21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਘਰਿਆਲਾ 'ਚ ਯਿਸੂ ਮਸੀਹ ਦੇ ਜਨਮ ਦਿਹਾੜੇ ਮੌਕੇ ਮਸੀਹ ਸ਼ੋਭਾ ਯਾਤਰਾ <br/>

Ad Position 21
No active advertisement
ਅਜੀਤ ਡੈਸਕ 24-12-2025
ਅਮਰਕੋਟ, 23 ਦਸੰਬਰ (ਭੱਟੀ)-ਸੈਕਰਡ ਹਾਰਟ ਕੈਥੋਲਿਕ ਚਰਚ ਘਰਿਆਲਾ ਵਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਪਾਵਨ ਉਤਸਵ ਮੌਕੇ ਵਿਸ਼ਾਲ ਮਸੀਹ ਸ਼ੋਭਾ ਯਾਤਰਾ ਕੱਢੀ ਗਈ | ਇਹ ਸ਼ੋਭਾ ਯਾਤਰਾ ਫਾਦਰ ਜੋਨ ਗਰੇਵਾਲ ਅਤੇ ਸਹਾਇਕ ਪੈਰਸ ਪ੍ਰੀਸਟ ਫਾਦਰ ਸਾਹਿਲ ਅੰਸ ਦੀ ਯੋਗ ਅਗਵਾਈ ਹੇਠ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਅਤੇ ਪਿੰਡ ਵਾਸੀਆਂ ਨੇ ਭਾਗ ਲਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਫਾਦਰ ਡੈਨੀਅਲ ਗਿੱਲ, ਵਿਕਰ ਜਨਰਲ ਡਾਇਓਸਿਸ ਆਫ਼ ਜਲੰਧਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਦੇ ਆਸ਼ੀਰਵਾਦ ਨਾਲ ਸ਼ੋਭਾ ਯਾਤਰਾ ਦਾ ਸ਼ੁੱਭ ਆਰੰਭ ਕੀਤਾ ਗਿਆ | ਇਸ ਤੋਂ ਪਹਿਲਾਂ ਪਿੰਡ ਦੀਆਂ ਪੰਚਾਇਤਾਂ, ਸਮੂਹ ਜਥੇਬੰਦੀਆਂ ਅਤੇ ਸਮਾਜ ਸੇਵੀ ਹਸਤੀਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸ਼ੋਭਾ ਯਾਤਰਾ ਦੌਰਾਨ ਸ਼ਾਂਤੀ ਦੇ ਪ੍ਰਤੀਕ ਵਜੋਂ ਕਬੂਤਰ ਅਤੇ ਗੁਬਾਰੇ ਅਕਾਸ਼ ਵਿਚ ਉਡਾਏ ਗਏ | ਵੱਖ-ਵੱਖ ਪੈਰਿਸ਼ਾਂ ਤੋਂ ਫਾਦਰ ਆਪਣੀ-ਆਪਣੀ ਸੰਗਤ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚੇ | ਸੰਗਤ ਵਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਨਾਲ ਸੰਬੰਧਿਤ ਸੁੰਦਰ ਅਤੇ ਅਰਥਪੂਰਨ ਝਾਕੀਆਂ ਤਿਆਰ ਕੀਤੀਆਂ ਗਈਆਂ, ਜਿਨ੍ਹਾਂ ਵਿਚ ਹਜ਼ਰਤ ਕਵਾਰੀ ਮਾਂ ਮਰੀਅਮ, ਯੂਸਫ਼ ਅਤੇ ਬਾਲਕ ਯਿਸੂ ਦੇ ਜਨਮ ਦੇ ਦਿ੍ਸ਼ ਦਰਸਾਏ ਗਏ | ਇਹ ਝਾਕੀਆਂ ਸ਼ੋਭਾ ਯਾਤਰਾ ਦਾ ਕੇਂਦਰੀ ਆਕਰਸ਼ਣ ਬਣੀਆਂ ਰਹੀਆਂ | ਸਾਂਤਾ ਕਲਾਜ਼ ਵਲੋਂ ਬੱਚਿਆਂ ਨੂੰ ਉਪਹਾਰ ਵੰਡੇ ਗਏ | ਫਾਦਰ ਜੋਨ ਗਰੇਵਾਲ ਨੇ ਆਪਣੇ ਸੰਦੇਸ਼ ਵਿਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣਾ ਜੀਵਨ ਮਨੁੱਖਤਾ ਅਤੇ ਪ੍ਰਭੂ ਦੀ ਸੇਵਾ ਲਈ ਸਮਰਪਿਤ ਕਰਨ ਦੀ ਅਪੀਲ ਕੀਤੀ | ਸਾਗਰ, ਅਕਾਸ਼, ਦਿਲਾਵਰ ਮਸੀਹ ਦੀ ਯੋਗ ਅਗਵਾਈ ਹੇਠ ਭਜਨ ਮੰਡਲੀ ਨੇ ਪ੍ਰਭੂ ਦੇ ਭਜਨਾਂ ਰਾਹੀਂ ਸੰਗਤ ਨੂੰ ਅਧਿਆਤਮਿਕ ਰਸ ਨਾਲ ਭਰ ਦਿੱਤਾ | ਇਸ ਮੌਕੇ ਫਾਦਰ ਪਵਨਜੀਤ ਪੌਲ, ਫਾਦਰ ਜਿੱਤਨ ਖੇਮਕਰਨ, ਸਿਸਟਰ ਨੇਹਾ ਸਿਸਟਰ ਐਨਸ, ਸਰਪੰਚ ਗਗਨਦੀਪ, ਸਰਪੰਚ ਡਾ. ਹਰਦਿਆਲ ਸਿੰਘ ਘਰਿਆਲੀ, ਸਰਪੰਚ ਸਾਬਕਾ ਸੁਖਦੇਵ ਸਿੰਘ, ਸਾਬਕਾ ਸਰਪੰਚ ਅੰਗਰੇਜ ਸਿੰਘ, ਜਸਬੀਰ ਸੰਧੂ, ਨਿਰਮਲ ਮਸੀਹ, ਸੁੱਚਾ ਸੰਧੂ, ਯਾਦਵਿੰਦਰ ਲਾਡੀ, ਮੈਂਬਰ ਪੰਚਾਇਤ ਸਲੀਮ, ਲੱਕੀ ਰਾਜ ਮਿਸਤਰੀ, ਸਨੀ ਮੱਟੂ, ਬਲਵਿੰਦਰ ਮਸੀਹ, ਮੈਨੂਵਲ ਮਸੀਹ, ਐਨ.ਆਰ.ਆਈ. ਸੰਦੀਪ ਕੁਮਾਰ, ਮਿੱਠੂ, ਤੇਜਪਾਲ, ਵੇਦ ਪ੍ਰਕਾਸ਼, ਕਾਕਾ, ਕਰਨ, ਸੋਨੂ, ਬਾਬੂ, ਪਵਿੱਤਰਜੀਤ ਮਸੀਹ, ਬਾਬਾ ਸਾਜਨ ਜੋਨ ਅਤੇ ਹਨੀ ਮਨੀ ਮੰਗਤ ਸ਼ੀਨਾ ਬਿਧੀ ਚੰਦ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿ੍ਸਮਸ ਦੇ ਦਿਹਾੜੇ ਦੀ ਖੁਸ਼ੀ 'ਚ ਯੂਥ ਸੇਵਾ ਕਮੇਟੀ ਨੇ ਲੰਗਰ ਲਗਾਇਆ <br/> ਅਗਲੀ ਖ਼ਬਰ ਆਰ. ਡੀ. ਖੋਸਲਾ ਸਕੂਲ ਦੀ ਪਲਕ ਨੇ ਓਪਨ ਸ਼ਤਰੰਜ ਟੂਰਨਾਮੈਂਟ ਵਿਚ ਪਹਿਲਾ ਸਥਾਨ ਕੀਤਾ ਪ੍ਰਾਪਤ <br/>
Ad Position 24