27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪਿੰਡ ਸੋਹਲ ਵਿਖੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਹੱਕ 'ਚ ਭਰਵੀਂ ਚੋਣ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 03-11-2025

ਝਬਾਲ, 2 ਨਵੰਬਰ (ਸੁਖਦੇਵ ਸਿੰਘ)—ਤਰਨ ਤਾਰਨ ਜ਼ਿਮਨੀ ਚੋਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ, ਸ਼ੋ੍ਰਮਣੀ ਅਕਾਲੀ ਦਲ (ਅ), ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਹੋਰ ਪੰਥਕ ਦਲਾਂ ਵਲੋਂ ਮੈਦਾਨ ਵਿਚ ਉਤਾਰੇ ਗਏ ਭਾਈ ਮਨਦੀਪ ਸਿੰਘ ਭਰਾਤਾ ਭਾਈ ਸੰਦੀਪ ਸਿੰਘ ਸੰਨੀ ਦੇ ਹੱਕ ਵਿਚ ਪਿੰਡ ਸੋਹਲ ਵਿਖੇ ਇਕ ਭਰਵੀਂ ਚੋਣ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਸਾਂਸਦ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ, ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਭਾਈ ਮੋਹਕਮ ਸਿੰਘ ਅਤੇ ਸਤਨਾਮ ਸਿੰਘ ਮਨਾਵਾਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਤਰਨ ਤਾਰਨ ਹਲਕੇ ਦੇ ਲੋਕਾਂ ਨੇ ਹਮੇਸ਼ਾਂ ਹੀ ਧੱਕੇਸ਼ਾਹੀ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ ਅਤੇ ਉਨ੍ਹਾਂ ਲੋਕਾਂ ਨੂੰ ਨਕਾਰਿਆ ਹੈ, ਜਿੰਨਾਂ ਨੇ ਪੰਥ ਦੇ ਖ਼ਿਲਾਫ਼ ਸਾਜਿਸ਼ਾਂ ਰਚੀਆਂ, ਬੇਅਦਬੀਆਂ ਕਰਵਾਈਆਂ, ਨਸ਼ੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਗ਼ਲਤਾਨ ਕੀਤਾ, ਬੇਰੁਜ਼ਗਾਰੀ ਨੂੰ ਵਧਾਵਾ ਦਿੱਤਾ, ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ, ਦਿੱਲੀ ਵਿਖੇ ਦੰਗੇ ਕਰਵਾਏ ਅਤੇ ਪੰਜਾਬ ਦੇ ਹਿੱਤਾਂ ਨੂੰ ਕੇਂਦਰ ਨੂੰ ਵੇਚ ਦਿੱਤਾ | ਉਨ੍ਹਾਂ ਕਿਹਾ ਕਿ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਕੇਂਦਰ ਵਲੋਂ ਆਪਣੇ ਅਧੀਨ ਕਰਨਾ ਪੰਜਾਬ ਦੇ ਹੱਕਾਂ 'ਤੇ ਵੱਡਾ ਡਾਕਾ ਹੈ | ਇਹ ਸਭ ਕੁਝ ਸੱਤਾਧਾਰੀ ਪਾਰਟੀ ਦੀ ਮਿਲੀ ਭੁਗਤ ਨਾਲ ਹੋ ਰਿਹਾ ਹੈ, ਕਿਉਂਕਿ ਸਰਕਾਰਾਂ ਦਾ ਕੰਮ ਪੰਜਾਬ ਨਾਲ ਹੋਣ ਵਾਲੀ ਬੇਇਨਸਾਫ਼ੀ ਲਈ ਲੜਾਈ ਲੜਨਾ ਹੈ, ਪਰ 'ਆਪ' ਸਰਕਾਰ ਦੀ ਚੁੱਪ ਇਹ ਸਾਬਿਤ ਕਰ ਰਹੀ ਹੈ ਕਿ ਇਹ ਸਭ ਰਲੇ ਹੋਏ ਹਨ | ਇਸ ਕਰਕੇ ਪੰਜਾਬ ਦੇ ਭਲੇ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਡੱਟ ਕੇ ਸਾਥ ਦਿੱਤਾ ਜਾਵੇ ਅਤੇ ਤਰਨ ਤਾਰਨ ਹਲਕੇ ਦੇ ਲੋਕਾਂ ਵਲੋਂ ਭਾਈ ਅੰਮਿ੍ਤਪਾਲ ਸਿੰਘ ਨੂੰ ਸਾਂਸਦ ਬਣਾ ਦਿੱਤਾ ਗਿਆ, ਪਰ ਸਰਕਾਰਾਂ ਨੂੰ ਇਹ ਹਜ਼ਮ ਨਹੀਂ ਹੋਇਆ ਅਤੇ ਅੱਜ ਵੀ ਬਿਨਾਂ ਕਿਸੇ ਜ਼ੁਰਮ ਦੇ ਉਨ੍ਹਾਂ ਨੂੰ ਜੇਲ੍ਹ ਵਿਚ ਡੱਕਿਆ ਹੈ | ਉਨ੍ਹਾਂ ਕਿਹਾ ਕਿ ਤਰਨ ਤਾਰਨ ਹਲਕੇ ਵਿਚ ਭਾਈ ਮਨਦੀਪ ਸਿੰਘ ਨੂੰ ਲੋਕਾਂ ਵਲੋਂ ਜੋ ਭਰਵਾਂ ਸਹਿਯੋਗ ਮਿਲ ਰਿਹਾ ਹੈ, ਉਸ ਤੋਂ ਇਹ ਗੱਲ ਸਾਫ਼ ਦਿਖਾਈ ਦੇ ਰਹੀ ਹੈ ਕਿ ਇਸ ਵਾਰ ਲੋਕ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਕਾਰ ਦੇਣਗੇ | ਇਸ ਮੌਕੇ ਗੁਰਦੀਪ ਸਿੰਘ ਬਠਿੰਡਾ, ਬਿਕਰਮਜੀਤ ਸਿੰਘ ਸੋਹਲ, ਨਿਰਵੈਲ ਸਿੰਘ ਖਾਲਸਾ, ਰਣਜੀਤ ਸਿੰਘ ਰਾਣਾ ਸੋਹਲ, ਪਰਮਜੀਤ ਸਿੰਘ ਅਕਾਲੀ, ਕੁਲਬੀਰ ਸਿੰਘ ਗੰਡੀਵਿੰਡ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਭੂਪਿੰਦਰ ਸਿੰਘ ਗਦਲੀ, ਸੁਖਚੈਨ ਸਿੰਘ, ਅਮਰਜੀਤ ਸਿੰਘ ਸੋਨੀ, ਸੁਖਬੀਰ ਸਿੰਘ ਵਲਟੋਹਾ, ਬਲਜੀਤ ਸਿੰਘ ਚਾਟੀਵਿੰਡ, ਸੁਖਵਿੰਦਰ ਕੌਰ ਕੋਟ, ਸਤਵੰਤ ਸਿੰਘ ਗੋਲਡਨ, ਸ਼ਮਸ਼ੇਰ ਸਿੰਘ ਪੱਧਰੀ, ਬੀਬੀ ਸਤਨਾਮ ਕੌਰ, ਭਾਈ ਚਾਨਣ ਸਿੰਘ, ਪਰਮਿੰਦਰ ਸਿੰਘ ਝੋਟਾ, ਚਰਨਜੀਤ ਸਿੰਘ ਗਾਲਿਬ, ਸੁਖਦੇਵ ਸਿੰਘ ਕਾਦੀਆਂ, ਦਲਜੀਤ ਸਿੰਘ ਜਵੰਦਾ, ਬਾਬਾ ਹਰਪ੍ਰੀਤ ਸਿੰਘ, ਜਸਕਰਨ ਸਿੰਘ ਲੋਪੋਕੇ, ਭਾਈ ਦਇਆ ਸਿੰਘ, ਪਰਮਿੰਦਰ ਸਿੰਘ ਲੰਬੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ ਹੜ੍ਹ ਪੀੜਤ ਕਿਸਾਨਾਂ ਨੂੰ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਬੋਲ ਰਹੇ ਝੂਠ - ਸੁਖਬੀਰ <br/> ਅਗਲੀ ਖ਼ਬਰ ਐਨ.ਪੀ.ਐਸ. ਕਰਮਚਾਰੀਆਂ ਨੇ ਤਰਨ ਤਾਰਨ ਵਿਖੇ ਕੀਤਾ ਵਿਸ਼ਾਲ ਝੰਡਾ ਮਾਰਚ <br/>
Ad Position 24