ਤਰਨ ਤਾਰਨ, 5 ਦਸੰਬਰ (ਪਰਮਜੀਤ ਜੋਸ਼ੀ)-ਪੰਚਾਇਤ ਸੰਮਤੀ ਤਰਨ ਤਾਰਨ ਦੀ ਚੋਣ ਦਰਮਿਆਨ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰਾਂ ਪੜਤਾਲ ਦੌਰਾਨ ਤਰਨ ਤਾਰਨ ਦੀਆਂ 17 ਜ਼ੋਨਾਂ ਵਿਚੋਂ 11 ਜ਼ੋਨਾਂ ਦੇ ਸਿਰਫ਼ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਅਤੇ ਉਹ ਬਿਨਾਂ ਮੁਕਾਬਲਾ ਜਿੱਤ ਗਏ | ਜਦਕਿ ਬਾਕੀ ਰਹਿੰਦੇ 6 ਜ਼ੋਨਾਂ ਵਿਚ ਮੁਕਾਬਲਾ ਹੋਵੇਗਾ | ਰਿਟਰਨਿੰਗ ਅਫ਼ਸਰ ਪੰਚਾਇਤ ਸੰਮਤੀ ਤਰਨ ਤਾਰਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਾਇਤੀ ਸੰਮਤੀ ਤਰਨ ਤਾਰਨ ਦੇ ਜ਼ੋਨ ਦਬੁਰਜੀ ਜਨਰਲ ਵਿਚ ਆਮ ਆਦਮੀ ਪਾਰਟੀ ਦੇ ਯਾਦਵਿੰਦਰ ਸਿੰਘ, ਠਰੂ ਜਨਰਲ ਵਿਚ 'ਆਪ' ਦੇ ਦਵਿੰਦਰ ਸਿੰਘ, ਮਲ੍ਹੀਆ ਇਸਤਰੀ ਵਿਚ 'ਆਪ' ਦੀ ਮਨਜੀਤ ਕੌਰ, ਕੱਕਾ ਕੰਡਿਆਲਾ ਅਨੁਸੂਚਿਤ ਜਾਤੀ ਇਸਤਰੀ ਵਿਚ 'ਆਪ' ਦੀ ਜਸਬੀਰ ਕੌਰ, ਪਲਾਸੌਰ ਕਲਾਂ ਅਨੁਸੂਚਿਤ ਜਾਤੀ ਵਿਚ 'ਆਪ' ਦੇ ਭੁਪਿੰਦਰ ਸਿੰਘ, ਪੱਧਰੀ ਕਲਾਂ ਅਨੁਸੂਚਿਤ ਜਾਤੀ ਵਿਚ 'ਆਪ' ਦੇ ਜਗਤਾਰ ਸਿੰਘ, ਕੋਟ ਧਰਮ ਚੰਦ ਇਸਤਰੀ ਵਿਚ 'ਆਪ' ਦੀ ਸੁਖਜੀਤ ਕੌਰ, ਪੰਜਵੜ ਕਲਾਂ ਅਨੁਸੂਚਿਤ ਜਾਤੀ ਇਸਤਰੀ ਵਿਚ 'ਆਪ' ਦੀ ਕਸ਼ਮੀਰ ਕੌਰ, ਝਬਾਲ ਪੁਖਤਾ ਇਸਤਰੀ ਵਿਚ 'ਆਪ' ਦੀ ਰਾਜਬੀਰ ਕੌਰ, ਝਬਾਲ ਖੁਰਦ ਅਨੁਸੂਚਿਤ ਜਾਤੀ ਵਿਚ 'ਆਪ' ਦੀ ਮਨਦੀਪ ਕੌਰ, ਅੱਡਾ ਝਬਾਲ ਤੋਂ 'ਆਪ' ਦੇ ਮਨਜੀਤ ਸਿੰਘ, ਪੰਡੋਰੀ ਰਣ ਸਿੰਘ ਜਨਰਲ ਤੋਂ 'ਆਪ' ਦੇ ਜੋਧਬੀਰ ਸਿੰਘ ਦੇ ਹੀ ਕਾਗਜ਼ਾਤ ਸਹੀ ਪਾਏ ਗਏ | ਜਦਕਿ ਬਾਕੀ ਉਮੀਦਵਾਰਾਂ ਦੇ ਕਾਗਜ਼ਾਤ ਅਯੋਗ ਪਾਏ ਜਾਣ ਤੋਂ ਬਾਅਦ ਉਕਤ ਸਾਰੇ 'ਆਪ' ਉਮੀਦਵਾਰ ਬਿਨਾਂ ਮੁਕਾਬਲਾ ਹੀ ਚੋਣ ਜਿੱਤ ਗਏ | ਇਸ ਤੋਂ ਇਲਾਵਾ ਜ਼ੋਨ ਗੋਹਲਵੜ੍ਹ ਵਿਚ ਭਾਜਪਾ ਦੇ ਬਲਵਿੰਦਰ ਸਿੰਘ, 'ਆਪ' ਦੇ ਸੁਰਜੀਤ ਸਿੰਘ, ਅਕਾਲੀ ਦਲ ਦੇ ਜਗਧੀਰ ਸਿੰਘ ਦੇ ਵਿਚਕਾਰ ਮੁਕਾਬਲਾ ਹੋਵੇਗਾ | ਪਿੰਡ ਨੂਰਦੀ ਤੋਂ 'ਆਪ' ਦੀ ਕੁਲਵੰਤ ਕੌਰ, ਅਕਾਲੀ ਦਲ ਦੀ ਚਰਨਜੀਤ ਕੌਰ, ਆਜ਼ਾਦ ਸੁਖਰਾਜ ਕੌਰ, ਕਵਲਜੀਤ ਕੌਰ ਅਤੇ ਕਾਂਗਰਸ ਦੇ ਪਰਮਜੀਤ ਕੌਰ ਦੇ ਵਿਚਕਾਰ ਮੁਕਾਬਲਾ ਹੋਵੇਗਾ | ਇਸੇ ਤਰ੍ਹਾਂ ਮੂਸੇ ਕਲਾਂ ਵਿਚ ਅਕਾਲੀ ਦਲ ਦੀ ਹਰਜੀਤ ਕੌਰ, ਬੀ.ਜੇ.ਪੀ. ਦੀ ਇੰਦਰਜੀਤ ਕੌਰ, ਕਾਂਗਰਸ ਦੀ ਸੁਖਚੈਨਜੀਤ ਕੌਰ ਅਤੇ ਆਮ ਆਦਮੀ ਪਾਰਟੀ ਦੀ ਸੁਖਦੀਪ ਕੌਰ ਵਿਚ ਮੁਕਾਬਲਾ ਹੋਵੇਗਾ | ਝਾਮਕੇ ਖੁਰਦ ਵਿਚ ਆਮ ਆਦਮੀ ਪਾਰਟੀ ਦੀ ਸੁਖਦੀਪ ਕੌਰ, ਬੀ.ਜੇ.ਪੀ. ਦੇ ਪਰਮਜੀਤ ਕੌਰ, ਅਕਾਲੀ ਦਲ ਦੀ ਬਲਵਿੰਦਰ ਕੌਰ, ਆਮ ਆਦਮੀ ਪਾਰਟੀ ਦੀ ਅਮਨਦੀਪ ਕੌਰ ਅਤੇ ਕਾਂਗਰਸ ਦੀ ਕੁਲਵਿੰਦਰ ਕੌਰ ਦੇ ਵਿਚਕਾਰ ਮੁਕਾਬਲਾ ਹੋਵੇਗਾ | ਇਸੇ ਤਰ੍ਹਾਂ ਜੌਹਲ ਰਾਜੂ ਸਿੰਘ ਇਸਤਰੀ ਤੋਂ ਆਮ ਆਦਮੀ ਪਾਰਟੀ ਦੀ ਮਨਜੀਤ ਕੌਰ, ਆਜ਼ਾਦ ਬਲਜੀਤ ਕੌਰ, ਅਮਨਦੀਪ ਕੌਰ ਅਤੇ ਸੰਦੀਪ ਕੌਰ ਦੇ ਵਿਚਕਾਰ ਮੁਕਾਬਲਾ ਹੋਵੇਗਾ |