15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸੱਟਾਂ ਮਾਰ ਕੇ ਕੀਤਾ ਜ਼ਖ਼ਮੀ, 4 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 22-11-2025
ਤਰਨ ਤਾਰਨ, 21 ਨਵੰਬਰ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਰਾਏ ਅਮਾਨਤ ਖਾਂ ਵਿਖੇ ਪ੍ਰਤਾਪ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਨੌਸ਼ਹਿਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਨੂੰ ਉਹ ਟਰੈਕਟਰ ਨਾਲ ਕਣਕ ਬੀਜ ਰਿਹਾ ਸੀ ਤਾਂ ਮਾ ਆਪਣੀ ਪੈਲੀ ਵਿਚੋਂ ਰੋੜੇ ਕੱਢ ਕੇ ਪਈ ਦੀ ਸਾਇਡ ਉਤੇ ਰੱਖ ਦਿੱਤੇ ਤਾਂ ਜੋ ਟਰੈਕਟਰ ਨਾਲ ਕਣਕ ਬੀਜਣ ਸਮਾੇ ਰੋੜੇ ਸੁਪਰਸੀਡਰ ਨਾਲ ਨਾ ਅੜਨ ਤਾਂ ਉਸ ਸਮੇਂ ਹਰਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨੌਸਹਿਰਾ ਨੇ ਪਹ੍ਹੇ ਤੋਂ ਰੋੜੇ ਸਾਡੀ ਪੈਲੀ ਵਿਚ ਸੁੱਟ ਦਿੱਤੇ ਤਾਂ ਜੋ ਟਰੈਕਟਰ ਨਾਲ ਕਣਕ ਬੀਜਦੇ ਸਮੇਂ ਰੋੜੇ ਸੁਪਰਸੀਡਰ ਨਾਲ ਅੜਿਕਾ ਪੈ ਸਕੇ | ਜਦੋਂ ਮੈਂ ਹਰਮਨਜੀਤ ਸਿੰਘ ਨੂੰ ਇਸ ਬਾਰੇ ਪੁੱਛਿਆ ਤਾਂ ਹਰਮਨਜੀਤ ਸਿੰਘ ਮੈਨੂੰ ਗਾਲਾ ਕੱਢਣ ਲੱਗ ਪਿਆ ਤੇ ਆਪਣੇ ਘਰ ਨੂੰ ਚਲਾ ਗਿਆ | ਫਿਰ ਹਰਮਨਜੀਤ ਸਿੰਘ ਆਪਣੇ ਹੋਰ ਸਾਥੀਆਂ ਸਮੇਤ ਆਇਆ ਅਤੇ ਮੇਰੇ 'ਤੇ ਹਥਿਆਰਾਂ ਨਾਲ ਹਮਲਾ ਕਰਕੇ ਮੈਨੂੰ ਗੰਭੀਰ ਸੱਟਾਂ ਲਗਾ ਦਿੱਤੀ | ਮੈਂ ਇਲਾਜ ਲਈ ਸਿਵਲ ਹਸਪਤਾਲ ਕਸੇਲ ਜੇਰ ਇਲਾਜ ਰਿਹਾ ਹਾਂ | ਜਾਂਚ ਅਧਿਕਾਰੀ ਏ.ਐੱਸ.ਆਈ. ਕਰਮ ਸਿੰਘ ਨੇ ਦੱਸਿਆ ਕਿ ਹਰਮਨਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ, ਨਿਸ਼ਾਨ ਸਿੰਘ ਪੁੱਤਰ ਨਾਜਰ ਸਿੰਘ, ਸੁਲਤਾਨ ਸਿੰਘ ਪੁੱਤਰ ਸੁਖਦੇਵ ਸਿੰਘ, ਭਗਵਾਨ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਨੌਸ਼ਹਿਰਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਤੇਜ਼ ਰਫ਼ਤਾਰ ਗੱਡੀ ਦੀ ਐਕਟਿਵਾ ਨਾਲ ਟੱਕਰ, ਇਕ ਔਰਤ ਦੀ ਮੌਤ ਦੂਜੀ ਜ਼ਖ਼ਮੀ ਅਗਲੀ ਖ਼ਬਰ ਸਰਹੱਦ ਤੋਂ ਇਕ ਪਿਸਤੌਲ, ਮੈਗਜ਼ੀਨ ਤੇ ਤਿੰਨ ਜ਼ਿੰਦਾ ਕਾਰਤੂਸ ਸਮੇਤ ਦੋ ਕਾਬੂ, ਇਕ ਫ਼ਰਾਰ <br/>
Ad Position 24