ਤਰਨ ਤਾਰਨ, 20 ਦਸੰਬਰ (ਹਰਿੰਦਰ ਸਿੰਘ)-ਵਿਦਿਆਰਥੀਆਂ ਨੂੰ ਮੁਕਾਬਲਿਆਂ ਅਤੇ ਸਿੱਖਿਆ ਪ੍ਰਤੀ ਵਧੇਰੇ ਉਤਸ਼ਾਹਿਤ ਕਰਨ ਲਈ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਗੁਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ ਅਧੀਨ ਸਰਕਾਰੀ ਐਲੀਮੈਂਟਰੀ ਸਕੂਲ ਠਰੂ ਵਿਖੇ ਵਿੱਦਿਅਕ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸੈਂਟਰ ਨੂਰਦੀ ਦੇ ਖਾਰਾ, ਠੱਠੀ, ਜੌਹਲ ਰਾਜੂ ਸਿੰਘ, ਕੋਟ ਕਲਾਂ, ਕੋਟ ਖੁਰਦ, ਜਰਮਸਤਪੁਰ, ਕੈਰੋਂਵਾਲ ਅਤੇ ਕਾਜੀਕੋਟ ਸਕੂਲ ਨੇ ਭਾਗ ਲਿਆ | ਪੰਜਾਬੀ ਸੁੰਦਰ ਲਿਖਾਈ ਮੁਕਾਬਲੇ ਵਿਚ ਸੋਨੀਆ ਸ.ਅ.ਸ. ਕੋਟ ਖੁਰਦ ਨੇ ਪਹਿਲਾ, ਜਰਮਨਦੀਪ ਕੌਰ ਸ.ਅ.ਸ. ਕਾਜੀਕੋਟ ਨੇ ਦੂਸਰਾ ਅਤੇ ਅਨਮੋਲ ਸ.ਅ.ਸ. ਜੌਹਲ ਰਾਜੂ ਸਿੰਘ ਨੇ ਤੀਸਰਾ ਸਥਾਨ, ਅੰਗ੍ਰੇਜੀ ਸੁੰਦਰ ਲਿਖਾਈ ਮੁਕਾਬਲੇ ਵਿਚ ਸੁਖਪ੍ਰੀਤ ਕੌਰ ਸਅਸ ਕੋਟ ਖੁਰਦ ਨੇ ਪਹਿਲਾ, ਹਰਲੀਨ ਕੌਰ ਸ.ਅ.ਸ. ਜੌਹਲ ਰਾਜੂ ਸਿੰਘ ਨੇ ਦੂਸਰਾ ਅਤੇ ਸਿਮਰਨ ਕੌਰ ਸ.ਅ.ਸ. ਕਾਜੀਕੋਟ ਨੇ ਤੀਸਰਾ ਸਥਾਨ ਹਿੰਦੀ ਸੁੰਦਰ ਲਿਖਾਈ ਮੁਕਾਬਲੇ ਵਿਚ ਗੁਰਸ਼ਾਨ ਸਿੰਘ ਸ.ਅ.ਸ. ਕੋਟ ਕਲਾਂ ਨੇ ਪਹਿਲਾ, ਜਸਮੀਤ ਕੌਰ ਸ.ਅ.ਸ. ਕੋਟ ਖੁਰਦ ਨੇ ਦੂਸਰਾ ਅਤੇ ਏਕਮਜੀਤ ਕੌਰ ਸ.ਅ.ਸ. ਖਾਰਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਪੰਜਾਬੀ ਸ਼ਬਦ ਜੋੜ ਮੁਕਾਬਲੇ ਵਿਚ ਜਸਮੀਤ ਕੌਰ ਸ.ਅ.ਸ. ਕੋਟ ਖੁਰਦ ਨੇ ਪਹਿਲਾ, ਅਮਨੀਤ ਕੌਰ ਸ.ਅ.ਸ. ਠੱਠੀ ਨੇ ਦੂਸਰਾ ਅਤੇ ਮਹਿਕਦੀਪ ਕੌਰ ਸ.ਅ.ਸ. ਕੋਟ ਕਲਾਂ ਨੇ ਤੀਸਰਾ ਸਥਾਨ, ਅੰਗ੍ਰੇਜੀ ਸ਼ਬਦ ਜੋੜ ਮੁਕਾਬਲੇ ਵਿਚ ਵੰਸ਼ਦੀਪ ਸਿੰਘ ਸ.ਅ.ਸ. ਖਾਰਾ ਨੇ ਪਹਿਲਾ, ਮਨਵੀਰ ਕੌਰ ਸ.ਅ.ਸ. ਜੌਹਲ ਰਾਜੂ ਸਿੰਘ ਨੇ ਦੂਸਰਾ ਅਤੇ ਅਭੇਜੋਤ ਸਿੰਘ ਸ.ਅ.ਸ. ਕੋਟ ਖੁਰਦ ਨੇ ਤੀਸਰਾ ਸਥਾਨ ਹਿੰਦੀ ਸ਼ਬਦ ਜੋੜ ਮੁਕਾਬਲੇ ਵਿਚ ਮਨਮੀਤ ਕੌਰ ਸ.ਅ.ਸ. ਕੋਟ ਖੁਰਦ ਨੇ ਪਹਿਲਾ, ਸੁਖਮਨਜੀਤ ਕੌਰ ਸ.ਅ.ਸ. ਜੌਹਲ ਰਾਜੂ ਸਿੰਘ ਨੇ ਦੂਸਰਾ ਅਤੇ ਸੁਖਦੀਪ ਕੌਰ ਸ.ਅ.ਸ. ਕੈਰੋਂਵਾਲ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਚਿੱਤਰਕਲਾ ਮੁਕਾਬਲੇ ਵਿਚ ਜਗਦੀਪ ਸਿੰਘ ਸ.ਅ.ਸ. ਕੋਟ ਖੁਰਦ ਨੇ ਪਹਿਲਾ, ਅਮਨਦੀਪ ਸਿੰਘ ਸ.ਅ.ਸ. ਕੋਟ ਕਲਾਂ ਨੇ ਦੂਸਰਾ ਅਤੇ ਫਤਹਿ ਸਿੰਘ ਸ.ਅ.ਸ. ਕਾਜੀਕੋਟ ਨੇ ਤੀਸਰਾ ਸਥਾਨ ਸਥਾਨ ਪ੍ਰਾਪਤ ਕੀਤਾ | ਕੁਇਜ਼ ਮੁਕਾਬਲੇ ਵਿਚ ਲਵਜੋਤ ਸਿੰਘ ਸ.ਅ.ਸ. ਠੱਠੀ ਪਹਿਲਾ, ਮਨਰਾਜ ਸਿੰਘ ਸ.ਅ.ਸ. ਜਰਮਸਤਪੁਰ ਨੇ ਦੂਸਰਾ ਅਤੇ ਸਨੇਹਾਪ੍ਰੀਤ ਕੌਰ ਸ.ਅ.ਸ. ਕਾਜੀਕੋਟ ਨੇ ਤੀਸਰਾ ਸਥਾਨ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਐਲੀਮੈਟਰੀ ਅਫ਼ਸਰ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਵਧੇਰੇ ਉਤਸ਼ਾਹਿਤ ਕਰਨ ਲਈ ਵਿੱਦਿਅਕ ਮੁਕਾਬਲੇ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਉਨ੍ਹਾਂ ਨੰੂ ਇਨ੍ਹਾਂ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ | ਸਕੂਲ ਮੁਖੀ ਗੁਰਲਵਦੀਪ ਸਿੰਘ ਅਤੇ ਸਕੂਲ ਦੀ ਸਮੁੱਚੀ ਟੀਮ ਨੇ ਆਏ ਹੋਏ ਅਧਿਆਪਕ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ |