12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹਾਂ ਦੌਰਾਨ ਪੰਜਾਬੀਆਂ ਵਲੋਂ ਪੰਜਾਬੀਆਂ ਦੀ ਕੀਤੀ ਮਦਦ ਲਾਮਿਸਾਲ-ਖਹਿਰਾ <br/>

Ad Position 21
No active advertisement
ਅਜੀਤ ਡੈਸਕ 05-09-2025
ਗੋਇੰਦਵਾਲ ਸਾਹਿਬ, 4 ਸਤੰਬਰ (ਸਕੱਤਰ ਸਿੰਘ ਅਟਵਾਲ)-ਪੰਜਾਬ ਵਿਚ ਡੈਮਾਂ ਦਾ ਪਾਣੀ ਛੱਡਣ ਕਾਰਨ ਆਏ ਬੇਤਾਹਾਸ਼ਾ ਹੜ੍ਹਾਂ ਕਾਰਨ 8 ਜ਼ਿਲਿ੍ਹਆਂ ਦੇ ਸੈਂਕੜੇ ਪਿੰਡ ਅਤੇ ਲੱਖਾਂ ਏਕੜ ਵਾਹੀਯੋਗ ਜ਼ਮੀਨ ਇਸ ਦੀ ਲਪੇਟ ਵਿਚ ਆ ਕੇ ਬਰਬਾਦ ਹੋ ਚੁੱਕੀ ਹੈ, ਪਰ ਪੰਜਾਬੀ ਲੋਕਾਂ, ਖਾਸ ਕਰ ਸਿੱਖਾਂ ਨੇ ਵੱਡੀ ਹਿੰਮਤ ਵਿਖਾਉਂਦਿਆਂ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਰਾਸ਼ਨ, ਪਸ਼ੂਆਂ ਦਾ ਚਾਰਾ ਅਤੇ ਜ਼ਰੂਰੀ ਸਾਮਾਨ ਦੇ ਹਜ਼ਾਰਾਂ ਟਰਾਲੀਆਂ ਅਤੇ ਟਰੱਕ ਭਰਕੇ ਉੱਥੇ ਪਹੁੰਚ ਕੇ ਜੋ ਆਪਣੇ ਹੜ੍ਹ ਪੀੜ੍ਹਤ ਭਰਾਵਾਂ ਦੀ ਮਦਦ ਕੀਤੀ ਹੈ, ਉਹ ਦੁਨੀਆਂ ਵਿਚ ਲਾਮਿਸਾਲ ਹੈ | ਪੰਜਾਬੀਆਂ ਦੇ ਇਸ ਜ਼ਜ਼ਬੇ ਅੱਗੇ ਹਰੇਕ ਸੱਚੇ ਇਨਸਾਨ ਦਾ ਸਿਰ ਝੁਕਦਾ ਹੈ, ਪਰ ਇਸ ਮੌਕੇ ਜਿੰਨਾਂ ਲੋਕਾਂ ਕੋਲ ਅਧਿਕਾਰ ਵਰਤਣ ਲਈ ਅਹੁਦੇ ਸਨ, ਭਾਵੇਂ ਉਹ ਪ੍ਰਸ਼ਾਸਨਿਕ ਅਫ਼ਸਰ ਸਨ ਜਾਂ ਰਾਜਨੀਤਿਕ ਆਗੂ, ਉਹ ਜ਼ਿਆਦਾਤਰ ਡਰਾਮੇ ਕਰਦੇ ਅਤੇ ਫੋਟੋਆਂ ਖਿੱਚਵਾਉਂਦੇ ਹੀ ਨਜ਼ਰ ਆਏ, ਜੋ ਕਿ ਸ਼ਰਮਨਾਕ ਹੈ | ਜਿੰਨਾਂ ਮੰਤਰੀਆਂ, ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਅਫਸਰਾਂ ਨੇ ਸਮੁੱਚੇ ਪ੍ਰਸ਼ਾਸਨ ਦੀਆਂ ਡਿਊਟੀਆਂ ਲਗਾਉਣੀਆਂ ਸਨ, ਟੁੱਟੇ ਬੰਨਾਂ ਨੂੰ ਦੁਬਾਰਾ ਬੰਨ੍ਹਣ ਲਈ ਮਸ਼ੀਨਾਂ, ਮਿੱਟੀ ਅਤੇ ਲੇਬਰ ਦਾ ਪ੍ਰਬੰਧ ਕਰਨਾ ਸੀ, ਆਉਣ-ਜਾਣ ਲਈ ਕਿਸ਼ਤੀਆਂ ਮੰਗਵਾਉਣੀਆਂ ਸਨ, ਉਹ ਆਪਣੇ ਕੱਪੜੇ ਲਬੇੜ ਕੇ ਅਤੇ ਝੂਠੇ ਹੰਝੂ ਵਹਾ ਕੇ ਫੋਟੋਆਂ ਖਿਚਵਾਉਣ ਵਿਚ ਲੱਗੇ ਰਹੇ, ਜੋ ਕਿ ਪੰਜਾਬ ਦੇ ਲੋਕਾਂ ਨੇ ਬਿਲਕੁਲ ਵੀ ਪਸੰਦ ਨਹੀਂ ਕੀਤਾ | ਇਹ ਵਿਚਾਰ ਕੁਦਰਤ ਫਾਊਾਡੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ ਨੇ ਸਾਥੀ ਆਗੂਆਂ ਸਮੇਤ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ | ਇਸ ਮੌਕੇ ਅਮਰਪਾਲ ਸਿੰਘ ਖਹਿਰਾ ਨਾਲ ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ, ਕਿਸਾਨ ਮੋਰਚਾ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਭੈਲ, ਸੀਨੀਅਰ ਭਾਜਪਾ ਆਗੂ ਜਸਵੰਤ ਸਿੰਘ ਡਿੰਪੀ ਮੀਆਂਵਿੰਡ, ਹਰਪ੍ਰੀਤ ਸਿੰਘ ਹੈਪੀ ਖੱਖ, ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੁਲ ਜੈਨ ਪੱਟੀ, ਸਤਨਾਮ ਸਿੰਘ ਫਤਿਆਬਾਦ, ਅਜੈ ਕੁਮਾਰ ਆਦਿ ਆਗੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੀਂਹ ਦੀ ਭੇਟ ਚੜ੍ਹੀ ਸੜਕ ਦੇ ਰਹੀ ਹਾਦਸਿਆਂ ਨੂੰ ਸੱਦਾ <br/> ਅਗਲੀ ਖ਼ਬਰ ਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਝੋਨੇ ਦੇ ਪਲਾਟ ਦਾ ਕੀਤਾ ਨਿਰੀਖਣ -ਡਾ: ਨਵਤੇਜ ਸਿੰਘ <br/>
Ad Position 24