12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਥਾਣਾ ਖਾਲੜਾ ਵਲੋਂ ਵੱਖ-ਵੱਖ ਥਾਵਾਂ 'ਤੇ ਲਗਾਏ ਸੀ.ਸੀ.ਟੀ.ਵੀ. ਕੈਮਰੇ ਲੰਬੇ ਸਮੇਂ ਤੋਂ ਬੰਦ

Ad Position 21
No active advertisement
ਥਾਣਾ ਖਾਲੜਾ ਵਲੋਂ ਕਸਬਾ ਖਾਲੜਾ ਬੰਦ ਪਏ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਤਸਵੀਰਾਂ | ਤਸਵੀਰਾਂ: ਜੱਜ <br/> 05-09-2025
ਖਾਲੜਾ, 4 ਸਤੰਬਰ (ਜੱਜਪਾਲ ਸਿੰਘ ਜੱਜ)-ਸਰਹੱਦੀ ਕਸਬਾ ਖਾਲੜਾ ਦੇ ਪੁਲਿਸ ਥਾਣਾ ਵਲੋਂ ਜੋ ਯੂ.ਬੀ.ਡੀ.ਸੀ. ਨਹਿਰ ਅਤੇ ਨਾਰਲੀ ਚੌਂਕ ਵਿਚ ਲਗਾਏ ਸੀ.ਸੀ.ਟੀ.ਵੀ. ਕੈਮਰੇ ਮਗਰਲੇ ਲੰਬੇ ਸਮੇਂ ਤੋਂ ਬੰਦ ਪਏ ਹਨ, ਜਿਸ ਕਾਰਨ ਚੋਰ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ | ਇਨ੍ਹਾਂ ਬੰਦ ਕੈਮਰਿਆਂ ਤੋਂ ਅਨਜਾਣ ਆਮ ਸ਼ਹਿਰੀ ਤਾਂ ਡਰਦੇ ਹਨ, ਪਰ ਜੇ ਕੋਈ ਲੁੱਟ ਖੋਹ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਹਨ ਤਾਂ ਉਸ ਸਮੇਂ ਇਹ ਕੈਮਰੇ ਚਿੱਟਾ ਹਾਥੀ ਸਾਬਤ ਹੁੰਦੇ ਨਜ਼ਰ ਆ ਹਨ, ਜਿਸ ਦਾ ਮਤਲਬ ਹੈ ਕਿ ਕੋਈ ਹੋਈ ਵਾਰਦਾਤ ਨੂੰ ਕੋਈ ਲੱਭਣ ਦੀ ਕੋਸ਼ਿਸ਼ ਕਰੇਗਾ ਤਾਂ ਬੰਦ ਪਏ ਕੈਮਰੇ ਵਿਚੋਂ ਕਿਸੇ ਵੀ ਨਤੀਜੇ ਦੀ ਆਸ ਨਹੀਂ ਕੀਤੀ ਜਾ ਸਕਦੀ, ਜਿਸ ਦਾ ਸਿੱਧਾ ਫਾਇਦਾ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਉਨ੍ਹਾਂ ਚੋਰਾਂ ਨੂੰ ਹੋ ਰਿਹਾ ਹੈ, ਜੋ ਭੋਲੇ ਭਾਲੇ ਲੋਕਾਂ ਨੂੰ ਲੁੱਟਾਂ ਖੋਹਾਂ ਦਾ ਸ਼ਿਕਾਰ ਬਣਾਉਂਦੇ ਹਨ | ਇਸ ਸੰਬੰਧੀ ਜਦ ਥਾਣਾ ਖਾਲੜਾ ਦੇ ਐਸ.ਐਚ.ਓ. ਰਣਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਗੱਲ ਮੇਰੇ ਧਿਆਨ ਵਿਚ ਨਹੀਂ ਹੈ, ਮੈਂ ਜਾਣਕਾਰੀ ਲੈ ਕੇ ਦੱਸਾਂਗਾ | ਇਸ ਮੌਕੇ ਸਮਾਜ ਸੇਵਕ ਸੁਰਿੰਦਰ ਕੁਮਾਰ ਨੇ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰੀਕ ਤੋਂ ਪਰਜੋਰ ਮੰਗ ਕੀਤੀ ਕਿ ਖਾਲੜਾ ਥਾਣਾ ਅਧੀਨ ਲੱਗੇ ਸਾਰੇ ਕੈਮਰਿਆਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ, ਤਾਂ ਜੋ ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਕਾਬੂ ਕੀਤਾ ਜਾ ਸਕੇ ਅਤੇ ਲੋਕ ਬੇਖੌਫ ਜਿੰਦਗੀ ਜੀਅ ਸਕਣ |
Ad Position 22
No active advertisement
ਪਿਛਲੀ ਖ਼ਬਰ ਜੌਹਲ ਫਿਲਿੰਗ ਸਟੇਸ਼ਨ ਮੁੰਡਾ ਪਿੰਡ ਰੋਡ ਅੱਡਾ ਜੌਹਲ ਵਿਖੇ ਡੀਜਲ ਇਕ ਰੁਪਏ ਸਸਤਾ ਦੇਣ ਦਾ ਐਲਾਨ ਅਗਲੀ ਖ਼ਬਰ ਜੌਹਲ ਫਿਲਿੰਗ ਸਟੇਸ਼ਨ ਮੁੰਡਾ ਪਿੰਡ ਰੋਡ ਅੱਡਾ ਜੌਹਲ ਵਿਖੇ ਡੀਜਲ ਇਕ ਰੁਪਏ ਸਸਤਾ ਦੇਣ ਦਾ ਐਲਾਨ
Ad Position 24