ਭਿੱਖੀਵਿੰਡ, 25 ਸਤੰਬਰ (ਬੌਬੀ)-ਵਿਦੇਸ਼ਾਂ ਵਿਚ ਬੈਠੇ ਗੈਂਗਸਟਰ ਪੰਜਾਬ ਵਿਚ ਆਏ ਦਿਨ ਆਪਣੇ ਗੁਰਗਿਆਂ ਰਾਹੀਂ ਵੱਡੀਆਂ ਫਿਰੌਤੀਆਂ ਵਸੂਲ ਰਹੇ ਹਨ ਅਤੇ ਫਿਰੌਤੀ ਨਾ ਦੇਣ ਵਾਲਿਆਂ ਨੂੰ ਮੌਤ ਦੇ ਘਾਟ ਉਤਰਵਾ ਰਹੇ ਹਨ | ਇਸੇ ਤਰ੍ਹਾਂ ਭਿੱਖੀਵਿੰਡ ਵਿਖੇ ਮੰਦਰ ਵਾਲਾ ਬਾਜ਼ਾਰ ਸਥਿਤ ਡਾਕਟਰ ਨਿਤਿਨ ਚੋਪੜਾ ਦੇ ਚੋਪੜਾ ਹਸਪਤਾਲ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਹਨ | ਸੰਘਣੇ ਬਾਜ਼ਾਰ ਵਿਚ ਹਮਲਾਵਰਾਂ ਆਪਣੇ ਮੋਬਾਈਲ'ਤੇ ਗੋਲੀਆਂ ਚਲਾਉਣ ਦੀ ਵੀਡੀਓ ਵੀ ਬਣਾਈ | ਹਸਪਤਾਲ 'ਤੇ ਚੱਲੀਆਂ ਗੋਲੀਆਂ ਕਾਰਨ ਭਿੱਖੀਵਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ | ਭਾਵੇਂ ਇਸ ਗੋਲੀ ਦੀ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਗੋਲੀਆਂ ਹਸਪਤਾਲ ਦੇ ਬਾਹਰ ਰੱਖ ਡਿਸਟਬਿਨ ਵਿਚ ਲੱਗੀਆਂ ਹਨ | ਮੌਕੇ 'ਤੇ ਪਹੁੰਚੇ ਥਾਣਾ ਮੁਖੀ ਭਿੱਖੀਵਿੰਡ ਹਰਪ੍ਰੀਤ ਸਿੰਘ ਨੂੰ ਜਾਣਕਾਰੀ ਦਿੰਦਿਆਂ ਡਾ. ਨਿਤਿਨ ਚੋਪੜਾ ਅਤੇਸਾਥੀਆਂ ਦੱਸਿਆ ਕਿ ਕਰੀਬ 5 ਮਹੀਨੇ ਮਹਿਲਾ ਸਾਨੂੰ ਫਿਰੌਤੀ ਲਈ ਫੋਨ ਅਤੇ ਮੈਜੇਸ ਆਏ ਸਨ, ਜਿਸ ਸੰਬੰਧੀ ਅਸੀਂ ਉਸ ਸਮੇਂ ਐੱਸ.ਐੱਸ.ਪੀ.ਨੂੰ ਦਰਖਾਸਤ ਦਿੱਤੀ ਸੀ, ਪਰ ਪ੍ਰਸ਼ਾਸਨ ਵਲੋਂ ਕੋਈ ਬਹੁਤ ਵਧੀਆ ਰੋਲ ਅਦਾ ਨਹੀਂ ਕੀਤਾ ਗਿਆ ਪਰ ਹੁਣ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਧਮਕੀ ਜਾਂ ਕਾਲ ਨਹੀਂ ਆਈ | ਇਸੇ ਲਈ ਮੈਂ ਰੋਜਾਨਾਂ ਦੀ ਤਰ੍ਹਾਂ ਸਵੇਰੇ ਕਰੀਬ ਸਾਢੇ 9 ਵਜੇ ਆਪਣੇ ਹਸਪਤਾਲ ਵਿਚ ਮੌਜੂਦ ਸੀ | ਜਦੋਂ ਹਮਲਾਵਰਾਂ ਹਸਪਤਾਲ ਦੇ ਮੁੱਖ ਗੇਟ 'ਤੇ ਗੋਲੀਆਂ ਮਾਰੀਆਂ | ਇਸ ਮੌਕੇ ਮੌਜੂਦਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਡਾ. ਰਿਤੇਸ਼ ਚੋਪੜਾ ਨੇ ਕਿਹਾ ਕਿ ਇਹ ਸਾਰਾ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਦਾ ਨਤੀਜਾ ਹੈ ਕਿ ਗੈਂਗਸਟਰ ਸ਼ਰੇਆਮ ਫਿਰੌਤੀਆਂ ਵਸੂਲ ਰਹੇਹਨ ਅਤੇ ਲੋਕਾਂ ਨੂੰ ਡਰਾਉਣ ਲਈ ਦਿਨ ਦਿਹਾੜਾ ਗੋਲੀਆਂ ਚਲਾ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਥਾਣਾ ਮੁਖੀ ਭਿੱਖੀਵਿੰਡ ਨੇ ਕਿਹਾ ਕਿ ਸੀ.ਸੀ.ਟੀ.ਵੀ. ਫੁਟੇਜ ਵੇਖੀ ਜਾ ਰਹੀ ਹੈ ਅਤੇ ਅਰੋਪੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਅਤੇ ਚੋਪੜਾ ਪਰਿਵਾਰ ਨੂੰ ਹਰ ਤਰ੍ਹਾਂ ਦੀ ਸੁਰੱਖਿਆ ਦਿੱਤੀ ਜਾਵੇਗੀ |