12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਜੌਹਲ ਫਿਲਿੰਗ ਸਟੇਸ਼ਨ ਮੁੰਡਾ ਪਿੰਡ ਰੋਡ ਅੱਡਾ ਜੌਹਲ ਵਿਖੇ ਡੀਜਲ ਇਕ ਰੁਪਏ ਸਸਤਾ ਦੇਣ ਦਾ ਐਲਾਨ

Ad Position 21
No active advertisement
ਜੌਹਲ ਫਿਲਿੰਗ ਸਟੇਸ਼ਨ ਦੀ ਤਸਵੀਰ ਅਤੇ ਇੰਨਸੈਟ ਵਿਚ ਰਾਜੂ ਜੌਹਲ | <br/> 05-09-2025
ਫਤਿਆਬਾਦ, 4 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਜੌਹਲ ਫਿਲਿੰਗ ਸਟੇਸ਼ਨ ਮੁੰਡਾ ਪਿੰਡ ਰੋਡ ਅੱਡਾ ਜੌਹਲ ਲੁਹਾਰ ਸਥਿਤ ਨਿਆਰਾ ਪੈਟਰੋਲ ਪੰਪ ਦੇ ਮਾਲਕ ਰਾਜਵਿੰਦਰ ਸਿੰਘ ਰਾਜੂ ਜੌਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਡ ਖੇਤਰ ਵਿੱਚ ਆਏ ਹੜ੍ਹਾਂ ਨੇ ਜਿਥੇ ਲੋਕਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ, ਉਥੇ ਪਿੰਡਾਂ ਦੇ ਲੋਕਾਂ ਵਲੋਂ ਜੋ ਬਿਆਸ ਦਰਿਆ ਦੇ ਕੰਢੇ 'ਤੇ ਮਿੱਟੀ ਪਾ ਕੇ ਆਰਜੀ ਬੰਨ੍ਹ ਬੰਨੇ ਉਹ ਵੀ ਸਾਰੇ ਬੰਨ੍ਹ ਹੜ੍ਹਾਂ ਦੀ ਭੇਟ ਚੜ੍ਹ ਚੁੱਕੇ ਹਨ | ਇਥੋਂ ਤੱਕ ਕਿ ਖਾਲਸਾ ਏਡ ਵਲੋਂ ਮੁੰਡਾਪਿੰਡ ਵਿਖੇ ਜੋ ਮਜ਼ਬੂਤ ਬੰਨ ਬੰਨਿਆ ਸੀ, ਉਹ ਵੀ ਬਿਆਸ ਦੀ ਭੇਟ ਚੜ੍ਹ ਚੁੱਕਾ ਹੈ | ਇਸ ਮੁਸੀਬਤ ਦੀ ਘੜੀ ਵਿਚ ਮੈਂ ਆਪਣੀ ਕਮਿਸ਼ਨ 'ਚੋਂ ਇਕ ਰੁਪਏ ਪ੍ਰਤੀ ਲੀਟਰ ਡੀਜਲ ਸਸਤਾ ਕਰਨ ਦਾ ਐਲਾਨ ਕੀਤਾ ਹੈ, ਤਾਂ ਜੋ ਪਾਣੀ ਉਤਰਨ ਦੀ ਹਾਲਤ ਵਿਚ ਇਨ੍ਹਾਂ ਬੰਨ੍ਹਾਂ ਨੂੰ ਦੁਬਾਰਾ ਬਣਾਉਣਾ ਪੈਣਾ, ਜਿਸ ਲਈ ਪੋਕਲੈਨ ਮਸ਼ੀਨਾਂ ਲਗਾਉਣੀਆਂ ਪੈਣਗੀਆਂ | ਉਸ ਲਈ ਡੀਜਲ ਵੀ ਹਜ਼ਾਰਾ ਲੀਟਰ ਲੱਗੇਗਾ, ਸੋ ਇਸ ਲਈ ਮੈਂ ਡੀਜਲ ਇਕ ਰੁਪਏ ਲੀਟਰ ਸਸਤਾ ਦਿਆਂਗਾ |
Ad Position 22
No active advertisement
ਪਿਛਲੀ ਖ਼ਬਰ ਥਾਣਾ ਖਾਲੜਾ ਵਲੋਂ ਵੱਖ-ਵੱਖ ਥਾਵਾਂ 'ਤੇ ਲਗਾਏ ਸੀ.ਸੀ.ਟੀ.ਵੀ. ਕੈਮਰੇ ਲੰਬੇ ਸਮੇਂ ਤੋਂ ਬੰਦ ਅਗਲੀ ਖ਼ਬਰ ਮੁੱਠਿਆਂਵਾਲਾ ਤੋਂ ਘੜੁੱਮ ਤੱਕ ਧੁੱਸੀ ਬੰਨ੍ਹ 'ਤੇ ਲੱਗੇ ਖੋਰੇ ਨੂੰ ਰੋਕਣ ਲਈ ਦਿਨ ਰਾਤ ਸੰਘਰਸ਼ ਕਰ ਰਹੇ ਹਨ ਸਥਾਨਕ ਲੋਕ...
Ad Position 24