13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਬਾਜਵਾ ਦੀ ਚੋਣ ਟੀਮ ਕਾਂਗਰਸ ਪਾਰਟੀ ਉਮੀਦਵਾਰ ਬੁਰਜ ਦੇ ਹੱਕ 'ਚ ਡਟੀ <br/>

Ad Position 21
No active advertisement
ਅਜੀਤ ਡੈਸਕ 02-11-2025
ਝਬਾਲ, 1 ਨਵੰਬਰ (ਸੁਖਦੇਵ ਸਿੰਘ)- ਨਵੰਬਰ ਦੇ ਦੂਸਰੇ ਹਫਤੇ ਤਰਨ ਤਾਰਨ ਜ਼ਿਮਨੀ ਚੋਣ ਚ ਸਿਆਸੀ ਭਵਿੱਖ ਬਣਾਉਣ 'ਚ ਲੱਗੇ ਕਾਂਗਰਸ ਪਾਰਟੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ ਜਿਤਾਉਣ ਲਈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਚੋਣ ਪ੍ਰਚਾਰ ਟੀਮ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਮਨਜੀਤ ਸਿੰਘ ਹੰਬੜਾਂ, ਦਰਸ਼ਨ ਸਿੰਘ ਬੀਰਮੀ, ਮੇਜਰ ਸਿੰਘ ਮੁੱਲਾਂਪੁਰ, ਕਰਨੈਲ ਸਿੰਘ ਗਿੱਲ, ਸੁਖਦੇਵ ਸਿੰਘ ਭੂੰਦੜੀ, ਤੇਲੂ ਰਾਮ ਬਾਂਸਲ ਵਲੋਂ ਝਬਾਲ ਇਲਾਕੇ ਦੇ ਪਿੰਡਾਂ 'ਚ ਬੁਰਜ ਚੋਣ ਮੋਰਚਾ ਸੰਭਾਲਿਆ ਹੋਇਆ | ਪ੍ਰਤਾਪ ਸਿੰਘ ਬਾਜਵਾ ਆਪਣੀ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਦੇ ਚੋਣ ਨਿਸ਼ਾਨ ਹੱਥ ਪੰਜਾ ਲਈ ਵੋਟ ਦੀ ਅਪੀਲ ਸਮੇਂ ਇਸ ਜ਼ਿਮਨੀ ਚੋਣ ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਨਿਸ਼ਾਨਾ ਬਣਾ ਕੇ ਕਾਂਗਰਸ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਅਤੇ ਕਾਂਗਰਸੀ ਵਰਕਰਾਂ ਦੀ ਮਿਹਨਤ ਜ਼ਰੀਏ ਕਾਂਗਰਸ ਦਾ ਸਿਆਸੀ ਭਵਿੱਖ ਤਲਾਸ਼ਣ ਵਿਚ ਲੱਗੇ ਹੋਏ ਹਨ | ਝਬਾਲ ਜ਼ੋਨ ਵਿਚ ਗੁਰਭੇਜ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਪਵਨ, ਬੀਬੀ ਸਰਬਜੀਤ ਕੌਰ, ਗੁਰਵਿੰਦਰ ਸਿੰਘ ਢਿੱਲੋਂ, ਕਿ੍ਸ਼ਨ ਤਿਵਾੜੀ, ਕਈ ਹੋਰ ਟਕਸਾਲੀ ਕਾਂਗਰਸੀ ਕਰਨਬੀਰ ਸਿੰਘ ਦੀ ਚੋਣ ਮੁਹਿੰਮ ਭਖਾ ਰਹੇ ਹਨ | ਕਰਨਬੀਰ ਸਿੰਘ ਬੁਰਜ ਕਾਂਗਰਸ ਪਾਰਟੀ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ ਸੋਨੀ, ਕਾਂਗਰਸ ਪਾਰਟੀ ਵਿਚ ਨਵੇਂ-ਨਵੇਂ ਸ਼ਾਮਿਲ ਹੋਏ ਅਨਿਲ ਜੋਸ਼ੀ ਦਾ ਦਾਅਵਾ ਕਿ ਤਰਨ ਤਾਰਨ ਜ਼ਿਮਨੀ ਚੋਣ ਦਾ ਮੈਦਾਨ ਕਾਂਗਰਸ ਪਾਰਟੀ ਦੇ ਹੱਕ 'ਚ ਤਿਆਰ ਹੋ ਚੁੱਕਾ, ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਮੁਕਾਬਲੇ ਹਵਾ ਦਾ ਰੁਖ਼ ਕਾਂਗਰਸ ਦੇ ਹੱਕ 'ਚ ਰਹੇਗਾ |

Ad Position 22
No active advertisement
ਪਿਛਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਨੂੰ ਮਿਲਿਆ ਵੱਡਾ ਬਲ, ਕਈ ਪਰਿਵਾਰ ਸ਼ਾਮਿਲ <br/> ਅਗਲੀ ਖ਼ਬਰ ਪਿੰਡ ਖਾਰਾ ਵਿਖੇ ਭਾਜਪਾ ਨੂੰ ਲੋਕਾਂ ਨੇ ਦੁਆਇਆ ਕਮਲ ਦੇ ਫੁੱਲ ਨੂੰ ਵੋਟ ਦੇਣ ਦਾ ਵਿਸ਼ਵਾਸ <br/>
Ad Position 24