04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਚਾਚੇ-ਭਤੀਜੇ ਦੀ ਕੁੱਟਮਾਰ, 4 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 26-09-2025
ਤਰਨ ਤਾਰਨ, 25 ਸਤੰਬਰ (ਪਰਮਜੀਤ ਜੋਸ਼ੀ)- ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਕੁਝ ਵਿਅਕਤੀਆਂ ਵਲੋਂ ਰੰਜਿਸ਼ ਤਹਿਤ ਚਾਚੇ-ਭਤੀਜੇ ਦੀ ਕੁੱਟਮਾਰ ਮਾਮਲੇ ਤਹਿਤ 2 ਔਰਤਾਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਚਰਨਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਕੱਦਗਿੱਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਚਾਚਾ ਮਨਜੀਤ ਸਿੰਘ ਨਾਲ ਆਪਣੇ ਘਰਦੇ ਬੂਹੇ ਅੱਗੇ ਗਲੀ ਵਿਚ ਖੜੇ ਗੱਲਾਂਬਾਤਾਂ ਕਰ ਰਿਹਾ ਸੀ ਤਾਂ ਉਸ ਸਮੇਂ ਨਿਰਵੈਲ ਸਿੰਘ, ਗੁਰਭੇਜ ਸਿੰਘ ਪੁੱਤਰਾਨ ਦਿਲਬਾਗ ਸਿੰਘ, ਹਰਮਨ ਕੌਰ ਪਤਨੀ ਨਿਰਵੈਲ ਸਿੰਘ, ਮਨਜੀਤ ਕੌਰ ਪਤਨੀ ਦਿਲਬਾਗ ਸਿੰਘ ਵਾਸੀਅਨ ਕੱਦਗਿੱਲ ਨੇ ਉੱਥੇ ਕੇ ਉਸ ਨਾਲ ਅਤੇ ਉਸ ਦੇ ਚਾਚੇ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ | ਵਜ਼ਾ ਰੰਜਿਸ਼ ਹੈ ਕਿ ਨਿਰਵੈਲ ਸਿੰਘ ਗਲੀ ਵਿਚ ਬਹੁਤ ਤੇਜ਼ ਮੋਟਰਸਾਈਕਲ ਚਲਾ ਕੇ ਲੰਘਾਉਦਾ ਸੀ ਅਤੇ ਉਸ ਨੇ ਉਕਤ ਵਿਅਕਤੀ ਦੇ ਘਰ ਜਾ ਕੇ ਕਿਹਾ ਸੀ ਕਿ ਤੂੰ ਮੋਟਰ ਸਾਈਕਲ ਹੋਲੀ ਚਲਾਇਆ ਕਰ ਗਲੀ ਵਿਚ ਬੱਚੇ ਦੌੜ ਕੇ ਕਈ ਵਾਰ ਘਰਾਂ ਤੋਂ ਬਾਹਰ ਆ ਜਾਂਦੇ | ਜਾਂਚ ਅਧਿਕਾਰੀ ਏ.ਐੱਸ.ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਮੁੰਡਾਪਿੰਡ ਦੇ ਮੰਡ ਖੇਤਰ 'ਚ ਅਜੇ ਵੀ ਜ਼ਮੀਨਾਂ 'ਚ ਪਾਣੀ ਭਰਿਆ ਤੇ ਹੇਠਾਂ ਰੇਤ ਚੜ੍ਹੀ <br/> ਅਗਲੀ ਖ਼ਬਰ ਫਿਰੌਤੀ ਲਈ ਚੋਪੜਾ ਹਸਪਤਾਲ ਭਿੱਖੀਵਿੰਡ 'ਤੇ ਦਿਨ ਦਿਹਾੜੇ ਫਾਇਰਿੰਗ <br/>
Ad Position 24