25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਝਬਾਲ ਵਿਖੇ ਦਰਜਨ ਦੇ ਕਰੀਬ ਪਸ਼ੂ ਬਿਮਾਰ, ਇਕ ਦੁਧਾਰੂ ਮੱਝ ਤੇ ਕੱਟੀ ਦੀ ਮੌਤ

Ad Position 21
No active advertisement
ਅਜੀਤ ਡੈਸਕ 03-09-2025
ਝਬਾਲ, 2 ਸਤੰਬਰ (ਸੁਖਦੇਵ ਸਿੰਘ)-ਝਬਾਲ ਖੇਤਰ ਵਿਚ ਭਿਆਨਕ ਬਿਮਾਰੀ ਨਾਲ ਇਕ ਦੁਧਾਰੂ ਮੱਝ ਅਤੇ ਕੱਟੀ ਦੀ ਮੌਤ ਹੋ ਗਈ, ਜਦੋਂ ਕਿ ਦਰਜਨਾ ਹੋਰ ਇਸ ਬਿਮਾਰ ਦੀ ਲਪੇਟ ਵਿਚ ਆ ਗਏ ਹਨ, ਜਿਸ ਨੂੰ ਲੈਕੇ ਪਸ਼ੂ ਪਾਲਕ ਡਾਢੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ | ਇਸ ਸੰਬੰਧੀ ਪਿੰਡ ਝਬਾਲ ਖਾਮ ਦੇ ਪਸ਼ੂ ਪਾਲਕ ਨਿਸ਼ਾਨ ਸਿੰਘ, ਸਤਨਾਮ ਸਿੰਘ ਪੁੱਤਰਾਨ ਗੁਰਮੇਜ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਇਕ ਮੱਝ ਬਿਮਾਰ ਸੀ, ਜਿਸ ਦਾ ਉਨ੍ਹਾਂ ਨੇ ਪ੍ਰਾਈਵੇਟ ਤੌਰ 'ਤੇ ਇਲਾਜ ਕਰਵਾਇਆ ਪਰ ਵੇਖਦਿਆਂ ਹੀ ਵੇਖਦਿਆ ਮੱਝ ਜ਼ਮੀਨ 'ਤੇ ਡਿੱਗ ਪਈ ਅਤੇ ਉਸ ਦੀ ਮੌਤ ਹੋ ਗਈ |
ਕੁਝ ਸਮੇਂ ਬਾਅਦ ਹੀ ਇਕ ਕੱਟੀ ਨੇ ਵੀ ਦਮ ਤੋੜ ਦਿੱਤਾ | ਪਸ਼ੂ ਪਾਲਕਾਂ ਨੇ ਦੱਸਿਆ ਕਿ ਭਾਵੇਂ ਕਿ ਲੱਖਾਂ ਰੁਪਏ ਖਰਚ ਕਰਕੇ ਝਬਾਲ ਵਿਖੇ ਪਸ਼ੂ ਹਸਪਤਾਲ ਬਣਾਇਆ ਗਿਆ ਹੈ, ਪਰ ਇੱਥੇ ਪੱਕੇ ਤੌਰ 'ਤੇ ਕੋਈ ਡਾਕਟਰ ਨਾ ਹੋਣ ਕਰਕੇ ਅਤੇ ਪਸ਼ੂਆਂ ਦਾ ਸਮੇਂ ਸਿਰ ਟੀਕਾਕਰਨ ਨਾ ਹੋਣ ਕਰਕੇ ਉਨ੍ਹਾਂ ਨੂੰ ਪ੍ਰਾਈਵੇਟ ਡਾਕਟਰਾਂ ਕੋਲੋਂ ਮਹਿੰਗੇ ਭਾਅ ਦਾ ਇਲਾਜ ਕਰਵਾਉਣਾ ਪੈ ਰਿਹਾ ਹੈ | ਇਸ ਸੰਬੰਧੀ ਵੈਟਰਨਰੀ ਡਾ. ਗੁਰਿੰਦਰਵੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਵੈਟਰਨਰੀ ਹਸਪਤਾਲ ਝਬਾਲ ਵਿਖੇ ਕੋਈ ਡਾਕਟਰ ਨਾ ਹੋਣ ਕਰਕੇ ਉਸ ਨੂੰ ਇਸ ਹਸਪਤਾਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ | ਉਨ੍ਹਾਂ ਦੇ ਦੱਸਿਆ ਕਿ ਪਸ਼ੂਆਂ ਦੇ ਬਿਮਾਰ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ | ਉਨ੍ਹਾਂ ਦੱਸਿਆ ਪਸ਼ੂਆਂ ਨੂੰ ਸਮੇਂ ਸਮੇਂ 'ਤੇ ਵੈਕਸੀਨ ਵੀ ਲਗਾਈ ਗਈ ਹੈ | ਉਨ੍ਹਾਂ ਕਿਹਾ ਕਿ ਪਸ਼ੂਆਂ ਦਾ ਚੈੱਕਅੱਪ ਕਰਕੇ ਲੋੜੀਂਦਾ ਇਲਾਜ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਕਾਲਜ ਆਫ ਕਾਮਰਸ ਫਾਰ ਵੂਮੈਨ ਦਾ 33ਵਾਂ ਸਥਾਪਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਕੂੜੇ ਦੀ ਚੁਕਾਈ ਸੰਬੰਧੀ ਲਗਾਏ ਟੈਂਡਰ ਦੇ ਖੁੱਲ੍ਹਣ 'ਤੇ ਤਿੰਨ ਪਾਰਟੀਆਂ ਆਈਆਂ ਸਾਹਮਣੇ-ਹਰ ਹਲਕੇ 'ਚੋਂ 20-20 ਟਰਾਲੀਆਂ...
Ad Position 24