24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਧੁੱਸੀ ਬੰਨ੍ਹ ਨੂੰ ਖੋਰਾ ਲੱਗਣ ਤੋਂ ਬਚਾਉਣ ਵਾਲੇ ਕਿਸਾਨਾਂ ਨੂੰ ਸਿੰਮ ਰਹੇ ਬੰਨ੍ਹ ਦੀ ਚਿੰਤਾ ਲੱਗੀ ਸਤਾਉਣ

Ad Position 21
No active advertisement
ਅਜੀਤ ਡੈਸਕ 03-09-2025
ਪੱਟੀ, 2 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ 'ਚ ਛੱਡੇ ਗਏ 2 ਲੱਖ 88 ਹਜ਼ਾਰ ਕਿਊਸਿਕ ਪਾਣੀ ਨੇ ਸਾਲ 2023 ਦੇ ਹੜ੍ਹ ਦਾ ਰਿਕਾਰਡ ਤੋੜ ਦਿੱਤਾ ਹੈ, ਉੱਥੇ ਪਿਛਲੇ ਕਰੀਬ ਪੰਦਰਾਂ ਦਿਨਾਂ ਤੋਂ ਹਰੀਕੇ ਹੈੱਡ ਤੋਂ ਲੈ ਕੇ ਪਿੰਡ ਮੁੱਠਿਆਂਵਾਲਾ ਤੱਕ ਸਥਾਨਕ ਲੋਕ ਆਪਣੇ ਪੱਧਰ ਤੇ ਕਰੀਬ ਅੱਧੀ ਦਰਜ਼ਨ ਤੋਂ ਵੱਧ ਥਾਵਾਂ 'ਤੇ ਧੁੱਸੀ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਤੇ ਹੜ੍ਹ ਦੀ ਮਾਰ ਨਾਲ ਪ੍ਰਭਾਵਿਤ ਕਈ ਪਰਿਵਾਰ ਗੁਰਦੁਆਰਿਆਂ ਤੇ ਹੋਰ ਥਾਵਾਂ 'ਤੇ ਆਰਜ਼ੀ ਤੌਰ 'ਤੇ ਆਪਣੇ ਪਸ਼ੂਆਂ ਨਾਲ ਗੁਜਾਰਾ ਕਰ ਰਹੇ ਹਨ | ਜ਼ਿਕਰਯੋਗ ਹੈ ਪਿਛਲੇ ਕਰੀਬ 15 ਦਿਨਾਂ ਤੋਂ ਹੜ੍ਹ ਦੇ ਪਾਣੀ ਦਾ ਪੱਧਰ ਲਗਾਤਾਰ ਵਧਣ ਕਰਕੇ ਲੋਕਾਂ ਨੂੰ ਧੁੱਸੀ ਬੰਨ੍ਹ ਦੇ ਟੁੱਟਣ ਦੀ ਚਿੰਤਾ ਸਤਾਉਣ ਲੱਗ ਪਈ ਹੈ | ਇਸ ਤੋਂ ਇਲਾਵਾ ਧੁੱਸੀ ਬੰਨ੍ਹ ਦੇ ਅੰਦਰ ਹੜ੍ਹ ਦੇ ਪਾਣੀ ਦੀ ਲਪੇਟ ਵਿਚ ਆਉਣ ਕਰਕੇ ਸਮੁੱਚੀ ਫ਼ਸਲ ਸਮੇਤ ਪਸ਼ੂਆਂ ਦਾ ਚਾਰਾ ਤਬਾਹ ਹੋ ਚੁੱਕਾ ਹੈ | ਪੱਟੀ ਹਲਕੇ ਦੇ ਪਿੰਡ ਰਾਮ ਸਿੰਘ ਵਾਲਾ ਦੇ ਧੁੱਸੀ ਬੰਨ੍ਹ 'ਤੇ ਬੈਠੇ ਹੜ੍ਹ ਪੀੜਤ ਕਿਸਾਨ ਸ਼ਿੰਗਾਰਾ ਸਿੰਘ ਤੇ ਬਾਰਾ ਸਿੰਘ ਸਮੇਤ ਕਈ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ੀ ਅਬਾਦੀ ਭਾਵੇਂ ਧੁੱਸੀ ਬੰਨ੍ਹ ਤੋਂ ਪਾਰ ਹੜ੍ਹ ਦੇ ਪਾਣੀ ਦੇ ਬਾਹਰ ਹੈ, ਪਰ ਉਨ੍ਹਾਂ ਦੀ ਸਮੁੱਚੀ ਵਾਹੀਯੋਗ ਜ਼ਮੀਨ ਧੁੱਸੀ ਬੰਨ੍ਹ ਦੇ ਅੰਦਰ ਹੋਣ ਕਰਕੇ ਹੜ੍ਹ ਦੇ ਪਾਣੀ ਦੀ ਲਪੇਟ ਵਿਚ ਆ ਗਈ ਹੈ | ਪਿੰਡ ਜੱਲੋਕੇ ਹਥਾੜ, ਗੱਗੜਕੇ ਭਾਣੇਕੇ ਆਦਿ ਪਿੰਡ ਦੀ ਸਮੁੱਚੀ ਅਬਾਦੀ ਦਰਿਆਂ ਤੋਂ ਪਾਰ ਹੋਣ ਕਰਕੇ ਸਮੁੱਚੀ ਫ਼ਸਲ ਤੇ ਰਿਹਾਇਸ਼ੀ ਇਲਾਕਾ ਹੜ੍ਹ ਦੇ ਪਾਣੀ ਵਿਚ ਘਿਰ ਚੁੱਕਿਆ ਹੈ ਅਤੇ ਪਿੰਡ ਰਾਧਲੇਕੇ, ਝੁੱਗੀਆਂ, ਮੁਠਿਆਂਵਾਲਾ, ਭੋਜੋਕੇ, ਬੱਲੜਕੇ ਆਦਿ ਪਿੰਡਾਂ ਦੀ ਲਗਪਗ 70 ਪ੍ਰਤੀਸ਼ਤ ਤੋਂ ਵੱਧ ਜ਼ਮੀਨ ਦਰਿਆ ਦੇ ਪਾਣੀ ਦੀ ਲਪੇਟ ਵਿਚ ਆ ਚੁੱਕੀ ਹੈ | ਕਿਸਾਨਾਂ ਨੇ ਦੱਸਿਆ ਕਿ ਹਜ਼ਾਰਾਂ ਏਕੜ ਫ਼ਸਲ ਅਤੇ ਹਜ਼ਾਰਾਂ ਬੋਰ ਟਿਊਬਵੈਲ ਤੇ ਰਿਹਾਇਸ਼ੀ ਘਰ ਹੜ੍ਹ ਦੇ ਪਾਣੀ ਨਾਲ ਤਬਾਹ ਹੋ ਚੁੱਕੇ ਹਨ, ਜਿਨ੍ਹਾਂ ਦੀ ਮਾਲੀ ਮਦਦ ਤੋਂ ਬਿਨ੍ਹਾਂ ਭਰਪਾਈ ਹੋਣੀ ਸੰਭਵ ਨਹੀਂ ਹੈ | ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਭਾਵੇਂ ਮੌਜੂਦਾ ਸਮੇਂ ਦੌਰਾਨ ਹੜ੍ਹ ਪਭਾਵਿਤ ਇਲਾਕਿਆਂ ਅੰਦਰ ਸਰਕਾਰ ਜਾਂ ਫਿਰ ਸਮਾਜ ਸੇਵੀ ਸੰਸਥਾਵਾਂ ਵਲੋਂ ਨਿੱਤ ਵਰਤੋਂ ਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ ਹੜ੍ਹ ਦੇ ਪਾਣੀ ਨਾਲ ਖ਼ਰਾਬ ਹੋ ਚੁੱਕੀਆਂ ਉਪਜਾਊ ਜ਼ਮੀਨਾਂ ਨੂੰ ਮੁੜ ਖੇਤੀਯੋਗ ਬਣਾਉਣਾ ਲਈ ਉਨ੍ਹਾਂ ਨੂੰ ਭਵਿੱਖ ਦੀ ਚਿੰਤਾ ਸਤਾਉਣ ਲੱਗੀ ਹੈ | ਸਮਾਜ ਸੇਵੀਆਂ ਤੇ ਆਮ ਲੋਕਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਜਰੂਰੀ ਵਸਤਾਂ ਆਪਣੇ ਹਲਕੇ ਦੇ ਲੋਕਾਂ ਦੀ ਮਦਦ ਨਾਲ ਟਰਾਲੀਆਂ ਭਰ ਕੇ ਪੱਟੀ ਹਲਕੇ ਦੇ ਹਥਾੜ ਇਲਾਕੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸੇਵਾ ਕੀਤੀ ਜਾ ਰਹੀ ਹੈ, ਉੱਥੇ ਮਾਤਾ ਕੌਲਾਂ ਟਰੱਸਟ ਅੰਮਿ੍ਤਸਰ ਵਲੋਂ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਸੁੱਕਾ ਰਾਸ਼ਨ ਵੰਡਿਆ ਗਿਆ ਹੈ | ਇਸ ਦੇ ਨਾਲ ਹੀ ਪਿਛਲੇ ਕਰੀਬ ਪੰਦਰਾਂ ਦਿਨਾਂ ਤੋਂ ਪੱਟੀ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਅੰਦਰ ਮੈਡੀਕਲ ਪ੍ਰੈਕਟੀਸ਼ਨਰ ਐਸੋਸ਼ੀਸ਼ਨ ਪੰਜਾਬ ਦੇ ਵਲੰਟੀਅਰ ਡਾ. ਨਛੱਤਰ ਸਿੰਘ ਚੀਮਾ ਤੇ ਸੁਖਚੈਨ ਸਿੰਘ ਬੋਪਾਰਾਏ ਤੇ ਗੁਰਪ੍ਰੀਤ ਸਿੰਘ ਦੁੱਬਲੀ ਵਲੋਂ ਮੈਡੀਕਲਾਂ ਸੇਵਾਵਾਂ ਲਗਾਤਾਰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਪਰਚੇ 'ਚ ਨਾਮਜ਼ਦ ਵਿਅਕਤੀਆਂ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਨਾ ਕਰਨ ਦੇ ਦੋਸ਼ ਅਗਲੀ ਖ਼ਬਰ ਸਰਹੱਦੀ ਖੇਤਰ 'ਚ ਕੰਡਿਆਲੀ ਤਾਰ ਤੋਂ ਪਾਰ ਪਾਣੀ ਦਾ ਪੱਧਰ ਹੋਰ ਵਧਣਾ ਜਾਰੀ
Ad Position 24