13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਥਾਰ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ

Ad Position 21
No active advertisement
ਅਜੀਤ ਡੈਸਕ 07-12-2025
ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਥਾਰ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ਵਿਚ ਥਾਰ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਭਿੱਖੀਵਿੰਡ ਵਿਖੇ ਰਜਵੰਤ ਕੌਰ ਪਤਨੀ ਗੁਰਭੇਜ ਸਿੰਘ ਵਾਸੀ ਪਿੰਡ ਭਗਵਾਨਪੁਰਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰਾ ਪਤੀ ਗੁਰਭੇਜ ਸਿੰਘ ਆਪਣੀ ਐਕਟਿਵਾ ਨੰਬਰ ਪੀ.ਬੀ. 46 ਏ.ਕੇ 0144 'ਤੇ ਦੁੱਧ ਵੇਚ ਕੇ ਅਲਗੋ ਕੋਠੀ ਵਾਲੀ ਸਾਈਡ ਤੋਂ ਆ ਰਿਹਾ ਸੀ ਤਾਂ ਜਦੋਂ ਉਹ ਮਾੜੀ ਨੌ ਅਬਾਦ ਅੱਡੇ ਵਿਚ ਆਏ ਤਾਂ ਇਕ ਥਾਰ ਗੱਡੀ ਨੰਬਰ ਪੀ.ਬੀ. 02 ਈ.ਐੱਚ. 3606 ਤੇਜ਼ ਰਫਤਾਰ ਲਾਪ੍ਰਵਾਹੀ ਆਈ ਜੋ ਪਿੱਛੇ ਮੇਰੇ ਪਤੀ ਦੇ ਵਿਚ ਵੱਜ ਗਈ, ਜਿਸ ਕਾਰਨ ਮੇਰੇ ਪਤੀ ਗੁਰਭੇਜ ਸਿੰਘ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ | ਅਸੀਂ ਗੁਰਭੇਜ ਸਿੰਘ ਨੂੰ ਸਿਮਰਨ ਹਸਪਤਾਲ ਭਿੱਖੀਵਿੰਡ ਲੈ ਕੇ ਗਏ ਜਿਨ੍ਹਾਂ ਸੀਰੀਅਸ ਹੋਣ ਕਰਕੇ ਅਮਨਦੀਪ ਹਸਪਤਾਲ ਅੰਮਿ੍ਤਸਰ ਲਈ ਰੈਫਰ ਕਰ ਦਿੱਤਾ ਤੇ ਅਮਨਦੀਪ ਹਸਪਤਾਲ ਅੰਮਿ੍ਤਸਰ ਵਿਖੇ ਪਹੁੰਚ ਕੇ ਡਾਕਟਰ ਸਾਹਿਬ ਵਲੋਂ ਚੈੱਕ ਕਰਨ 'ਤੇ ਮੇਰੇ ਪਤੀ ਗੁਰਭੇਜ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਮੇਰੇ ਪਤੀ ਦੇ ਨਾਲ ਐਕਸੀਡੈਂਟ ਕਰਨ ਵਾਲੇ ਥਾਰ ਗੱਡੀ ਨੂੰ ਡਰਾਈਵਰ ਹੁਸਨਪ੍ਰੀਤ ਸਿੰਘ ਪੁੱਤਰ ਨਵਰਾਜ ਸਿੰਘ ਵਾਸੀ ਪਿੰਡ ਨਾਰਲੀ ਥਾਣਾ ਖਾਲੜਾ ਚਲਾ ਰਿਹਾ ਸੀ | ਥਾਣਾ ਭਿੱਖੀਵਿੰਡ ਦੇ ਏ.ਐੱਸ.ਆਈ.ਜਸਵੰਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਥਾਰ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ 6 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਟਰਾਲੀ ਹੇਠ ਆਉਣ ਕਾਰਨ ਵਿਦਿਆਰਥੀ ਗੰਭੀਰ ਜ਼ਖ਼ਮੀ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ
Ad Position 24