13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਟਰਾਲੀ ਹੇਠ ਆਉਣ ਕਾਰਨ ਵਿਦਿਆਰਥੀ ਗੰਭੀਰ ਜ਼ਖ਼ਮੀ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 07-12-2025
ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ)-ਟਰੈਕਟਰ-ਟਰਾਲੀ ਚਾਲਕ ਨੂੰ ਲਾਪ੍ਰਵਾਹੀ ਨਾਲ ਚਲਾਉਂਦੇ ਹੋਏ ਵਿਅਕਤੀ ਨੇ ਰਸਤੇ 'ਚ ਜਾ ਰਹੇ ਵਿਦਿਆਰਥੀ ਨੂੰ ਥੱਲੇ ਦੇ ਦਿੱਤਾ, ਜਿਸ ਕਾਰਨ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਅੰਮਿ੍ਤਸਰ ਹਸਪਤਾਲ ਲਿਜਾਇਆ ਗਿਆ | ਇਸ ਮਾਮਲੇ ਵਿਚ ਥਾਣਾ ਸਿਟੀ ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਕੁਲਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਕੱਕਾ ਕੰਡਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ 1 ਦਸੰਬਰ ਨੂੰ ਉਸਦਾ ਲੜਕਾ ਬਬਲਪ੍ਰੀਤ ਸਿੰਘ (11) ਜੋ ਗੁਰੂ ਨਾਨਕ ਦੇਵ ਅਕੈਡਮੀ ਤਰਨ ਤਾਰਨ ਵਿਚ ਪੰਜਵੀਂ ਕਲਾਸ ਵਿਚ ਪੜ੍ਹਦਾ ਹੈ, ਸਕੂਲ ਤੋਂ ਛੁੱਟੀ ਹੋਣ 'ਤੇ ਸਕੂਲ ਵੈਨ ਤੋਂ ਪਿੰਡ ਕੱਕਾ ਕੰਡਿਆਲਾ ਉੱਤਰ ਕੇ ਆਪਣੇ ਘਰ ਵੱਲ ਨੂੰ ਆ ਰਿਹਾ ਸੀ ਤਾਂ ਇੰਨੇ ਚਿਰ ਨੂੰ ਪੱਕੀ ਸੜਕ 'ਤੇ ਟਰੈਕਟਰ ਟਰਾਲੀ ਨੰਬਰ ਪੀ.ਬੀ.02 ਈ.ਵੀ. 3846 ਜਿਸ ਨੂੰ ਬਖਸ਼ੀਸ਼ ਸਿੰਘ ਵਾਸੀ ਪਿੰਡ ਕੈਰੋ ਚਲਾ ਰਿਹਾ ਸੀ, ਨੇ ਤੇਜ਼ ਰਫਤਾਰ ਲਾਪਰਵਾਹੀ ਨਾਲ ਮੇਰੇ ਲੜਕੇ ਬਬਲਪ੍ਰੀਤ ਸਿੰਘ 'ਤੇ ਟਰੈਕਟਰ ਚਾੜ੍ਹ ਦਿੱਤਾ ਅਤੇ ਬਬਲਪ੍ਰੀਤ ਸਿੰਘ ਟਾਇਰ ਥੱਲੇ ਆ ਗਿਆ | ਮੇਰੇ ਲੜਕੇ ਦੀਆ ਚੀਕਾਂ ਸੁਣ ਕੇ ਮੇਰੇ ਚਾਚੇ ਦਾ ਲੜਕਾ ਬਲਦੇਵ ਸਿੰਘ ਮੌਕੇ 'ਤੇ ਆ ਗਿਆ | ਮੇਰੇ ਲੜਕੇ ਬੱਬਲਪ੍ਰੀਤ ਸਿੰਘ ਨੂੰ ਲੋਕਾਂ ਦੀ ਮਦਦ ਦੇ ਨਾਲ ਟਰੈਕਟਰ ਦੇ ਟਾਇਰ ਥੱਲਿਓਾ ਕੱਢਿਆ ਅਤੇ ਸਵਾਰੀ ਦਾ ਪ੍ਰਬੰਧ ਕਰਕੇ ਸਰਕਾਰੀ ਹਸਪਤਾਲ ਤਰਨ ਤਾਰਨ ਦਾਖਲ ਕਰਵਾਇਆ | ਮੇਰੇ ਲੜਕੇ ਦੀਆਂ ਦੋਵੇਂ ਲੱਤਾਂ ਅਤੇ ਹੋਰ ਗੰਭੀਰ ਸੱਟਾਂ ਲੱਗੀਆਂ ਹਨ, ਜਿੱਥੇ ਡਾਕਟਰ ਸਾਹਿਬ ਨੇ ਫਸਟ ਏਡ ਦੇ ਕੇ ਅਮਨਦੀਪ ਹਸਪਤਾਲ ਅੰਮਿ੍ਤਸਰ ਦਾ ਰੈਫਰ ਕਰ ਦਿੱਤਾ ਜਿਸ ਦਾ ਇਲਾਜ ਚੱਲ ਰਿਹਾ ਹੈ | ਜਾਂਚ ਅਧਿਕਾਰੀ ਏ.ਐੱਸ.ਆਈ.ਸੁਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਟਰੈਕਟਰ ਟਰਾਲੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਥਾਰ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਅਗਲੀ ਖ਼ਬਰ 'ਆਪ' ਨੇ ਹਾਰ ਨੂੰ ਸਪੱਸ਼ਟ ਵੇਖਦਿਆਂ ਵਿਰੋਧੀਆਂ ਦੇ ਕਾਗਜ਼ ਰੱਦ ਕਰਵਾਏ- ਭੁੱਲਰ, ਉਦੋਕੇ <br/>
Ad Position 24