22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕੰਬਾਈਨ ਸੰਘਰਸ਼ ਕਮੇਟੀ ਵਲੋਂ ਮੀਟਿੰਗ ਕਰ ਕੇ ਐੱਸ.ਐੱਮ.ਐੱਸ. ਕੰਬਾਈਨਾਂ 'ਤੇ ਜ਼ਬਰਦਸਤੀ ਲਾਉਣ ਦੀ ਬਜਾਏ ਪਿੰਡਾਂ ਨੂੰ ਬੇਲਰ ਦੇਣ ਦੀ ਕੀਤੀ ਮੰਗ <br/>

Ad Position 21
No active advertisement
ਅਜੀਤ ਡੈਸਕ 28-09-2025
ਅਮਰਕੋਟ, 27 ਸਤੰਬਰ (ਭੱਟੀ)-ਕੰਬਾਈਨ ਸੰਘਰਸ਼ ਕਮੇਟੀ ਬਲਾਕ ਵਲਟੋਹਾ ਦੀ ਮੀਟਿੰਗ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਅਮਰਕੋਟ ਵਿਖੇ ਕੀਤੀ ਗਈ, ਜਿਸ ਵਿਚ ਸੈਂਕੜੇ ਕੰਬਾਈਨ ਮਾਲਕਾਂ ਹਿੱਸਾ ਲਿਆ | ਮੀਟਿੰਗ ਦੀ ਪ੍ਰਧਾਨਗੀ ਬਲਦੇਵ ਸਿੰਘ ਵਾਂ ਤਾਰਾ ਸਿੰਘ ਨੇ ਕੀਤੀ | ਮੀਟਿੰਗ ਵਿੱਚ ਕੰਬਾਈਨ ਮਾਲਕਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਦੁਗਲਵਾਲਾ, ਸੀਨੀਅਰ ਮੀਤ ਪ੍ਰਧਾਨ ਭਾਗ ਸਿੰਘ ਕਲਸੀਆਂ ਨੇ ਦੱਸਿਆ ਕਿ ਸਰਕਾਰ ਵਲੋਂ ਆਏ ਦਿਨ ਬਿਆਨ ਜਾਰੀ ਕੀਤਾ ਜਾਂਦਾ ਹੈ ਕਿ ਬਗੈਰ ਐੱਸ.ਐੱਮ.ਐੱਸ. ਤੋਂ ਕੰਬਾਈਨ ਨਹੀਂ ਚੱਲਣ ਦਿੱਤੀ ਜਾਵੇਗੀ ਜੋ ਕਿ ਕੰਬਾਈਨ ਮਾਲਕਾਂ ਨਾਲ ਸਰਾਸਰ ਧੱਕਾ ਹੈ | ਆਗੂਆਂ ਨੇ ਦੱਸਿਆ ਕਿ 2017 ਤੋਂ ਕੰਬਾਈਨ ਮਾਲਕ ਸੰਘਰਸ਼ ਕਰਦੇ ਆ ਰਹੇ ਹਨ ਕਿ ਸੁਪਰ ਐੱਸ.ਐੱਮ.ਐੱਸ. ਇਕ ਫੇਲ੍ਹ ਜੰਤਰ ਹੈ, ਜਿਸ ਕਿਸੇ ਕੰਬਾਈਨ ਮਾਲਕ ਨੇ ਇਹ ਜੰਤਰ ਲਵਾਇਆ ਵੀ ਸੀ ਪਰ ਉਹ ਕਾਮਯਾਬ ਨਾ ਹੋਣ ਕਰਕੇ ਲਾਹ ਕੇ ਰੱਖਣਾ ਪਿਆ | ਕੰਬਾਈਨ ਮਾਲਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਰ ਪਿੰਡ ਨੂੰ ਬੇਲਰ ਮਸ਼ੀਨਾਂ ਦਿੱਤੀਆਂ ਜਾਣ, ਜਿਸ ਨਾਲ ਕਿਸਾਨ ਆਪਣੇ ਖੇਤ ਵਿਚੋਂ ਪਰਾਲੀ ਨੂੰ ਬਾਹਰ ਕੱਢ ਸਕੇ | ਕੰਬਾਈਨ ਸੰਘਰਸ਼ ਕਮੇਟੀ ਦੀ ਮੀਟਿੰਗ ਵਿਚ ਕਈ ਕਿਸਾਨ ਵੀ ਪਹੁੰਚੇ ਸਨ | ਉਨ੍ਹਾਂ ਨੇ ਦੱਸਿਆ ਕਿ ਪਰਾਲੀ ਖੇਤ ਵਿਚ ਰਹਿਣ ਨਾਲ ਕਣਕ ਨੂੰ ਸੁੰਡੀ ਪੈਂਦੀ ਹੈ, ਜਿਸ ਨਾਲ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ, ਇਸ ਕਰਕੇ ਇਸ ਕਰਕੇ ਬਹੁਤੇ ਕਿਸਾਨ ਸੁਪਰ ਐੱਸ.ਐੱਮ.ਐੱਸ. ਵਾਲੀ ਕੰਬਾਈਨ ਤੋਂ ਝੋਨਾ ਕਟਾਉਣ ਲਈ ਤਿਆਰ ਨਹੀਂ ਹਨ | ਇਸ ਮੌਕੇ ਚਰਨਜੀਤ ਸਿੰਘ ਅਲਗੋ, ਬਲਵੰਤ ਸਿੰਘ ਅਕਬਰਪੁਰਾ, ਹਰਪਾਲ ਸਿੰਘ ਰਿੰਕਾ. ਰਾਜਾ ਰਾਜੋਕੇ, ਬਲਵਿੰਦਰ ਸਿੰਘ ਗਜਲ, ਕੁਲਵੰਤ ਸਿੰਘ ਖੇਮਕਰਨ , ਨਛੱਤਰ ਸਿੰਘ ਜੋਧ ਸਿੰਘ ਵਾਲਾ, ਧਰਮ ਸਿੰਘ ਦਰਾਜਕੇ, ਲੱਖਾ ਸਿੰਘ ਵਾਂ, ਡਾਕਟਰ ਸ਼ਿੰਦਰਪਾਲ ਸਿੰਘ ਵਲਟੋਆ ਆਦਿ ਸਨ |

Ad Position 22
No active advertisement
ਪਿਛਲੀ ਖ਼ਬਰ ਹਰਨੰਦ ਸਿੰਘ ਬੱਲਿਆਂਵਾਲਾ ਦੀ ਵਾਰਤਕ ਪੁਸਤਕ 'ਭਗਤ ਸਿੰਘ ਦੀਆਂ ਪੈੜਾਂ' ਦਾ ਲੋਕ ਅਰਪਣ ਸਮਾਗਮ <br/> ਅਗਲੀ ਖ਼ਬਰ ਬੀ.ਐੱਡ ਫਰੰਟ ਨੇ ਅਮਰਾਜ ਸਿੰਘ ਚਾਹਲ ਨਾਲ ਕੀਤਾ ਦੁੱਖ ਸਾਂਝਾ <br/>
Ad Position 24