22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪਰਾਲੀ ਦੀ ਸਾਂਭ ਸੰਭਾਲ ਲਈ ਬੇਲਰ ਬਣਿਆ ਕਿਸਾਨਾਂ ਦੀ ਪਹਿਲੀ ਪਸੰਦ- ਯਾਦਵਿੰਦਰ ਸਿੰਘ <br/>

Ad Position 21
No active advertisement
ਅਜੀਤ ਡੈਸਕ 28-09-2025
ਮੀਆਂਵਿੰਡ, 27 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)-ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਦੇ ਬੇਲਰ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਪਹਿਲੀ ਪਸੰਦ ਬਣ ਗਿਆ ਹੈ | ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਦੇ ਹੁਕਮਾਂ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਤੇਜਬੀਰ ਸਿੰਘ ਭੰਗੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਅੰਦਰ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਪਰਾਲੀ ਪ੍ਰਬੰਧਨ ਜਾਗਰੂਕਤਾ ਅਭਿਆਨ ਤਹਿਤ ਕੰਮ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਬਲਾਕ ਨੋਡਲ ਇੰਚਾਰਜ ਡਾ. ਨਵਤੇਜ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਸਬਜੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਬੇਲਰ ਨਾਲ ਪਰਾਲੀ ਦੀਆਂ ਗੰਢਾਂ ਬਣਵਾ ਲੈਣ ਜਾਂ ਫਿਰ ਪਰਾਲੀ ਨੂੰ ਮਲਚਰ ਨਾਲ ਕੁਤਰਾ ਕਰਕੇ ਫਿਰ ਉਲਟਾਵੇ ਹੱਲਾਂ ਨਾਲ ਮਿੱਟੀ ਵਿੱਚ ਦਬਾ ਲਿਆ ਜਾਵੇ | ਉਨ੍ਹਾਂ ਕਿਹਾ ਕਿ ਪਰਾਲੀ ਨੂੰ ਮਿੱਟੀ ਵਿਚ ਦਬਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਆਉਣ ਵਾਲੇ ਤਿੰਨਾਂ ਸਾਲਾਂ ਵਿਚ ਖਾਦਾਂ ਦੀ ਵਰਤੋਂ 50 ਫੀਸਦੀ ਤੱਕ ਘਟਦੀ ਹੈ | ਡਾ. ਯਾਦਵਿੰਦਰ ਸਿੰਘ ਕਲਸਟਰ ਖਡੂਰ ਸਾਹਿਬ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿਚ ਵਾਹੁਣ ਨਾਲ ਫਸਲ ਦਾ ਦਸ ਪ੍ਰਤੀਸ਼ਤ ਝਾੜ ਵੀ ਵਧਦਾ ਹੈ | ਜ਼ਮੀਨ ਪੋਲੀ ਹੁੰਦੀ ਹੈ ਅਤੇ ਉਸ ਦਾ ਜੈਵਿਕ ਮਾਦਾ ਵੱਧਦਾ ਹੈ | ਕਈ ਵਾਰ ਕਿਸਾਨਾਂ ਕੋਲ ਮਸ਼ੀਨਰੀ ਨਹੀਂ ਹੁੰਦੀ ਜਿਸ ਨਾਲ ਉਹ ਪਰਾਲੀ ਨੂੰ ਕੁਤਰਾ ਕਰਕੇ ਉਲਟਾਵੇ ਹੱਲਾਂ ਦੀ ਮਦਦ ਨਾਲ ਮਿੱਟੀ ਵਿਚ ਦਬਾ ਸਕਣ | ਇਸ ਦੇ ਬਦਲ ਵਜੋਂ ਉਹ ਕੰਬਾਈਨ ਨਾਲ ਝੋਨਾ ਕਟਾਉਣ ਤੋਂ ਬਾਅਦ ਰੀਪਰ ਮਾਰ ਕੇ ਬੇਲਰ ਨਾਲ ਪਰਾਲੀ ਦੀਆਂ ਗੰਢਾਂ ਬਣਵਾ ਸਕਦੇ ਹਨ ਅਤੇ ਉਸ ਤੋਂ ਬਾਅਦ ਅਗਲੀ ਫਸਲ ਦੀ ਸੌਖੀ ਤਿਆਰੀ ਕੀਤੀ ਜਾ ਸਕਦੀ ਹੈ | ਬੇਲਰ ਮਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਭਰੋਵਾਲ ਵਿਖੇ ਪਰਾਲੀ ਦਾ ਡੰਪ ਲਾਇਆ ਹੈ ਅਤੇ ਉਹ ਨਾਲ ਦੀ ਨਾਲ ਪਰਾਲੀ ਨੂੰ ਵੱਡਿਆ ਟਰਾਲਿਆਂ 'ਤੇ ਲੱਦ ਕੇ ਪਲਾਂਟ ਨੂੰ ਭੇਜੀ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਕਿ੍ਸ਼ਨ ਸਕੂਲ ਆਫ ਕੈਡਿੰਡ ਸਟੱਡੀਜ਼ ਫਤਿਆਬਾਦ ਦੇ ਵਿਦਿਆਰਥੀਆਂ ਦਾ ਅਥਲੈਟਿਕਸ ਮੁਕਾਬਲਿਆਂ ਵਿਚ ਸ਼ਾਨਦਾਰ ਪ... ਅਗਲੀ ਖ਼ਬਰ ਹਰਨੰਦ ਸਿੰਘ ਬੱਲਿਆਂਵਾਲਾ ਦੀ ਵਾਰਤਕ ਪੁਸਤਕ 'ਭਗਤ ਸਿੰਘ ਦੀਆਂ ਪੈੜਾਂ' ਦਾ ਲੋਕ ਅਰਪਣ ਸਮਾਗਮ <br/>
Ad Position 24