13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪਿੰਡ ਖਾਰਾ ਵਿਖੇ ਭਾਜਪਾ ਨੂੰ ਲੋਕਾਂ ਨੇ ਦੁਆਇਆ ਕਮਲ ਦੇ ਫੁੱਲ ਨੂੰ ਵੋਟ ਦੇਣ ਦਾ ਵਿਸ਼ਵਾਸ <br/>

Ad Position 21
No active advertisement
ਅਜੀਤ ਡੈਸਕ 02-11-2025
ਤਰਨ ਤਾਰਨ, 1 ਨਵੰਬਰ (ਹਰਿੰਦਰ ਸਿੰਘ)- ਸਰਹੱਦੀ ਹਲਕਾ ਤਰਨ ਤਾਰਨ ਦੇ ਪਿੰਡ ਖਾਰਾ ਵਿਖੇ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿਚ ਸੀਨੀਅਰ ਲੀਡਰਸ਼ਿਪ ਨੇ ਪਹੁੰਚ ਕੇ ਚੋਣ ਮੁਹਿੰਮ ਵਿਚ ਸ਼ਿਰਕਤ ਕੀਤੀ | ਇਸ ਮੌਕੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਅੱਜ ਪੰਜਾਬ ਅਤੇ ਸਰਹੱਦੀ ਹਲਕਾ ਤਰਨ ਤਾਰਨ ਨੂੰ ਲੋੜ ਹੈ, ਭਾਜਪਾ ਵਰਗੀ ਸਾਫ ਅਤੇ ਚੰਗੇ ਸਾਸ਼ਨ ਵਾਲੀ ਸਰਕਾਰ ਦੀ, ਕਿਉਂਕਿ ਪੰਜਾਬ ਵਿਚ ਲੋਕ ਚਾਰੇ ਪਾਸੇ ਤਰਾਹ ਤਰਾਹ ਕਰ ਰਹੇ ਹਨ, ਹਰ ਪਾਸੇ ਗੁੰਡਾ ਰਾਜ ਅਤੇ ਡਰ ਸਹਿਮ ਹੈ ਅਤੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦਾ ਪੈਸੇ ਯੁੱਧ ਨਸ਼ਿਆਂ ਵਿਰੁੱਧ ਦੀ ਇਸ਼ਿਤਹਾਰਬਾਜ਼ੀ ਵਿਚ ਲਗਾ ਕੇ ਝੂਠੀ ਸ਼ੌਹਰਤ ਖੱਟਣ ਦੀ ਬੇਹੂਦਾ ਅਤੇ ਨਾਕਾਮ ਕੋਸਿਸ਼ ਕਰ ਰਹੀ ਹਨ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪ੍ਰਦੇਸ਼ ਮਹਾਂ ਮੰਤਰੀ ਰਾਕੇਸ਼ ਰਠੌਰ, ਚੋਣ ਇੰਚਾਰਜ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਜਿਆਣੀ, ਕੋ ਚੋਣ ਇੰਚਾਰਜ ਤੇ ਮੀਤ ਪ੍ਰਧਾਨ ਕੇਡੀ ਭੰਡਾਰੀ, ਐੱਸ.ਸੀ ਮੋਰਚਾ ਪ੍ਰਦੇਸ਼ ਪ੍ਰਧਾਨ ਸੁੱਚਾ ਰਾਮ ਲੱਧੜ, ਜਨਰਲ ਸਕੱਤਰ ਸੁਰਜੀਤ ਸਿੰਘ ਸਾਗਰ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ ਤੋਂ ਇਲ਼ਾਵਾ ਹੋਰ ਵੀ ਪਾਰਟੀ ਦੇ ਪ੍ਰਮੁੱਖ ਆਗੂ ਸਾਹਿਬਾਨ ਮੌਜੂਦ ਸਨ | ਪਿੰਡ ਖਾਰਾ ਦੇ ਨਿਵਾਸੀ ਅਤੇ ਸਰਕਲ ਦਿਹਾਤੀ ਦੇ ਪ੍ਰਧਾਨ ਦਿਲਬਾਗ ਸਿੰਘ ਖਾਰਾ ਦੇ ਗ੍ਰਹਿ ਵਿਖੇ ਇਕੱਤਰ ਮੋਹਤਬਰ ਲੋਕਾਂ ਸਾਬਕਾ ਸਰਪੰਚ ਕੰਵਲਜੀਤ ਸਿੰਘ ਖਾਰਾ, ਪੰਚਾਇਤ ਮੈਂਬਰ ਮਨਜਿੰਦਰ ਸਿੰਘ, ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ, ਪੰਚਾਇਤ ਮੈਂਬਰ ਨਿਰਵੈਰ ਸਿੰਘ, ਪੰਚਾਇਤ ਮੈਂਬਰ ਮੰਗਲ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਲਾਲ ਸਿੰਘ, ਤਰਸੇਮ ਸਿੰਘ, ਬਿਕਰਮਜੀਤ ਸਿੰਘ ਆਦਿ ਸੈਂਕੜੇ ਲੋਕਾਂ ਨੇ ਜੈਕਾਰੇ ਲਗਾਉਂਦਿਆ ਭਾਰਤੀ ਜਨਤਾ ਪਾਰਟੀ ਨੂੰ ਅਸਲੀ ਲੋਕਾਂ ਦੀ ਮਸੀਹਾ ਸਰਕਾਰ ਦੱਸਿਆ |

Ad Position 22
No active advertisement
ਪਿਛਲੀ ਖ਼ਬਰ ਬਾਜਵਾ ਦੀ ਚੋਣ ਟੀਮ ਕਾਂਗਰਸ ਪਾਰਟੀ ਉਮੀਦਵਾਰ ਬੁਰਜ ਦੇ ਹੱਕ 'ਚ ਡਟੀ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਝੂਠੇ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਦਿੱਤਾ- ਰਾਜਾ ਵੜਿੰਗ, ਬੁਲਾਰੀਆ <br/>
Ad Position 24