12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸੇਵਾ ਭਾਰਤੀ ਸੰਘ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 05-09-2025
ਤਰਨ ਤਾਰਨ, 4 ਸਤੰਬਰ (ਪਰਮਜੀਤ ਜੋਸ਼ੀ)-ਸੇਵਾ ਭਾਰਤੀ ਜ਼ਿਲ੍ਹਾ ਤਰਨ ਤਾਰਨ ਦੀ ਇਕ ਬੈਠਕ ਰਾਸ਼ਟਰੀ ਸਵੈ-ਸੇਵਕ ਸੰਘ ਦਫ਼ਤਰ ਤਰਨ ਤਾਰਨ ਦੇ ਵਿਚ ਹੋਈ, ਜਿਸ ਦੇ ਵਿਚ ਵਿਭਾਗ ਪ੍ਰਚਾਰਕ ਸ੍ਰੀਮਾਨ ਵਿਜੇ ਜ਼ਿਲ੍ਹਾ ਪ੍ਰਚਾਰਕ ਗਰੀਸ਼ੰਕਰ, ਜ਼ਿਲ੍ਹਾ ਸੰਘਚਾਲਕ ਹੰਸਰਾਜ ਚੌਧਰੀ, ਨਗਰ ਸੰਘ ਚਾਲਕ ਫਤਿਹ ਸਿੰਘ ਤੇ ਸੇਵਾ ਭਾਰਤੀ ਦੇ ਪ੍ਰਮੁੱਖ ਕਾਰਜ ਕਰਤਾ, ਅਭਿਨੰਦਨ, ਆਤਮਵੀਰ ਸ਼ਰਮਾ, ਵਿਜੈ ਗੁਪਤਾ ਸਾਬਕਾ ਪ੍ਰਧਾਨ ਸੇਵਾ ਭਾਰਤੀ, ਜਤਿੰਦਰ ਭਾਟੀਆ, ਦੀਪਕ ਕੈਰੋਂ, ਕਪਿਲ ਅਗਰਵਾਲ, ਸਤਿੰਦਰ, ਅਤਲ ਗੁਪਤਾ, ਹਰਿੰਦਰ ਅਗਰਵਾਲ ਨੇ ਭਾਗ ਲਿਆ | ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਜੋ ਪਿਛਲੇ ਦਿਨਾਂ ਦੇ ਵਿਚ ਪੂਰੇ ਪੰਜਾਬ ਦੇ ਵਿਚ ਹੜ੍ਹਾਂ ਦੇ ਮੁਤਾਬਿਕ ਜੋ ਪੂਰਾ ਪੰਜਾਬ ਇਸ ਵਕਤ ਪਾਣੀ ਦੀ ਮਾਰ ਝੱਲ ਰਿਹਾ ਹੈ, ਉਸ ਨਾਤੇ ਇਹ ਬੈਠਕ ਕੀਤੀ ਗਈ ਅਤੇ ਪਿਛਲੇ ਚਾਰ ਦਿਨ ਤੋਂ ਲਗਾਤਾਰ ਸੇਵਾ ਭਾਰਤੀ ਦੇ ਕਾਰਕੁੰਨ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਸਹਿਯੋਗ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਖੇਮਕਰਨ ਖ਼ੇਤਰ ਦੇ ਪਿੰਡ ਮੁੱਠਿਆਂਵਾਲੀ ਵਿਖੇ ਜਿਹੜਾ ਬੰਨ੍ਹ ਟੁੱਟਾ ਹੈ, ਉਥੇ ਸਹਾਇਤਾ ਵਾਸਤੇ ਸਮੱਗਰੀ ਪਹੁੰਚਾਈ ਜਾਵੇਗੀ | ਉਨ੍ਹਾਂ ਕਿਹਾ ਕਿ ਸਾਡੇ ਜ਼ਿਲ੍ਹੇ ਦੇ ਵਿਚ ਜਿੱਥੇ ਜਿੱਥੇ ਵੀ ਸਹਿਯੋਗ ਦੀ ਲੋੜ ਹੋਵੇਗੀ, ਚਾਹੇ ਤੂੜੀ, ਚਾਹੇ ਚੋਕਰ, ਚਾਹੇ ਤਰਪਾਲਾਂ, ਚਾਹੇ ਦਵਾਈਆਂ, ਸੇਵਾ ਭਾਰਤੀ ਅੱਗੇ ਹੋ ਕੇ ਉਸ ਦੀ ਪੂਰਤੀ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਸਹਾਇਤਾ ਵਿਚ ਪੰਜਾਬ ਸਰਕਾਰ ਸਿਰਫ਼ ਦਿਖਾਵਾ ਕਰ ਰਹੀ ਹੈ-ਕੁਲਦੀਪ ਸਿੰਘ ਲਾਹੌਰੀਆ ਅਗਲੀ ਖ਼ਬਰ ਪਾਵਰਕਾਮ ਅਦਾਰੇ ਦੀਆਂ ਖ਼ਸਤਾ ਹਾਲਤ ਇਮਾਰਤਾਂ ਖ਼ਿਲਾਫ਼ ਮੁਲਾਜ਼ਮਾਂ ਨੇ ਬੁਲੰਦ ਕੀਤੀ ਆਵਾਜ਼
Ad Position 24