10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਵਿਧਾਇਕ ਡਾ. ਰਹਿਮਾਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਰਾਹਤ ਸਮਗਰੀ ਦਾ ਭਰਿਆ ਟਰੱਕ ਕੀਤਾ ਰਵਾਨਾ

Ad Position 21
No active advertisement
ਅਜੀਤ ਡੈਸਕ 02-09-2025
ਮਲੇਰਕੋਟਲਾ 1 ਸਤੰਬਰ (ਸਰੌਦ, ਜੈਨ, ਥਿੰਦ) - ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਪਿੰਡ ਭੈਣੀ ਕੰਬੋਆਂ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਇਕੱਤਰ ਕੀਤੇ ਰੋਜ਼ਮਰ੍ਹਾ ਦੇ ਰਾਸ਼ਨ ਦਾ ਸਮਾਨ ਗੁਰਦਾਸਪੁਰ ਦੇ ਹੜ੍ਹ ਪੀੜਤਾਂ ਲਈ ਰਵਾਨਾ ਕਰਨ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੰਕਟ ਦੀ ਇਸ ਘੜੀ ਵਿਚ ਸੂਬੇ ਦੇ ਲੋਕਾਂ ਨਾਲ ਖੜ੍ਹੀ ਹੈ ਅਤੇ ਲੋਕਾਂ ਦੇ ਹਰ ਮੁਸ਼ਕਿਲ ਵਿਚ ਸਾਥ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੜ੍ਹਾਂ ਦੀ ਮਾਰ ਨਾਲ ਜੂਝ ਰਹੇ ਹਨ | ਪੰਜਾਬ ਸਰਕਾਰ ਇਨ੍ਹਾਂ ਇਲਾਕਿਆਂ ਵਿਚ ਵਿਆਪਕ ਪੱਧਰ 'ਤੇ ਰਾਹਤ ਅਤੇ ਬਚਾਓ ਦਾ ਕੰਮ ਕਰ ਰਹੀ ਹੈ, ਜਿਸ ਵਿਚ ਸਮੁੱਚੇ ਪੰਜਾਬ ਵਾਸੀ ਸਹਿਯੋਗ ਦੇ ਰਹੇ ਹਨ, ਇਹ ਪੰਜਾਬ ਦੀ ਭਾਈਚਾਰਕ ਸਾਂਝ ਦੀ ਅਸਲ ਤਸਵੀਰ ਹੈ | ਉਨ੍ਹਾਂ ਕਿਹਾ ਕਿ ਰਾਹਤ ਸਮਗਰੀ ਦੇ ਟਰੱਕ ਹਲਕੇ ਵਿਚੋਂ ਲਗਾਤਾਰ ਲੋਕਾਂ ਦੇ ਸਹਿਯੋਗ ਨਾਲ ਭੇਜੇ ਜਾ ਰਹੇ ਹਨ, ਇਹ ਕਾਰਜ ਲਗਾਤਾਰ ਜਾਰੀ ਰਹਿਣਗੇ | ਇਸ ਮੌਕੇ ਪੀ.ਏ. ਸਰਪੰਚ ਗੁਰਮੁਖ ਸਿੰਘ ਖ਼ਾਨਪੁਰ, ਅਬਦੁਲ ਹਲੀਮ, ਸਾਬਕਾ ਸਰਪੰਚ ਯਾਮੀਨ ਬਿੱਟੂ, ਸਲਾਮਦੀਨ ਠੇਕੇਦਾਰ, ਅਬਦੁਲ ਗੱਫਾਰ ਪੰਚ, ਬੱਗਾ ਪੰਚ, ਸੋਨੀ ਪੰਚ, ਨੂਰਦੀਨ ਪੰਚ, ਅਨਵਰ ਮੰਗੀ, ਯਾਸੀਨ ਪੰਚ, ਬਾਬੂ ਪੰਚ, ਇਲਮਦੀਨ ਸ਼ੇਰਾਂ, ਭਲਵਾਨ, ਦਿਲਵਾਰ, ਇਖਲਾਕ, ਯੂਸੁਫ਼, ਨਦੀਮ, ਜੈਦਾ ਤੋਂ ਇਲਾਵਾ ਇਲਾਕਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡਾਕਟਰਾਂ ਨੇ ਜ਼ਿਲ੍ਹੇ ਭਰ 'ਚ ਐਮਰਜੈਂਸੀ ਸਮੇਤ ਸਾਰੀਆਂ ਸਿਹਤ ਸੁਵਿਧਾਵਾਂ ਠੱਪ ਕਰਨ ਦੀ ਦਿੱਤੀ ਚਿਤਾਵਨੀ <br/> ਅਗਲੀ ਖ਼ਬਰ ਪੰਜਾਬ ਦੀ ਅਫ਼ਸਰਸ਼ਾਹੀ ਵਿਚ ਤਾਲਮੇਲ ਦੀ ਘਾਟ ਕਾਰਨ ਲੋਕ ਹੜ੍ਹਾਂ ਨਾਲ ਜੱਦੋ ਜਹਿਦ ਕਰਨ ਲਈ ਮਜਬੂਰ
Ad Position 24