04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮੁੰਡਾਪਿੰਡ ਦੇ ਮੰਡ ਖੇਤਰ 'ਚ ਅਜੇ ਵੀ ਜ਼ਮੀਨਾਂ 'ਚ ਪਾਣੀ ਭਰਿਆ ਤੇ ਹੇਠਾਂ ਰੇਤ ਚੜ੍ਹੀ <br/>

Ad Position 21
No active advertisement
ਅਜੀਤ ਡੈਸਕ 26-09-2025
ਫਤਿਆਬਾਦ, 25 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਮੰਡ ਖੇਤਰ ਦੇ ਪਿੰਡ ਜਿਨ੍ਹਾਂ 'ਚੋੋਂ ਸਾਰਿਆਂ ਤੋਂ ਵੱਧ ਪਿੰਡ ਧੂੰਦਾ ਅਤੇ ਮੁੰਡਾ ਪਿੰਡ ਦੋਵੇ ਪਿੰਡਾਂ ਦੇ ਕਿਸਾਨ ਪ੍ਰਭਾਵਿਤ ਹੋਏ ਹਨ, ਜਿਥੇ ਮੰਡ ਖੇਤਰ ਵਿਚ ਅਜੇ ਵੀ ਜ਼ਮੀਨਾਂ ਵਿਚ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਕਿਸਾਨਾਂ ਨੂੰ ਜਾਪਦਾ ਨਹੀਂ ਕਿ ਕਣਕ ਬੀਜੀ ਜਾ ਸਕੇਗੀ | ਗੱਲਬਾਤ ਕਰਦਿਆਂ ਪਿੰਡ ਮੁੰਡਾ ਪਿੰਡ ਦੇ ਨਿਵਾਸੀ ਨੰਬਰਦਾਰ ਜਤਿੰਦਰ ਸਿੰਘ ਮੁੰਡਾ ਨੇ ਸਾਥੀਆਂ ਨਿਸ਼ਾਨ ਸਿੰਘ ਚੰਨੀ, ਗੁਰਜੰਟ ਸਿੰਘ, ਸਰਬਜੀਤ ਸਿੰਘ, ਲਵ ਮੰਡ ਤੇ ਹੋਰਨਾਂ ਸਮੇਤ ਦੱਸਿਆ ਕਿ ਮੰਡ ਖੇਤਰ ਵਿਚ ਅਸੀਂ ਆਪਣੀਆਂ ਜ਼ਮੀਨਾਂ ਵਿਚ ਲੱਕ-ਲੱਕ ਪਾਣੀ 'ਚੋੋਂ ਲੰਘ ਕੇ ਜਾ ਕੇ ਵੇਖਿਆ ਕਿ ਪਾਣੀ ਅਜੇ ਵੀ ਜ਼ਮੀਨਾਂ ਵਿਚ ਭਰਿਆ ਪਿਆ ਹੈ ਅਤੇ ਹੇਠਾਂ ਰੇਤ ਚੜੀ ਹੋਈ ਹੈ, ਜਿਸ ਨੂੰ ਪਾਣੀ ਸੁੱਕਣ ਤੋੋਂ ਬਾਅਦ ਕੱਢਣਾ ਪਵੇਗਾ | ਜਤਿੰਦਰ ਸਿੰਘ ਦੱਸਿਆ ਕਿ 2023 ਦੇ ਹੜ੍ਹ ਤੋ ਬਾਅਦ ਖਾਲਸਾ ਏਡ ਵਾਲਿਆਂ ਨੇ ਮੰਡ ਦੇ ਇਸ ਖੇਤਰ ਵਿਚ ਬੜੀ ਮਿਹਨਤ ਦੇ ਨਾਲ ਇਥੇ ਆਰਜ਼ੀ ਬੰਨ੍ਹ ਬਣਾਇਆ ਸੀ, ਜਿਸ ਉਪਰ ਕਰੀਬ ਢਾਈ ਤੋੋਂ ਤਿੰਨ ਕਰੋੜ ਰੁਪਏ ਦੀ ਲਾਗਤ ਆਈ ਸੀ ਪਰ 2025 ਵਿਚ ਇਸ ਵਾਰੀ 2023 ਦੇ ਪਾਣੀ ਤੋੋਂ ਵੀ ਜਿਆਦਾ ਪਾਣੀ ਦੀ ਮਾਰ ਨਾਲ ਉਹ ਬੰਨ੍ਹ ਟੁੱਟ ਗਿਆ, ਜਿਸ ਨਾਲ ਮੁੰਡਾ ਪਿੰਡ, ਗੁਜਰਪੁਰ ਤੋਂ ਇਲਾਵਾ ਰਿਵਰਸ ਹੋ ਕੇ ਪਾਣੀ ਨੇ ਜੌਹਲ ਢਾਏ ਵਿਚ ਅਤੇ ਭੈਲ ਢਾਏ ਵਾਲਾ ਤੱਕ ਮਾਰ ਕੀਤੀ, ਜਿਸ ਵਿਚ ਝੋਨੇ ਅਤੇ ਗੰਨੇ ਦੀ ਫਸਲ ਤੋਂੋ ਇਲਾਵਾ ਲੋਕਾ ਦੇ ਘਰਾਂ ਅਤੇ ਪਸ਼ੂਆਂ ਦਾ ਨੁਕਸਾਨ ਹੋਇਆ | ਨੰਬਰਦਾਰ ਜਤਿੰਦਰ ਸਿੰਘ ਮੁੰਡਾ ਪਿੰਡ ਨੇ ਦੱਸਿਆ ਕਿ ਹੁਣ ਇਥੋ ਰੇਤਾ ਕੱਢ ਕੇ ਜ਼ਮੀਨ ਨੂੰ ਕਣਕ ਬੀਜਣ ਯੋਗ ਬਨਾਉਣ ਲਈ ਖਾਲਸਾ ਏਡ ਵਰਗੀ ਜਥੇਬੰਦੀ ਹੀ ਅੱਗੇ ਆਵੇ ਤਾਂ ਮੰਡ ਖੇਤਰ ਵਿਚ ਜ਼ਮੀਨਾਂ ਵਿਚ ਕਣਕ ਬੀਜੀ ਜਾ ਸਕਦੀ ਹੈ | ਨੰਬਰਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਮੁੰਡਾ ਪਿੰਡ ਦੇ ਸਾਹਮਣੇ ਜੋ ਦਰਿਆ ਬਿਆਸ ਦੇ ਬੰਨ੍ਹ ਤੇ ਸਮੁੰਦਰ ਵਾਲਾ ਮੂੰਹਾਂ ਪੈਦਾ ਹੈ ਸਭ ਤੋਂ ਪਹਿਲਾਂ ਉਸ ਮੂਹੇ ਨੂੰ ਬੰਦ ਕਰਨ ਦੀ ਲੋੜ ਹੈ ਕਿਉਂਕਿ ਜਦੋੋਂ ਦਰਿਆ ਬਿਆਸ 'ਚ ਥੋੜਾ ਵੀ ਪਾਣੀ ਵੱਧ ਜਾਦਾ ਹੈ ਤਾਂ ਜ਼ਮੀਨਾਂ ਵਿਚ ਫਿਰ ਤੋੋਂ ਪਾਣੀ ਭਰ ਜਾਂਦਾ ਹੈ | ਜਤਿੰਦਰ ਸਿੰਘ ਮੁੰਡਾ ਪਿੰਡ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਲੋਕਾਂ ਦੇ ਫਸਲਾਂ ਅਤੇ ਘਰਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ ਕਿਉਂਕਿ ਲੋਕ ਹੁਣ ਇਸ ਸਮੇਂ ਬਿਲਕੁਲ ਖ਼ਾਲੀ ਹੋਏ ਪਏ ਹਨ |

Ad Position 22
No active advertisement
ਪਿਛਲੀ ਖ਼ਬਰ ਅਗਲੀ ਪੀੜ੍ਹੀ ਲਈ ਜੀ.ਐੱਸ.ਟੀ. ਸੁਧਾਰ ਗਰੀਬ ਤੇ ਮੱਧ ਵਰਗ ਲਈ ਵਰਦਾਨ ਸਾਬਤ ਹੋਇਆ- ਸਾਬਕਾ ਮੰਤਰੀ ਤੀਕਸ਼ਨ ਸੂਦ <br/> ਅਗਲੀ ਖ਼ਬਰ ਚਾਚੇ-ਭਤੀਜੇ ਦੀ ਕੁੱਟਮਾਰ, 4 ਖ਼ਿਲਾਫ਼ ਮਾਮਲਾ ਦਰਜ
Ad Position 24