12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਹੜ੍ਹ ਪ੍ਰਭਾਵਿਤ ਇਲਾਕੇ ਵਿਚ ਪੈਂਦੇ ਪਿੰਡਾਂ ਦੇ ਲੋਕ ਬਣਾਏ ਰਿਲੀਫ਼ ਸੈਟਰਾਂ ਵਿਚ ਆ ਜਾਣ-ਐਸ.ਡੀ.ਐਮ. ਪ੍ਰੀਤਇੰਦਰ ਸਿੰਘ ਬੈਂਸ

Ad Position 21
No active advertisement
ਅਜੀਤ ਡੈਸਕ 05-09-2025
ਪੱਟੀ, 4 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪਹਾੜੀ ਤੇ ਮੈਦਾਨੀ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪੰਜਾਬ ਦੇ ਕਈ ਜ਼ਿਲਿ੍ਹਆਂ ਵਿਚ ਕੁਦਰਤੀ ਆਫਤ ਆਈ ਹੋਈ ਹੈ, ਜਿਸ ਨੂੰ ਲੈ ਕੇ ਹਰੀਕੇ ਹੈ?ਡ ਵਰਕਸ ਤੋਂ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਨੂੰ ਲੈ ਕੇ ਨੇੜ੍ਹਲੇ ਸਮੇਂ ਵਿਚ ਕਾਫੀ ਪਾਣੀ ਆਉਣ ਨਾਲ ਬੰਨ੍ਹ ਨੇੜੇ੍ਹ ਬੈਠੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ | ਬੀਤੀ ਰਾਤ ਤੋਂ ਇਕਦਮ ਹਰੀਕੇ ਹੈ?ਡ ਵਰਕਸ ਵਿਖੇ ਪਾਣੀ ਦਾ ਪੱਧਰ ਵਧਣ ਕਾਰਨ ਐਸ.ਡੀ.ਐਮ. ਪੱਟੀ ਪ੍ਰੀਤਇੰਦਰ ਸਿੰਘ ਬੈਂਸ ਨੇ ਤਹਿਸੀਲਦਾਰ ਪੱਟੀ, ਨਾਇਬ ਤਹਿਸੀਲਦਾਰ ਪੱਟੀ, ਖੇਮਕਰਨ, ਹਰੀਕੇ ਤੋਂ ਇਲਾਵਾ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪੱਟੀ, ਵਲਟੋਹਾ ਨੂੰ ਹੁਕਮ ਕੀਤੇ ਹਨ ਕਿ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਆਪਣੇ ਇਲਾਕਾ ਪਟਵਾਰੀਆਂ, ਸਰਪੰਚਾਂ, ਪੰਚਾਂ ਨਾਲ ਰਾਬਤਾ ਕਾਇਮ ਕਰਕੇ ਦਰਿਆ ਨਾਲ ਲੱਗਦੇ ਪਿੰਡ, ਬਹਿਕਾਂ, ਢਾਣੀਆਂ ਵਿਚ ਮੁੁਨਾਦੀ ਕਰਵਾਈ ਜਾਵੇ ਕਿ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਪੈਂਦੇ ਪਿੰਡਾਂ ਲਈ ਬਣਾਏ ਗਏ ਰਿਲੀਫ਼ ਸੈੈਂਟਰਾਂ ਵਿਚ ਸੁਰੱਖਿਅਤ ਜਗ੍ਹਾ 'ਤੇ ਆ ਜਾਣ | ਜੇਕਰ ਫਿਰ ਵੀ ਕੋਈ ਵਿਅਕਤੀ ਬਾਹਰ ਨਹੀ ਆਉਂਾਦਾ ਤਾਂ ਇਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ | ਇਸ ਸੰਬੰਧੀ ਦਰਿਆ ਨੇੜ੍ਹਲੇ ਪਿੰਡਾਂ ਦੇ ਗੁਰਦੁਆਰਾ ਸਾਹਿਬ ਵਿਚ ਮੁਨਾਦੀਆਂ ਕਰਕੇ ਵੀ ਜਾਣਕਾਰੀ ਦਿੱਤੀ ਹੈ, ਜਿਸ ਨੂੰ ਲੈ ਕੇ ਕਈ ਪਰਿਵਾਰਾਂ ਨੂੰ ਗੁਰਦੁਆਰਾ ਢਾਬਸਰ ਵਿਖੇ ਰਿਲੀਫ਼ ਸੈਂਟਰ ਵਿਚ ਲਿਆਂਦਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਭਾਰੀ ਬਾਰਿਸ਼ ਦੌਰਾਨ ਪਿੰਡ ਸੇਰੋਂ ਬਾਘਾ ਵਿਖੇ ਕਈ ਗਰੀਬ ਲੋਕਾਂ ਦੇ ਮਕਾਨ ਢੱਠੇ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਸਹਾਇਤਾ ਵਿਚ ਪੰਜਾਬ ਸਰਕਾਰ ਸਿਰਫ਼ ਦਿਖਾਵਾ ਕਰ ਰਹੀ ਹੈ-ਕੁਲਦੀਪ ਸਿੰਘ ਲਾਹੌਰੀਆ
Ad Position 24