04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਅਗਲੀ ਪੀੜ੍ਹੀ ਲਈ ਜੀ.ਐੱਸ.ਟੀ. ਸੁਧਾਰ ਗਰੀਬ ਤੇ ਮੱਧ ਵਰਗ ਲਈ ਵਰਦਾਨ ਸਾਬਤ ਹੋਇਆ- ਸਾਬਕਾ ਮੰਤਰੀ ਤੀਕਸ਼ਨ ਸੂਦ <br/>

Ad Position 21
No active advertisement
ਅਜੀਤ ਡੈਸਕ 26-09-2025
ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)-ਭਾਰਤ ਦੇਸ਼ ਅੰਦਰ 22 ਸਤੰਬਰ ਨੂੰ ਅਗਲੀ ਪੀੜੀ ਦੇ ਜੀ.ਐੱਸ.ਟੀ. ਸੁਧਾਰਾਂ ਨੇ ਮੱਧ ਵਰਗ ਅਤੇ ਇਸ ਤੋਂ ਹੇਠਾਂ ਵਾਲੇ ਲੋਕਾਂ ਲਈ ਰੋਜਾਨਾ ਵਰਤੋਂ ਦੀਆਂ ਚੀਜਾਂ ਨੂੰ ਕਫਾਇਤੀ ਬਣਾ ਦਿੱਤਾ ਹੈ ਅਤੇ ਇਸ ਦਾ ਇੱਕ ਵੱਡਾ ਪ੍ਰਭਾਵ ਵਿਅਕਤੀਗਤ ਬਚਤ ਅਤੇ ਦੇਸ਼ ਦੀ ਆਰਥਿਕਤਾ ਸੁਧਾਰ ਲਈ ਵਰਦਾਨ ਸਾਬਤ ਹੋਇਆ ਹੈ | ਇਹ ਵਿਚਾਰ ਭਾਜਪਾ ਦੇ ਮੁੱਖ ਦਫਤਰ ਤਰਨ ਤਾਰਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਭਾਜਪਾ ਉਮੀਦਵਾਰ ਅਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪੇਸ਼ ਕੀਤੇ | ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਵੀ ਵਿਸੇਸ਼ ਤੌਰ 'ਤੇ ਪ੍ਰੈੱਸ ਕਾਨਫਰੰਸ ਵਿਚ ਪਹੁੰਚੇ, ਜਿੱਥੇ ਉਨਾਂ ਨੇ ਪ੍ਰੈੱਸ ਦੇ ਰੂਬਰੂ ਹੁੰਦਿਆਂ ਕਿਹਾ ਕਿ ਅਗਲੀ ਪੀੜੀ ਦੇ ਜੀ.ਐੱਸ.ਟੀ. ਟੈਕਸ ਸੁਧਾਰ ਕੇਵਲ ਟੈਕਸ ਘਟਾਉਣਾ ਨਹੀਂ ਹੈ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਲਗਾਤਾਰ ਹੋ ਰਹੇ ਸੁਧਾਰਾਂ ਦਾ ਹਿੱਸਾ ਹੈ | ਇਸ ਮੌਕੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਪਹੁੰਚੇ ਸੀਨੀਅਰ ਅਧਿਕਾਰੀ ਸ੍ਰੀ ਤੀਕਸ਼ਨ ਸੂਦ ਵਲੋਂ ਦਿੱਤੀ ਜਾਣਕਾਰੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਮੁੱਚੀ ਭਾਜਪਾ ਹਾਈਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕੇ ਹਰਪ੍ਰੀਤ ਸਿੰਘ ਸਿੰਦਬਾਦ, ਸ਼ਿਵ ਕੁਮਾਰ ਸੋਨੀ, ਸੁਰਜੀਤ ਸਿੰਘ ਸਾਗਰ, ਜਸਕਰਨ ਸਿੰਘ ਗਿੱਲ, ਦਿਨੇਸ਼ ਜੋਸ਼ੀ, ਅਵਤਾਰ ਸਿੰਘ ਬੰਟੀ, ਡਾ. ਅਵਤਾਰ ਸਿੰਘ ਵੇਈਾਪੂਈ, ਪ੍ਰਧਾਨ ਨਿਸ਼ਾਨ ਸਿੰਘ, ਮੇਹਰ ਸਿੰਘ ਬਾਣੀਆਂ, ਦਿਲਬਾਗ ਸਿੰਘ, ਸਾਹਿਬ ਸਿੰਘ, ਭੋਲਾ ਸਿੰਘ ਰਾਣਾ, ਜਸਵਿੰਦਰ ਸਿੰਘ, ਘਣਸ਼ਿਆਮ ਜੋਸ਼ੀ, ਅਮਨ ਅਰੋੜਾ, ਮੇਜਰ ਸਿੰਘ ਗਿੱਲ, ਹਰਜੀਤ ਸਿੰਘ ਕੰਗ, ਰਾਮੇਸ਼ ਕਲਸੀ, ਦਵਿੰਦਰ ਕੌਰ , ਮਾਸਟਰ ਬਲਦੇਵ ਸਿੰਘ ਮੰਡ, ਜਸਵਿੰਦਰ ਸਿੰਘ, ਅਮਨ ਸ਼ਰਮਾ, ਸਵਿੰਦਰ ਸਿੰਘ ਠੱਠਗੜ, ਸਾਬਕਾ ਸਰਪੰਚ ਸੁਖਦੇਵ ਸਿੰਘ, ਸਤਨਾਮ ਸਿੰਘ, ਕਨਵਰਬੀਰ ਸਿੰਘ, ਬਲਧੀਰ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਰਾਲੀ ਨੂੰ ਅੱਗ ਲਗਾਉਣ 'ਤੇ ਮਾਮਲਾ ਦਰਜ ਅਗਲੀ ਖ਼ਬਰ ਮੁੰਡਾਪਿੰਡ ਦੇ ਮੰਡ ਖੇਤਰ 'ਚ ਅਜੇ ਵੀ ਜ਼ਮੀਨਾਂ 'ਚ ਪਾਣੀ ਭਰਿਆ ਤੇ ਹੇਠਾਂ ਰੇਤ ਚੜ੍ਹੀ <br/>
Ad Position 24