ਫਤਿਆਬਾਦ, 25 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਕੌਮੀ ਆਗੂ ਸਰਵਣ ਸਿੰਘ ਪੰਧੇਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਰਹਿਨੁਮਾਈ ਹੇਠ ਜਿੱਥੇ ਜਿੱਥੇ ਵੀ ਹੜ੍ਹਾਂ ਨੇ ਕਿਸਾਨਾਂ ਦਾ ਨੁਕਸਾਨ ਕੀਤਾ ਹੈ, ਉੱਥੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੁਝਾਰੂ ਯੋਧੇ ਆਪਨਾ ਫਰਜ਼ ਸਮਝਦਿਆਂ ਹੋਇਆਂ ਆਪਣੀਆਂ ਸੇਵਾਵਾਂ ਤਨ, ਮਨ ਅਤੇ ਧਨ ਨਾਲ ਦੇ ਰਹੇ ਹਨ | ਇਸ ਮੌਕੇ 'ਤੇ ਗੱਲਬਾਤ ਕਰਦਿਆਂ ਪ੍ਰੈਸ ਸਕੱਤਰ ਜੋਗਿੰਦਰ ਸਿੰਘ ਧੂੰਦਾ ਨੇ ਕਿਹਾ ਕਿ ਜੋਨ ਟਾਂਡਾ ਦੇ ਅਧੀਨ ਆਉਂਦੇ ਪਿੰਡ ਧੂੰਦਾ ਵਿਖੇ ਜ਼ੋਨ ਪ੍ਰਧਾਨ ਕੁਲਵੰਤ ਸਿੰਘ ਭੈਲ ਦੀ ਅਗਵਾਈ ਵਿਚ ਵੱਖ-ਵੱਖ ਜ਼ੋਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ, ਜੋ ਨਿਰੰਤਰ ਪਿੰਡ ਧੂੰਦਾ ਵਿਖੇ ਪਹੁੰਚ ਕੇ ਜਿੱਥੇ ਦਰਿਆ 'ਤੇ ਸੇਵਾਵਾਂ ਨਿਭਾ ਰਹੇ ਹਨ, ਉਥੇ ਜਿਥੇ ਵੀ ਬੰਨ ਖੁਰ ਗਏ ਹਨ, ਉਥੇ ਪਿੰਡਾਂ ਵਿਚੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਯੋਧਿਆਂ ਨੂੰ ਲੈ ਕੇ ਬੰਨ੍ਹ ਦੇ ਉੱਪਰ ਬੋਰੇ ਭਰ ਕੇ ਦਰਿਆ ਵਿਚ ਬੰਨ੍ਹ ਲਾਉਣ ਦੀ ਸੇਵਾ ਕਰ ਰਿਹਾ ਹੈ | ਇਸ ਮੌਕੇ ਜ਼ੋਨ ਪ੍ਰਧਾਨ ਕੁਲਵੰਤ ਸਿੰਘ ਭੈਲ ਨੇ ਕਿਹਾ ਕਿ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਿਨ-ਰਾਤ ਇਕ ਕਰਕੇ ਕਿਸਾਨ ਭਰਾਵਾਂ ਦੀ ਮਦਦ ਕਰ ਰਹੀ ਹੈ, ਜਦੋਂਕਿ ਸਰਕਾਰ ਨੇ ਅਜੇ ਤੱਕ ਵੀ ਕੋਈ ਸਹਾਇਤਾ ਨਹੀਂ ਦਿੱਤੀ | ਇਸ ਮੌਕੇ ਧੂੰਦਾ ਇਕਾਈ ਦੇ ਪ੍ਰਧਾਨ ਭਗਵਾਨ ਸਿੰਘ ਧੂੰਦਾ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਿੰਡ ਧੂੰਦਾ ਵਿਖੇ ਬੰਨ੍ਹ ਬੰਨਣ ਦੀ ਪਹਿਲਾਂ ਵੀ ਤੇ ਹੁਣ ਵੀ ਬਹੁਤ ਸਹਾਇਤਾ ਕਰ ਰਹੀ ਹੈ | ਅਸੀਂ ਇਸ ਗੱਲ ਤੋਂ ਬਿਲਕੁਲ ਹੀ ਸੰਤੁਸ਼ਟ ਹਾਂ ਤੇ ਆਸ ਹੈ ਕਿ ਇਸ ਤਰ੍ਹਾਂ ਅੱਗੇ ਵੀ ਸਾਡੇ ਬੰਨ ਤੇ ਸੇਵਾ ਕਰਨ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਾਡੀ ਬਾਂਹ ਫੜਦੀ ਰਹੇਗੀ | ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਰ ਸੇਵਾ ਵਾਲੇ ਬਾਬੇ ਭੂਰੀ ਵਾਲੇ ਅਤੇ ਸਰਹਾਲੀ ਸਾਹਿਬ ਵਾਲੇ ਬਾਬੇ ਘੋਲਾ ਸਿੰਘ ਅਤੇ ਹੋਰ ਵੀ ਬਹੁਤ ਸੰਪਰਦਾਵਾਂ ਬੰਨ੍ਹ ਬੰਨਣ ਦੀ ਸੇਵਾ ਕਰ ਰਹੀਆਂ ਹਨ | ਇਸ ਮੌਕੇ ਭਗਵਾਨ ਸਿੰਘ ਧੂੰਦਾ, ਜਗਤਾਰ ਸਿੰਘ, ਨਵਜੀਤ ਸਿੰਘ, ਦਿਲਬਾਗ ਸਿੰਘ, ਜਸਵਿੰਦਰ ਸਿੰਘ, ਗੁਰਭੇਜ ਸਿੰਘ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ ਤੋਂ ਇਲਾਵਾ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੀ ਸੰਗਤ ਹਾਜ਼ਰ ਸੀ |