12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮੀਂਹ ਦੀ ਭੇਟ ਚੜ੍ਹੀ ਸੜਕ ਦੇ ਰਹੀ ਹਾਦਸਿਆਂ ਨੂੰ ਸੱਦਾ <br/>

Ad Position 21
No active advertisement
ਅਜੀਤ ਡੈਸਕ 05-09-2025
ਹਰੀਕੇ ਪੱਤਣ, 4 ਸਤੰਬਰ (ਸੰਜੀਵ ਕੁੰਦਰਾ)- ਮੀਂਹ ਇਸ ਵਾਰ ਵੱਡੀ ਆਫ਼ਤ ਬਣ ਕੇ ਸਾਹਮਣੇ ਆਇਆ ਹੈ, ਜਿੱਥੇ ਹੜ੍ਹਾਂ ਕਾਰਨ ਵੱਡੀ ਤਬਾਹੀ ਹੋਈ ਹੈ, ਉੱਥੇ ਅਨੇਕਾਂ ਸੜਕਾਂ ਅਤੇ ਪੁੱਲ ਆਦਿ ਤੇਜ਼ ਵਹਾਅ ਦੀ ਭੇਂਟ ਚੜ੍ਹ ਗਏ | ਕਸਬਾ ਹਰੀਕੇ ਪੱਤਣ ਵਿਚਲੀ ਸੜਕ (ਰਾਸ਼ਟਰੀ ਮਾਰਗ 54 ਪੁਰਾਣਾ) ਜੋ ਕਿ ਪਹਿਲਾਂ ਹੀ ਖਸਤਾ ਹਾਲਤ ਹੈ ਅਤੇ ਹਰੀਕੇ ਦਰਿਆ ਸਾਹਮਣੇ ਤੋਂ ਪਿਛਲੇ 3 ਸਾਲਾਂ ਤੋਂ ਟੁੱਟਾ ਹੋਇਆ ਹੈ ਪਰੰਤੂ ਅਜੇ ਤੱਕ ਨਹੀਂ ਬਣਿਆ ਕਿ ਇਸ ਵਾਰ ਹੋਈ ਜ਼ੋਰਦਾਰ ਮੀਂਹ ਕਾਰਨ ਮੱਛੀ ਮੰਡੀ ਨਜ਼ਦੀਕ ਸੜਕ ਦਾ ਵੱਡਾ ਹਿੱਸਾ ਤੇਜ਼ ਵਹਾਅ ਵਿਚ ਵਹਿ ਗਿਆ | ਜਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਦੀ ਟੁੱਟੀ ਸੜਕ ਕਈ ਵਾਰ ਹਾਦਸਿਆਂ ਦਾ ਕਾਰਨ ਬਣ ਚੁੱਕੀ ਹੈ ਪਰੰਤੂ ਹੁਣ ਨਵੀਂ ਜਗ੍ਹਾ ਤੋਂ ਪਾਣੀ ਦੀ ਭੇਂਟ ਚੜਿਆ ਸੜਕ ਦਾ ਹਿੱਸਾ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਕਿਉਂਕਿ ਸੜਕ ਦਾ ਹਿੱਸਾ ਵਹਿ ਚੁੱਕਾ ਹੈ, ਬਾਕੀ ਹਿੱਸੇ ਦੇ ਥੱਲਿਓਾ ਵੀ ਮਿੱਟੀ ਵਗੈਰਾ ਖੁਰ ਚੁੱਕੀ ਹੈ | ਵਿਭਾਗ ਨੇ ਮਿੱਟੀ ਦੀਆਂ ਬੋਰੀਆਂ ਆਦਿ ਰੱਖ ਕੇ ਖ਼ਾਨਾਪੂਰਤੀ ਕਰ ਦਿੱਤੀ ਹੈ | ਇਸ ਸੜਕ ਤੋਂ ਦਿਨ ਰਾਤ ਭਾਰੀ ਆਵਾਜਾਈ ਚੱਲਦੀ ਰਹਿੰਦੀ ਹੈ ਅਤੇ ਰਾਤ ਵੇਲੇ ਇਹ ਹੋਰ ਖ਼ਤਰਨਾਕ ਹੋ ਸਕਦਾ ਹੈ | ਹਰੀਕੇ ਨਿਵਾਸੀਆਂ ਦੀ ਮੰਗ ਹੈ ਕਿ ਇਸ ਸੜਕ ਦੀ ਮੁਰੰਮਤ ਤੁਰੰਤ ਕਰਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ, ਡਰੱਗ ਮਨੀ, ਨਾਜਾਇਜ਼ ਸ਼ਰਾਬ ਸਮੇਤ 7 ਵਿਅਕਤੀ ਗਿ੍ਫ਼ਤਾਰ-ਐੱਸ.ਐੱਸ.ਪੀ. <br/> ਅਗਲੀ ਖ਼ਬਰ ਹੜ੍ਹਾਂ ਦੌਰਾਨ ਪੰਜਾਬੀਆਂ ਵਲੋਂ ਪੰਜਾਬੀਆਂ ਦੀ ਕੀਤੀ ਮਦਦ ਲਾਮਿਸਾਲ-ਖਹਿਰਾ <br/>
Ad Position 24