15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸਰਹੱਦ ਤੋਂ ਇਕ ਪਿਸਤੌਲ, ਮੈਗਜ਼ੀਨ ਤੇ ਤਿੰਨ ਜ਼ਿੰਦਾ ਕਾਰਤੂਸ ਸਮੇਤ ਦੋ ਕਾਬੂ, ਇਕ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 22-11-2025
ਖਾਲੜਾ, 21 ਨਵੰਬਰ (ਜੱਜਪਾਲ ਸਿੰਘ ਜੱਜ)- ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ਼ ਨੇ ਸਾਂਝੇ ਅਭਿਆਨ ਦੌਰਾਨ ਬੀ.ਐੱਸ.ਐੱਫ਼ ਸਰਹੱਦੀ ਚੌਂਕੀ ਬਾਬਾ ਪੀਰ ਦੇ ਏਰੀਏ ਅੰਦਰੋਂ ਦੋ ਨੌਜਵਾਨਾਂ ਨੂੰ ਇਕ ਪਿਸਤੌਲ, ਇਕ ਮੈਗਜੀਨ ਅਤੇ ਤਿੰਨ ਜਿੰਦਾ ਗੋਲੀਆਂ ਸਮੇਤ ਕਾਬੂ ਕੀਤਾ ਹੈ | ਐੱਸ.ਐੱਚ.ਓ. ਖਾਲੜਾ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਕਪਤਾਨ ਤਰਨ ਤਾਰਨ ਦੀਆਂ ਵਿਸ਼ੇਸ਼ਾਂ ਹਦਾਇਤਾਂ ਮੁਤਾਬਿਕ ਚੌਂਕੀ ਇੰਚਾਰਜ ਰਾਜੋਕੇ ਏ.ਐੱਸ.ਆਈ. ਸ਼ਿੰਗਾਰਾ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਪਿੰਡ ਕਲਸੀਆਂ ਵਿਖੇ ਮੌਜੂਦ ਸਨ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਨਰਿੰਦਰ ਸਿੰਘ ਏ.ਸੀ ਕੰਪਨੀ ਕਮਾਂਡਰ 115 ਬਟਾਲੀਅਨ ਬੀ.ਐੱਸ.ਐੱਫ. ਨੇ ਸਰਹੱਦੀ ਚੌਕੀ ਬਾਬਾ ਪੀਰ ਵਿਖੇ ਸਮੇਤ ਬੀ.ਐੱਸ.ਐੱਫ. ਜਵਾਨਾਂ ਨੇ ਦੋ ਨੌਜਵਾਨ ਕਾਬੂ ਕੀਤੇ ਹਨ ਅਤੇ ਉਨ੍ਹਾਂ ਕੋਲ ਕੋਈ ਵਸਤੂ ਹੈ, ਜਿਸ 'ਤੇ ਪੁਲਿਸ ਪਾਰਟੀ ਨੇ ਫੌਰੀ ਕਾਰਵਾਈ ਕਰਦਿਆਂ ਘਟਨਾ ਸਥਾਨ 'ਤੇ ਪੁੱਜੀ ਤਾਂ ਏ.ਸੀ ਨਰਿੰਦਰ ਸਿੰਘ ਨੇ ਫੜੇ ਨੌਜਵਾਨ ਤਫਤੀਸ਼ੀ ਅਫਸਰ ਦੇ ਹਵਾਲੇ ਕੀਤੇ, ਜਿਨਾਂ ਕੋਲੋਂ ਇਕ ਪਲਾਸਟਿਕ ਦੀ ਬੋਤਲ ਜਿਸ 'ਤੇ ਪੀਲੇ ਰੰਗ ਦੀ ਟੇਪ ਲਪੇਟੀ ਹੋਈ ਸੀ ਅਤੇ ਤਾਂਬੇ ਦੀ ਤਾਰ ਦੀ ਕੁੰਡੀ ਬਣੀ ਹੋਈ ਸੀ ਬਰਾਮਦ ਕੀਤੀ | ਜਦੋਂ ਤਫਤੀਸ਼ੀ ਅਫਸਰ ਨੇ ਬੋਤਲ ਨੂੰ ਚੈੱਕ ਕੀਤਾ ਤੇ ਉਸ ਵਿਚੋਂ ਇਕ ਪਿਸਤੌਲ ਬਿਨਾਂ ਸਲਾਈਡ ਸਮੇਤ ਮੈਗਜ਼ੀਨ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਹੋਏ | ਫ਼ੜੇ ਨੌਜਵਾਨਾਂ ਦੀ ਪਛਾਣ ਮਨਜਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਧਰਮਵੀਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀਆਨ ਡਲੀਰੀ ਵਜੋਂ ਹੋਈ ਹੈ | ਉਕਤ ਫ਼ੜੇ ਨੌਜਵਾਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਇਕ ਸਾਥੀ ਸਚਿਨ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਨਾਰਲੀ ਜੋ ਉਨ੍ਹਾਂ ਦੇ ਨਾਲ ਸੀ ਮੌਕੇ ਤੋਂ ਦੌੜ ਗਿਆ ਹੈਸ਼ ਥਾਣਾ ਖਾਲੜਾ ਦੀ ਪੁਲਿਸ ਵਲੋਂ ਉਕਤ ਵਿਅਕਤੀਆਂ ਵਿਰੁੱਧ ਵੱਖ-ਵੱਖ ਧਰਾਵਾਂ ਅਧੀਨ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸੱਟਾਂ ਮਾਰ ਕੇ ਕੀਤਾ ਜ਼ਖ਼ਮੀ, 4 ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ 22 ਤੇ 23 ਨੂੰ ਜ਼ਿਲ੍ਹੇ ਦੇ ਚਾਰ ਸਥਾਨਾਂ 'ਤੇ ਹੋਣਗੇ ਵਿਸ਼ੇਸ਼ ਕੀਰਤਨ ਸਮਾਗਮ <br/>
Ad Position 24