18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬਲਾਕ ਸੰਮਤੀ ਫਾਈਲਾਂ 'ਚ ਵੱਡੀ ਗੜਬੜ <br/>

Ad Position 21
No active advertisement
ਅਜੀਤ ਡੈਸਕ 08-12-2025
ਤਰਨ ਤਾਰਨ, 7 ਦਸੰਬਰ (ਹਰਿੰਦਰ ਸਿੰਘ)-ਬਲਾਕ ਸੰਮਤੀ ਚੋਣਾਂ ਦੌਰਾਨ ਤਰਨ ਤਾਰਨ ਜ਼ਿਲ੍ਹੇ 'ਚ ਚੋਣ ਪ੍ਰਕਿਰਿਆ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ | ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦੋਸ਼ ਲਗਾਇਆ ਹੈ ਕਿ ਨਾਮਜਦਗੀ ਦੌਰਾਨ ਪ੍ਰਸ਼ਾਨ ਨੇ ਇੱਕ ਪੱਖੀ ਕਾਰਵਾਈ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਿੱਤ ਨੂੰ ਤਰਜੀਹ ਦਿੱਤੀ ਅਤੇ ਹੋਰ ਪਾਰਟੀਆਂ ਨਾਲ ਖੁੱਲ੍ਹਾ ਧੱਕਾ ਕੀਤਾ | ਬ੍ਰਹਮਪੁਰਾ ਨੇ ਕਿਹਾ ਕਿ ਪੰਚਾਇਤ ਸੰਮਤੀ ਦੀਆਂ ਕਈ ਫਾਈਲਾਂ, ਜਿਨ੍ਹਾਂ ਵਿਚ ਕੋਈ ਤਕਨੀਕੀ ਗਲਤੀ ਨਹੀਂ ਸੀ, ਰੱਦ ਕਰ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਪੂਰੀ ਤਰ੍ਹਾਂ ਸਹੀ ਕਾਗਜ਼ਾਂ ਵਾਲੇ ਤਜਰਬੇਕਾਰ ਉਮੀਦਵਾਰਾਂ ਜਿਵੇਂ ਸਾਬਕਾ ਸਰਪੰਚ, ਸਾਬਕਾ ਮੁਲਾਜ਼ਮ ਅਤੇ ਹੋਰ ਪੜ੍ਹੇ ਲਿਖੇ ਉਮੀਦਵਾਰਾਂਂ ਨੂੰ ਵੀ ਬਿਨਾ ਕਿਸੇ ਕਾਨੂੰਨੀ ਆਧਾਰ ਦੇ ਅਯੋਗ ਕਰਾਰ ਦਿੱਤਾ ਗਿਆ | ਇਸ ਤੋਂ ਵੀ ਵੱਡਾ ਵਿਵਾਦ ਬਲਾਕ ਸੰਮਤੀ ਦੀਆਂ ਯੋਗ ਤੇ ਅਯੋਗ ਲਿਸਟਾਂ ਦੀ ਜਾਂਚ ਦੌਰਾਨ ਸਾਹਮਣੇ ਆਇਆ | ਬ੍ਰਹਮਪੁਰਾ ਅਨੁਸਾਰ ਆਮ ਆਦਮੀ ਪਾਰਟੀ ਦੇ ਇਕ ਵੀ ਉਮੀਦਵਾਰ ਨੂੰ ਅਯੋਗ ਨਹੀਂ ਕੀਤਾ ਗਿਆ, ਕਈ ਜੋਨਾਂ ਵਿਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਤਕਰੀਬਨ ਸਾਰੀਆਂ ਪਾਰਟੀਆਂ ਅਤੇ ਅਜ਼ਾਦ ਉਮੀਦਵਾਰਾਂ ਦੀਆਂ ਫਾਈਲਾਂ ਰੱਦ ਕੀਤੀਆਂ ਗਈਆਂ, ਉਨ੍ਹਾਂ ਉਮੀਦਵਾਰਾਂ ਨੂੰ ਵੀ ਅਯੋਗ ਕਰ ਦਿੱਤਾ ਗਿਆ, ਜਿਨ੍ਹਾਂ ਦੀਆਂ ਫਾਈਲਾਂ ਪੂਰੀ ਤਰ੍ਹਾਂ ਕਾਨੂੰਨੀ ਅਤੇ ਦਸਤਾਵੇਜ਼ੀ ਤੌਰ 'ਤੇ ਠੀਕ ਸਨ, ਉਲਟ, ਆਮ ਆਦਮੀ ਪਾਰਟੀ ਦੇ ਕਾਗਜ਼ਾਂ ਨੂੰ ਬਿਨਾ ਕਿਸੇ ਸਖ਼ਤ ਜਾਂਚ ਦੇ ਸਿੱਧੀ ਮਨਜ਼ੂਰੀ ਮਿਲ ਗਈ ਅਤੇ ਉਨ੍ਹਾਂ ਨੂੰ ਬਲਾਕ ਸੰਮਤੀ ਵਿਚ ਯੋਗ ਕਰਾਰ ਦੇ ਦਿੱਤਾ ਗਿਆ | ਬ੍ਰਹਮਪੁਰਾ ਨੇ ਕਿਹਾ ਕਿ ਇਹ ਸਾਰਾ ਪ੍ਰਸੰਗ ਲੋਕਤੰਤਰ ਦੇ ਮੁਢਲੇ ਸਿਧਾਂਤਾਂ ਦੇ ਖਿਲਾਫ਼ ਹੈ |

Ad Position 22
No active advertisement
ਪਿਛਲੀ ਖ਼ਬਰ ਚੋਣਾਂ 'ਚ ਸਰਕਾਰ ਵਲੋਂ ਲੋਕਤੰਤਰ ਦੀਆਂ ਉਡਾਈਆਂ ਧੱਜੀਆਂ ਦਾ ਜਵਾਬ ਹਾਈਕੋਰਟ 'ਚ ਲਵਾਂਗੇ-ਸ਼ਵੇਤ ਮਲਿਕ <br/> ਅਗਲੀ ਖ਼ਬਰ ਬ੍ਰਹਮਪੁਰਾ ਦੀ ਅਗਵਾਈ 'ਚ ਪਿੰਡ ਘੜਕਾ ਦੇ ਵਰਕਰ ਹੋਏ ਲਾਮਬੰਦ <br/>
Ad Position 24