਤੌਰ ਉੱਤੇ ਠੱਪ ਕਰ ਦਿੱਤੀਆਂ ਜਾਣਗੀਆਂ | ਡਾਕਟਰਾਂ ਵਲੋਂ ਦਿੱਤੀ ਇਸ ਚਿਤਾਵਨੀ ਬਾਰੇ ਪਤਾ ਲੱਗਦਿਆਂ ਹੀ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵਲੋਂ ਜਿੱਥੇ ਜਥੇਬੰਦੀ ਦੇ ਆਗੂਆਂ ਨੰੂ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਘਟਨਾ ਦੇ ਦੋਸ਼ੀਆਂ ਨੰੂ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ, ਉੱਥੇ ਹੀ ਸਿਹਤ ਮੰਤਰੀ ਵਲੋਂ ਡਾਕਟਰ ਵਿਕਰਮਪਾਲ ਸਿੰਘ ਨਾਲ ਵੀ ਫ਼ੋਨ ਉੱਤੇ ਗੱਲ ਕਰ ਕੇ ਘਟਨਾ ਸੰਬੰਧੀ ਖੇਦ ਪ੍ਰਗਟ ਕਰਦਿਆਂ ਜਲਦ ਇਨਸਾਫ਼ ਦਿਵਾਉਣ ਦੀ ਗੱਲ ਕਹੀ ਗਈ | ਪੀ.ਸੀ.ਐਮ.ਐਸ.ਏ ਜਥੇਬੰਦੀ ਦੇ ਪ੍ਰਧਾਨ ਡਾ. ਇੰਦਰਮਨਜੋਤ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਦੇ ਫ਼ੋਨ ਉਪਰੰਤ ਉਨ੍ਹਾਂ ਨੰੂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵਲੋਂ ਆਪਣੇ ਦਫ਼ਤਰ ਸੱਦ ਕੇ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਕਿ ਉਹ ਇਸ ਮਾਮਲੇ ਨੰੂ ਗੰਭੀਰਤਾ ਨਾਲ ਲੈਂਦਿਆਂ ਲਗਾਤਾਰ ਜ਼ਿਲ੍ਹਾ ਪੁਲਿਸ ਮੁਖੀ ਨਾਲ ਸੰਪਰਕ ਸਾਧ ਕੇ ਹਰ ਇਕ ਜਾਣਕਾਰੀ ਲੈ ਰਹੇ ਹਨ | ਡਾ: ਇੰਦਰਮਨਜੋਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਅੰਦਰ ਘੱਗਰ ਦਰਿਆ ਦਾ ਖ਼ਤਰਾ ਬਣੇ ਹੋਣ ਸਮੇਤ ਚਿੰਤਾਜਨਕ ਹਾਲਾਤਾਂ ਦਾ ਹਵਾਲਾ ਦਿੰਦਿਆਂ ਡਾਕਟਰਾਂ ਪਾਸੋਂ 3 ਸਤੰਬਰ ਤੱਕ ਦਾ ਸਮਾਂ ਮੰਗਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਡਾਕਟਰਾਂ ਦੀਆਂ ਦੋਵੇਂ ਜਥੇਬੰਦੀਆਂ ਨੇ 2 ਸਤੰਬਰ ਤੋਂ ਕੰਮ ਠੱਪ ਕਰਨ ਦੇ ਫ਼ੈਸਲੇ ਨੰੂ 3 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਜੇਕਰ 3 ਸਤੰਬਰ ਤੱਕ ਘਟਨਾ ਵਿਚਾਲੇ ਦੋਸ਼ੀ ਗਿ੍ਫ਼ਤਾਰ ਨਾ ਕੀਤੇ ਗਏ ਤਾਂ ਮਜਬੂਰਨ ਜ਼ਿਲ੍ਹੇ ਭਰ ਦੇ ਡਾਕਟਰ ਆਪਣਾ ਕੰਮ ਠੱਪ ਕਰਨਗੇ | ਇਸ ਮੌਕੇ ਡਾਕਟਰ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੰੂ ਘਟਨਾ ਸੰਬੰਧੀ ਇਕ ਮੰਗ ਪੱਤਰ ਵੀ ਸੌਂਪਿਆ ਗਿਆ | ਇਸ ਮੌਕੇ ਡਾ: ਇੰਦਰਮਨਜੋਤ ਸਿੰਘ ਤੋਂ ਇਲਾਵਾ ਡਾ: ਜਸਜੋਤ ਸਿੰਘ ਗਰਚਾ, ਡਾ: ਦਿਨੇਸ਼ ਕੁਮਾਰ, ਡਾ: ਮਨਦੀਪ ਸਿੰਘ, ਡਾ: ਸੁਮਿਤ ਗੋਇਲ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਵਿਚ ਰਹਿੰਦੇ ਡਾਕਟਰ ਨੰੂ ਜ਼ਖ਼ਮੀ ਕਰਦਿਆਂ 3 ਲੱਖ ਤੋਂ ਵੱਧ ਦੀ ਨਕਦੀ ਅਤੇ ਗਹਿਣੇ ਲੁੱਟ ਕੇ ਹੋਏ ਫ਼ਰਾਰ ਅਗਲੀ ਖ਼ਬਰ ਵਿਧਾਇਕ ਡਾ. ਰਹਿਮਾਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮਗਰੀ ਦਾ ਭਰਿਆ ਟਰੱਕ ਕੀਤਾ ਰਵਾਨਾ
Ad Position 24