25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਾਪੂ ਤਰਸੇਮ ਸਿੰਘ ਵਲੋਂ ਸਰਹੱਦੀ ਪਿੰਡ ਮਹਿੰਦੀਪੁਰ ਤੇ ਮੀਆਂਵਾਲਾ 'ਚ ਧੁੰਸੀ ਬੰਨ੍ਹਾਂ ਦਾ ਦੌਰਾ ਕਰਕੇ ਕਿਸਾਨਾਂ ਦਾ ਹਾਲ ਪੁੱਛਿਆ

Ad Position 21
No active advertisement
ਅਜੀਤ ਡੈਸਕ 03-09-2025
ਖੇਮਕਰਨ, 2 ਸਤੰਬਰ (ਰਾਕੇਸ਼ ਕੁਮਾਰ ਬਿੱਲਾ)-ਵਾਰਿਸ ਪੰਜਾਬ ਪਾਰਟੀ ਦੇ ਆਗੂ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਸਾਂਸਦ ਭਾਈ ਅਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਸਰਹੱਦੀ ਖੇਤਰ ਚ ਪਿੰਡਾਂ ਮਹਿੰਦੀਪੁਰ ਤੇ ਮੀਆਂਵਾਲਾ ਦੇ ਸਰਹੱਦ 'ਤੇ ਕੰਡਿਆਲੀ ਤਾਰ ਦੇ ਨਾਲ-ਨਾਲ ਧੁੰਸੀ ਬੰਨ ਦਾ ਦੌਰਾ ਕੀਤਾ ਤੇ ਬੰਨਾਂ ਦੀ ਦਿਨ-ਰਾਤ ਰਾਖੀ ਕਰ ਰਹੇ ਪੀੜਤ ਕਿਸਾਨਾਂ ਨਾਲ ਮੁਲਾਕਾਤ ਕੀਤੀ ਤੇ ਕਿਸਾਨਾਂ ਦਾ ਹਾਲ-ਚਾਲ ਜਾਣਿਆ |
ਵਿਧਾਨ ਸਭਾ ਹਲਕਾ ਖੇਮਕਰਨ ਦੇ ਇੰਚਾਰਜ ਸਰਪੰਚ ਨਰਿੰਦਰ ਸਿੰਘ ਕਲਸੀਆਂ ਵੀ ਨਾਲ ਸਨ | ਇਸ ਸੰਕਟ ਸਮੇਂ ਕੇਂਦਰ ਤੇ ਸੂਬਾ ਸਰਕਾਰਾਂ ਜਦ ਮੁਕੰਮਲ ਤੌਰ 'ਤੇ ਫੇਲ੍ਹ ਹੋ ਗਈਆਂ ਹਨ | ਤੁਸੀਂ ਫਿਰ ਵੀ ਆਪਣੇ ਵਸੀਲਿਆਂ ਨਾਲ ਇਸ ਤਰਾਸਦੀ ਦਾ ਮੁਕਾਬਲਾ ਕਰਕੇ ਦਿਨ ਰਾਤ ਆਪਣੀਆਂ ਜ਼ਮੀਨਾਂ 'ਤੇ ਪਰਿਵਾਰਾਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹੋ |
ਜੇਕਰ ਸਰਕਾਰਾਂ ਸਮੇਂ ਸਿਰ ਪ੍ਰਬੰਧ ਕਰਦੀਆਂ ਜਾਂ ਡੈਮਾਂ ਤੋਂ ਸਮਰੱਥਾ ਅਨੁਸਾਰ ਨਾਲੋ ਨਾਲ ਪਾਣੀ ਛੱਡਿਆ ਜਾਂਦਾ ਤੇ ਦਰਿਆਵਾਂ ਦੀ ਅਗਾਊ ਸਫ਼ਾਈ ਕਰਵਾਈ ਜਾਦੀ ਤਾਂ ਅੱਜ ਇਹ ਬਰਬਾਦੀ ਸ਼ਾਇਦ ਹੁੰਦੀ | ਇਸ ਮੌਕੇ ਜਥੇਦਾਰ ਰਵੇਲ ਸਿੰਘ ਭੂਰਾ, ਸਰਪੰਚ ਸੁਖਵਿੰਦਰ ਸਿੰਘ ਬਿੱਟੂ,ਵਰਿੰਦਰ ਸਿੰਘ ਖੇਮਕਰਨ,ਰਣਜੀਤ ਸਿੰਘ ਰਾਣਾ, ਪਿੰਡ ਮਹਿੰਦੀਪੁਰ ਦੀ ਟੀਮ ਦੇ ਸਰਗਰਮ ਮੈਂਬਰ ਬਲਜੀਤ ਸਿੰਘ, ਸ਼ਮਸ਼ੇਰ ਸਿੰਘ, ਹੀਰਾ ਸਿੰਘ, ਕਾਰਜ ਸਿੰਘ, ਬਾਜ ਸਿੰਘ, ਹਰਦਿਆਲ ਸਿੰਘ, ਜੋਗਾ ਸਿੰਘ, ਹਰਜੀਤ ਸਿੰਘ, ਜੱਗਾ ਸਿੰਘ, ਗੁਰਵਿੰਦਰ ਸਿੰਘ ਭਿੱਖੀਵਿੰਡ, ਮਲਕੀਤ ਸਿੰਘ ਖੇਮਕਰਨ, ਗੁਰਪ੍ਰੀਤ ਸਿੰਘ ਪੱਤੂ ਤੋਂ ਇਲਾਵਾ ਪਿੰਡਾਂ ਦੇ ਭਾਰੀ ਗਿਣਤੀ 'ਚ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੂੜੇ ਦੀ ਚੁਕਾਈ ਸੰਬੰਧੀ ਲਗਾਏ ਟੈਂਡਰ ਦੇ ਖੁੱਲ੍ਹਣ 'ਤੇ ਤਿੰਨ ਪਾਰਟੀਆਂ ਆਈਆਂ ਸਾਹਮਣੇ-ਹਰ ਹਲਕੇ 'ਚੋਂ 20-20 ਟਰਾਲੀਆਂ... ਅਗਲੀ ਖ਼ਬਰ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਵਲੋਂ ਹੜ੍ਹ ਪੀੜਤਾਂ ਦੀਆਂ ਮੁਸ਼ਕਿਲਾਂ ਸੰਬੰਧੀ ਦਿੱਤਾ ਮੰਗ ਪੱਤਰ
Ad Position 24