22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਹਰਨੰਦ ਸਿੰਘ ਬੱਲਿਆਂਵਾਲਾ ਦੀ ਵਾਰਤਕ ਪੁਸਤਕ 'ਭਗਤ ਸਿੰਘ ਦੀਆਂ ਪੈੜਾਂ' ਦਾ ਲੋਕ ਅਰਪਣ ਸਮਾਗਮ <br/>

Ad Position 21
No active advertisement
ਅਜੀਤ ਡੈਸਕ 28-09-2025
ਭਿਖੀਵਿੰਡ, 27 ਸਤੰਬਰ (ਬੌਬੀ)-ਬੀਤੇ ਦਿਨੀਂ ਨੌਜਵਾਨ ਵਰਗ ਲਈ ਰਾਹ ਦਸੇਰੇ, ਇਨਕਲਾਬੀ ਵਿਚਾਰਧਾਰਾ, ਸਮਾਜਿਕ ਬਰਾਬਰੀ ਦੇ ਅਗਰਗਾਮੀ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਵਿਚਾਰਾਂ ਨੂੰ ਲੋਕਾਂ ਵਿਚ ਲੈ ਜਾਣ ਲਈ ਯਤਨਸ਼ੀਲ ਲੇਖਕ ਸਮਾਜ ਸੇਵੀ ਅਤੇ ਤਰਕਸ਼ੀਲ ਚਿੰਤਕ ਹਰਨੰਦ ਸਿੰਘ ਬੱਲਿਆਂਵਾਲਾ ਦੀ ਦੂਸਰੀ ਵਾਰਤਕ ਪੁਸਤਕ 'ਭਗਤ ਸਿੰਘ ਦੀਆਂ ਪੈੜਾਂ' ਦਾ ਸ਼ਾਨਦਾਰ ਲੋਕ ਅਰਪਣ ਸਮਾਗਮ ਹੋਇਆ | ਸਮਾਗਮ ਦੀ ਮੇਜ਼ਬਾਨੀ ਗਰੀਨ ਫੀਲਡਜ਼ ਪਬਲਿਕ ਸਕੂਲ ਦਿਆਲਪੁਰਾ (ਤਰਨ ਤਾਰਨ) ਨੇ ਕੀਤੀ | ਸਕੂਲ ਦੇ ਐੱਮ.ਡੀ.ਦੇਵਰਾਜ ਸਿੰਘ ਅਤੇ ਸਕੂਲ ਪਿ੍ੰਸੀਪਲ ਅਮਨਦੀਪ ਸਿੰਘ ਦੀ ਮੇਜ਼ਬਾਨ ਭੂਮਿਕਾ ਨੇ ਇਸ ਲੋਕ ਅਰਪਣ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ | ਇਸ ਕਿਤਾਬ ਵਿਚਲੇ ਸਾਰੇ ਲੇਖ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਅਤੇ ਵਿਚਾਰਧਾਰਾ ਦੁਆਲੇ ਘੁੰਮਦੇ ਹਨ | ਏਸੇ ਲਈ ਲੇਖਕ ਹਰਨੰਦ ਨੇ ਇਸ ਕਿਤਾਬ ਦਾ ਸਮਰਪਣ ਲੋਕ ਭਾਵਨਾ, ਸਾਂਝੀਵਾਲਤਾ, ਤਰਕਵਾਦੀ ਵਿਚਾਰਧਾਰਾ ਅਤੇ ਪ੍ਰਬੰਧ ਲਈ ਸੂਝਦੇ ਲੋਕਾਂ ਨੂੰ ਕੀਤਾ ਹੈ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਨੌਜਵਾਨ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕਹਾਣੀਕਾਰ ਸਿਮਰਨ ਧਾਲੀਵਾਲ ਨੇ ਸ਼ਿਰਕਤ ਕੀਤੀ | ਮੰਚ ਸੰਚਾਲਕ ਦੇਵਰਾਜ ਸਿੰਘ ਨੇ ਬੜੀ ਬਾਖ਼ੂਬੀ ਭੂਮਿਕਾ ਨਿਭਾਉਂਦਿਆਂ ਪੁਸਤਕ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ ਅਤੇ ਹਰ ਵਕਤਾ ਨੂੰ ਢੁੱਕਵਾਂ ਸਮਾਂ ਦੇ ਕੇ ਪ੍ਰੋਗਰਾਮ ਨੂੰ ਬਿਹਤਰੀਨ ਬਣਾ ਧਰਿਆ | ਇਸ ਮੌਕੇ ਹਾਜ਼ਰ ਹਸਤੀਆਂ ਕਰਮ ਸਿੰਘ ਹੁੰਦਲ, ਮਾਸਟਰ ਦਲਜੀਤ ਸਿੰਘ ਦਿਆਲਪੁਰਾ, ਕੇਵਲ ਸਿੰਘ ਮਾੜੀ ਕੰਬੋਕੇ, ਮਨਮਿੰਦਰ ਸਿੰਘ ਢਿੱਲੋਂ ਉੱਘੇ ਸਾਹਿਤਕਾਰ, ਡਾਕਟਰ ਤਾਰਾ ਚੰਦ ਦਿਆਲਪੁਰੀ, ਜਸਵਿੰਦਰ ਸਿੰਘ ਜੱਸ, ਕਾਰਜ ਸਿੰਘ ਆਸਲ, ਸਰਪੰਚ ਹਰਚੰਦ ਸਿੰਘ ਬੱਲਿਆਂਵਾਲਾ, ਕਾਰਜ ਸਿੰਘ ਭੁੱਲਰ, ਮਾਸਟਰ ਸੁਰਿੰਦਰ ਸਿੰਘ, ਹਰਜਿੰਦਰ ਸਿੰਘ ਫੌਜੀ, ਰਜਵੰਤ ਬਾਗੜੀਆਂ ਤਰਕਸ਼ੀਲ ਸੁਸਾਇਟੀ ਪੰਜਾਬ, ਮਾਸਟਰ ਤਸਵੀਰ ਸਿੰਘ, ਮਾਸਟਰ ਲਾਲੂ ਘੁੰਮਣ, ਮਾਸਟਰ ਬੇਅੰਤ ਸਿੰਘ, ਕਰਨਬੀਰ ਸਿੰਘ, ਬਖ਼ਸ਼ੀਸ਼ ਸਿੰਘ ਉੱਧੋਕੇ, ਹੁਸਨਪ੍ਰੀਤ ਸਿੰਘ, ਹਰਪ੍ਰੀਤ ਸ਼ਰਮਾ, ਨਰਿੰਦਰ ਸ਼ਰਮਾ, ਮਲਕੀਤ ਰਾਸੀ, ਜਸਪਾਲ ਬਹਿੜਵਾਲ, ਇੰਦਰਜੀਤ ਸਿੰਘ ਨੇ ਲੋਕ ਅਰਪਣ ਸਮਾਗਮ ਵਿਚ ਸ਼ਮੂਲੀਅਤ ਕਰ ਹਰਨੰਦ ਸਿੰਘ ਬੱਲਿਆਂਵਾਲਾ ਨੂੰ ਇਸ ਕਿਤਾਬ ਲਈ ਮੁਬਾਰਕਾਂ ਦਿੱਤੀਆਂ ਅਤੇ ਇਸ ਸਮਾਗਮ ਨੂੰ ਚਾਰ ਚੰਨ ਲਾਏ | ਅੱਜ ਦੇ ਪ੍ਰੋਗਰਾਮ ਦਾ ਸਿਹਰਾ ਗਰੀਨ ਫੀਲਡਜ਼ ਪਬਲਿਕ ਸਕੂਲ ਦਿਆਲਪੁਰਾ ਨੂੰ ਜਾਂਦਾ ਹੈ | ਸਕੂਲ ਦੇ ਬੱਚਿਆਂ ਵਲੋਂ ਭਗਤ ਸਿੰਘ ਦੇ ਉੱਤੇ ਨਾਟਕ ਵੀ ਖੇਡਿਆ ਗਿਆ | ਪ੍ਰੋਗਰਾਮ

Ad Position 22
No active advertisement
ਪਿਛਲੀ ਖ਼ਬਰ ਪਰਾਲੀ ਦੀ ਸਾਂਭ ਸੰਭਾਲ ਲਈ ਬੇਲਰ ਬਣਿਆ ਕਿਸਾਨਾਂ ਦੀ ਪਹਿਲੀ ਪਸੰਦ- ਯਾਦਵਿੰਦਰ ਸਿੰਘ <br/> ਅਗਲੀ ਖ਼ਬਰ ਕੰਬਾਈਨ ਸੰਘਰਸ਼ ਕਮੇਟੀ ਵਲੋਂ ਮੀਟਿੰਗ ਕਰ ਕੇ ਐੱਸ.ਐੱਮ.ਐੱਸ. ਕੰਬਾਈਨਾਂ 'ਤੇ ਜ਼ਬਰਦਸਤੀ ਲਾਉਣ ਦੀ ਬਜਾਏ ਪਿੰਡਾਂ ਨੂੰ ਬ...
Ad Position 24