27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਐਨ.ਪੀ.ਐਸ. ਕਰਮਚਾਰੀਆਂ ਨੇ ਤਰਨ ਤਾਰਨ ਵਿਖੇ ਕੀਤਾ ਵਿਸ਼ਾਲ ਝੰਡਾ ਮਾਰਚ <br/>

Ad Position 21
No active advertisement
ਤਰਨ ਤਾਰਨ ਵਿਖੇ ਐਨ.ਪੀ.ਐਸ. ਕਰਮਚਾਰੀ ਮੰਗਾਂ ਸੰਬੰਧੀ ਝੰਡਾ ਮਾਰਚ ਕਰਕੇ ਧਰਨਾ ਦਿੰਦੇ ਹੋਏ | ਤਸਵੀਰ: ਮਨਜੀਤ ਸਿੰਘ <br/> 03-11-2025

ਤਰਨ ਤਾਰਨ, 2 ਨਵੰਬਰ (ਇਕਬਾਲ ਸਿੰਘ ਸੋਢੀ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ ਤੇ ਸੀ.ਪੀ.ਐਫ. ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਦੀ ਸਾਂਝੀ ਅਗਵਾਈ ਵਿਚ 'ਆਪ' ਸਰਕਾਰ ਵਲੋਂ ਤਰਨ ਤਾਰਨ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ 'ਆਪ' ਸਰਕਾਰ ਵਲੋਂ ਕੀਤੇ ਵਾਅਦੇ ਅਤੇ ਦਾਅਵਿਆਂ ਦੀ ਫੂਕ ਕੱਢਣ ਲਈ ਤਰਨ ਤਾਰਨ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਕੇ ਝੰਡਾ ਮਾਰਚ ਕੀਤਾ ਗਿਆ | ਲਗਪਗ 500 ਵਾਹਨ ਦਾ ਕਾਫ਼ਲਾ ਤਰਨ ਤਾਰਨ ਵਿਖੇ ਬਾਬਾ ਬੁੱਢਾ ਜੀ ਦੇ ਗੁਰਦੁਆਰੇ ਸਾਹਿਬ ਝਬਾਲ ਤੋਂ ਚੱਲ ਕੇ ਵੱਖ ਵੱਖ ਪਿੰਡਾਂ ਤੋਂ ਹੁੰਦਾ ਹੋਇਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਘਿਰਾਓ ਕਰਨ ਉਪਰੰਤ ਖਤਮ ਹੋਇਆ | ਜਾਣਕਾਰੀ ਦਿੰਦਿਆਂ ਗੁਰਮੇਲ ਸਿੰਘ ਵਿਰਕ, ਜਰਨੈਲ ਸਿੰਘ ਪੱਟੀ, ਹਰਜਿੰਦਰਪਾਲ ਸਿੰਘ ਪੰਨੂੰ, ਪ੍ਰਗਟਜੀਤ ਕਿ੍ਸ਼ਨਪੁਰਾ, ਅਮਨਦੀਪ ਸਿੰਘ, ਦਿਗਵਿਜੇਪਾਲ ਸ਼ਰਮਾ, ਹਰਵਿੰਦਰ ਸਿੰਘ ਬਿਲਗਾ, ਸੁਖਵਿੰਦਰ ਸਿੰਘ ਚਾਹਲ ਅਤੇ ਬਿਕਰਮਜੀਤ ਸਿੰਘ ਕੱਦੋਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਐਨ.ਪੀ.ਐਸ. ਕਰਮਚਾਰੀਆਂ ਨਾਲ ਚੋਣ ਵਾਅਦਾ ਕੀਤਾ ਸੀ ਕਿ 'ਆਪ' ਸਰਕਾਰ ਬਣਦਿਆਂ ਹੀ ਛੇ ਮਹੀਨਿਆਂ ਦੇ ਅੰਦਰ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ, ਪਰ ਅੱਜ ਸਾਢੇ ਤਿੰਨ ਸਾਲ ਬੀਤ ਜਾਣ ਬਾਅਦ ਵੀ ਕਰਮਚਾਰੀਆਂ ਨੂੰ ਅਧੂਰੇ ਨੋਟੀਫਿਕੇਸ਼ਨ ਤੋਂ ਸਿਵਾਏ ਕੁਝ ਪ੍ਰਾਪਤ ਨਹੀਂ ਹੋਇਆ | ਸੰਗਤ ਰਾਮ, ਅਜੀਤਪਾਲ ਸਿੰਘ ਜੱਸੋਵਾਲ, ਗੁਰਦੀਪ ਸਿੰਘ ਚੀਮਾ, ਸੰਦੀਪ ਭੁੰਬਕ, ਕਰਨ ਜੈਨ, ਜਗਸੀਰ ਸਿੰਘ ਢਿੱਲੋਂ, ਪਵਨ ਕੁਮਾਰ, ਇਕਬਾਲ ਸਿੰਘ, ਦੀਪਕ ਕੁਮਾਰ, ਜਰਨੈਲ ਸਿੰਘ, ਜਸਵਿੰਦਰ ਪਸ਼ੌਰੀਆ, ਰਣਵੀਰ ਉੱਪਲ, ਜਗਸੀਰ ਸਹੋਤਾ ਨੇ ਕਿਹਾ ਕਿ ਸਰਕਾਰ ਆਪਣੀ ਫੋਕੀ ਇਸ਼ਤਿਹਾਰਬਾਜੀ ਲਈ 341 ਕਰੋੜ ਰੁਪਏ ਫੂਕ ਦਿੱਤੇ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਐਨ.ਪੀ.ਐਸ. ਫੰਡ ਦੇ ਮਗਰਮੱਛ ਵਾਲੇ ਅੱਥਰੂ ਵਹਾ ਰਹੀ ਹੈ, ਜਿਸ ਕਾਰਨ ਪੰਜਾਬ ਦੇ ਦੋ ਲੱਖ ਕਰਮਚਾਰੀਆਂ ਵਿਚ ਸਰਕਾਰ ਖਿਲਾਫ਼ ਤੀਬਰ ਰੋਸ ਅਤੇ ਗੁੱਸਾ ਹੈ | ਇਸ ਸਮੇਂ ਦਰਸ਼ਨ ਅਲੀਸ਼ੇਰ, ਗੁਰਦਿਆਲ ਮਾਨ, ਹਰਪ੍ਰੀਤ ਬਰਾੜ, ਸੁਰਜੀਤ ਰਾਜਾ, ਸੰਜੀਵ ਧੂਤ, ਪ੍ਰਭਜੀਤ ਸਿੰਘ, ਵਰਿੰਦਰ ਵਿੱਕੀ, ਸੱਤ ਪ੍ਰਕਾਸ਼, ਗੁਰਤੇਜ ਖਹਿਰਾ, ਸਤਨਾਮ ਫਤਿਹਗੜ੍ਹ ਸਾਹਿਬ, ਹਿੰਮਤ ਸਿੰਘ ਪਟਿਆਲਾ, ਕੁਲਦੀਪ ਵਾਲੀਆ, ਸਰਬਜੀਤ ਪੂਨ ਾਂਵਾਲ, ਨਿਰਮਲ ਮੋਗਾ, ਪਰਮਿੰਦਰ ਕਪੂਰਥਲਾ, ਪ੍ਰੇਮ ਠਾਕੁਰ, ਗੁਰਿੰਦਰਪਾਲ ਖੇੜੀ, ਬਲਵਿੰਦਰ ਲੋਧੀਪੁਰ, ਕੁਲਜਿੰਦਰ ਬੱਦੋਵਾਲ, ਲਵਪ੍ਰੀਤ ਰੋੜਾਂਵਾਲੀ, ਸਤਵੀਰ ਸਿੰਘ ਰੌਣੀ ਅਤੇ ਗੁਰਸ਼ਰਨ ਮੋਗਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸੋਹਲ ਵਿਖੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਹੱਕ 'ਚ ਭਰਵੀਂ ਚੋਣ ਮੀਟਿੰਗ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਸਰਪੰਚ ਹੈਪੀ ਦੀ ਪ੍ਰੇਰਨਾ ਸਦਕਾ ਕਈ ਪਰਿਵਾਰ 'ਆਪ' 'ਚ ਸ਼ਾਮਿਲ <br/>
Ad Position 24